ਪੜਚੋਲ ਕਰੋ

International Travel Rules: ਪੰਜਾਬ ਸਰਕਾਰ ਵੱਲੋਂ ਕੌਮਾਂਤਰੀ ਆਗਮਨ ਲਈ ਨਵੀਆਂ ਗਾਈਡਲਾਈਨਸ ਜਾਰੀ, ਜਾਣੋ ਨਵਾਂ ਫ਼ਰਮਾਨ

Punjab, International Travel Rules: ਹੁਣ ਯਾਤਰੀ ਘਰੇਲੂ ਕੁਆਰੰਟੀਨ ਲਈ ਸਿੱਧੇ ਆਨਲਾਈਨ www.newdelhiairport.in ਅਰਜ਼ੀ ਦੇ ਸਕਦੇ ਹਨ। ਇਸ ਦੇ ਨਾਲ ਹੀ ਪਹੁੰਚਣ 'ਤੇ ਯਾਤਰੀ ਨੈਗੇਟਿਵ ਆਰਟੀਪੀਸੀਆਰ ਟੈਸਟ ਰਿਪੋਰਟ ਪੇਸ਼ ਕਰਕੇ ਕੁਆਰੰਟੀਨ ਤੋਂ ਛੋਟ ਦੀ ਮੰਗ ਵੀ ਕਰ ਸਕਦੇ ਹਨ।

ਚੰਡੀਗੜ੍ਹ: ਪੰਜਾਬ ਸਰਕਾਰ ਨੇ ਅੰਤਰਰਾਸ਼ਟਰੀ ਸਫਰ ਕਰਨ ਵਾਲਿਆਂ ਲਈ ਸੋਧੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਪ੍ਰੈੱਸ ਬਿਆਨ ਜਾਰੀ ਕਰਦਿਆਂ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਘੱਟੋ-ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਰਟਲ www.newdelhiairport.in 'ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨਾ ਪਏਗਾ। ਉਨ੍ਹਾਂ ਨੂੰ ਪੋਰਟਲ 'ਤੇ ਇਹ ਵੀ ਭਰੋਸਾ ਦੇਣਾ ਹੋਏਗਾ ਕਿ ਉਹ 14 ਦਿਨਾਂ ਲਈ ਲਾਜ਼ਮੀ ਕੁਆਰੰਟੀਨ ਹੋਣਗੇ। ਮੰਤਰੀ ਨੇ ਇਸ ਦੌਰਾਨ ਸਾਫ਼ ਕੀਤਾ ਕਿ ਹੁਣ ਸਿਰਫ ਖਾਸ ਕਾਰਨਾਂ ਜਿਵੇਂ ਗਰਭ ਅਵਸਥਾ, ਪਰਿਵਾਰ ਵਿੱਚ ਮੌਤ, ਗੰਭੀਰ ਬਿਮਾਰੀ ਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਮਾਪਿਆਂ ਨੂੰ 14 ਦਿਨਾਂ ਲਈ ਹੋਮ ਕੁਆਰੰਟੀਨ ਲਈ ਸਿੱਧੇ ਤੌਰ 'ਤੇ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇ ਉਹ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ ਤਾਂ ਉਹ ਬੋਰਡਿੰਗ ਤੋਂ ਘੱਟੋ-ਘੱਟ 72 ਘੰਟੇ ਪਹਿਲਾਂ ਆਨਲਾਈਨ ਪੋਰਟਲ www.newdelhiairport.in 'ਤੇ ਅਪਲਾਈ ਕਰਨਗੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ 'ਤੇ ਕੋਵਿਡ-19 ਟੈਸਟ ਦੀ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਿਲ੍ਹੇ 'ਚ ਆਉਣ ਬਾਰੇ ਆਪਣੀ ਰਿਪੋਰਟ ਦੇਣੀ ਪਏਗਾ। ਸਰਕਾਰ ਵੱਲੋਂ ਆਨਲਾਈਨ ਪੋਰਟਲ 'ਤੇ ਦੱਸਿਆ ਗਿਆ ਫੈਸਲਾ ਅੰਤਿਮ ਹੋਵੇਗਾ। ਸਿੱਧੂ ਨੇ ਅੱਗੇ ਕਿਹਾ ਕਿ ਹਰੇਕ ਯਾਤਰੀ ਦੀ ਪ੍ਰਮਾਣਿਕਤਾ ਰਿਪੋਰਟ ਸਬੰਧੀ ਇੱਕ ਬਿਆਨ ਵੀ ਜਮ੍ਹਾ ਕੀਤਾ ਜਾਏਗਾ ਤੇ ਜੇਕਰ ਰਿਪੋਰਟ ਗਲਤ ਮਿਲਦੀ ਹੈ ਤਾਂ ਫੌਜਦਾਰੀ ਮੁਕੱਦਮਾ ਚਲਾਇਆ ਜਾ ਸਕੇਗਾ। ਟੈਸਟ ਰਿਪੋਰਟ ਭਾਰਤ ਵਿੱਚ ਦਾਖਲੇ ਦੇ ਹਵਾਈ ਅੱਡੇ ਦੇ ਪਹੁੰਚਣ 'ਤੇ ਵੀ ਪੇਸ਼ ਕੀਤੀ ਜਾ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਰੇ ਯਾਤਰੀਆਂ ਨੂੰ ਆਪਣੇ ਮੋਬਾਈਲ ਉਪਕਰਣਾਂ 'ਤੇ ਅਰੋਗਿਆ ਸੇਤੂ ਐਪ ਡਾਊਨਲੋਡ ਕਰਨ ਦੀ ਸਲਾਹ ਦਿੱਤੀ ਗਈ ਹੈ। ਫਲਾਈਟ/ਸਮੁੰਦਰੀ ਜਹਾਜ਼ ਵਿੱਚ ਚੜ੍ਹਨ ਵੇਲੇ ਥਰਮਲ ਸਕ੍ਰੀਨਿੰਗ ਤੋਂ ਬਾਅਦ ਸਿਰਫ ਅਸੰਪੋਮੈਟਿਕ ਯਾਤਰੀਆਂ ਨੂੰ ਸਵਾਰ ਹੋਣ ਦੀ ਇਜਾਜ਼ਤ ਮਿਲੇਗੀ। ਜ਼ਮੀਨੀ ਸਰਹੱਦਾਂ ਰਾਹੀਂ ਆਉਣ ਵਾਲੇ ਮੁਸਾਫਰਾਂ ਨੂੰ ਵੀ ਉਸੇ ਪ੍ਰੋਟੋਕੋਲ ਤੋਂ ਲੰਘਣਾ ਪਏਗਾ। ਇਸ ਦੇ ਨਾਲ ਹੀ ਹਵਾਈ ਅੱਡਿਆਂ 'ਤੇ ਵਾਤਾਵਰਣ ਦੀ ਸਵੱਛਤਾ ਤੇ ਸੈਨੇਟਾਈਜ਼ ਵਰਗੇ ਢੁਕਵੇਂ ਸਾਵਧਾਨੀ ਉਪਾਅ ਯਕੀਨੀ ਬਣਾਏ ਜਾਣਗੇ। ਕੈਬਨਿਟ ਮੰਤਰੀ ਨੇ ਕਿਹਾ ਕਿ ਬਾਕੀ ਯਾਤਰੀਆਂ ਨੂੰ ਢੁਕਵੀਂ ਸੰਸਥਾਗਤ ਕੁਆਰੰਟੀਨ ਸਹੂਲਤਾਂ ਲਈ ਲਿਜਾਇਆ ਜਾਵੇਗਾ। ਇਨ੍ਹਾਂ ਯਾਤਰੀਆਂ ਨੂੰ ਸੰਸਥਾਗਤ ਕੁਆਰੰਟੀਨ ਦੇ ਤਹਿਤ ਘੱਟੋ-ਘੱਟ 7 ਦਿਨਾਂ ਲਈ ਰੱਖਿਆ ਜਾਵੇਗਾ। ਯਾਤਰੀਆਂ ਦੀ ਜਾਂਚ https://www.mohfw.gov.in/pdf/Revisedtestingguidlines.pdf 'ਤੇ ਉਪਲਬਧ ਆਈਸੀਐਮਆਰ ਪ੍ਰੋਟੋਕੋਲ ਮੁਤਾਬਕ ਕੀਤੀ ਜਾਏਗੀ। PMS SC Scholarship Scam: ਸ਼ਮਸ਼ੇਰ ਦੂਲੋ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ 1 ਸਤੰਬਰ ਤੋਂ ਵਧੇਗਾ ਈਐਮਆਈ ਦਾ ਬੋਝ, ਮੋਰੇਟੋਰੀਅਮ ਹੋ ਜਾਵੇਗਾ ਖ਼ਤਮ, ਜਾਣੋ ਕਿਸ 'ਤੇ ਪਏਗੀ ਮਾਰ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
Advertisement
ABP Premium

ਵੀਡੀਓਜ਼

Kangana Ranaut Slap | Amritpal Singh |  Kulwinder Kaur ਕੁਲਵਿੰਦਰ ਕੌਰ ਬਾਰੇ ਅੰਮ੍ਰਿਤਪਾਲ ਸਿੰਘ ਦੀ ਵੱਡੀ ਗੱਲਸਰਕਾਰੀ ਅਧਿਆਪਕ ਨੂੰ ਪੈਟਰੋਲ ਪਾ ਕੇ ਸਾੜਿਆ, ਹਾਲਤ ਗੰਭੀਰDiljit Dosanjh Shooting | Jatt & juliet 3 | Neeru Bajwa ਸ਼ੂਟਿੰਗ ਵੇਖ ਨਹੀਂ ਰੁਕੇਗਾ ਹਾੱਸਾਮੀਂਹ ਨੇ ਵਧਾਈ ਸੰਗਰੂਰ ਦੇ ਲੋਕਾਂ ਦੀ ਚਿੰਤਾ, ਸਰਕਾਰੀ ਦਫ਼ਤਰਾਂ ਨੂੰ ਵੀ ਪਈਆਂ ਭਾਜੜਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
Kangna Ranaut Slapped: ਅੰਮ੍ਰਿਤਪਾਲ ਸਿੰਘ ਨੇ CISF ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਬਾਰੇ ਕਹੀ ਵੱਡੀ ਗੱਲ, ਜਾਣੋ ਕੀ ਕਿਹਾ ?
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਟੀਮ ਦੀ ਪੰਜਾਬਣ ਹੱਥ ਕਮਾਨ, 15 ਖਿਡਾਰੀਆਂ ਨੂੰ ਮਿਲਿਆ ਮੌਕਾ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
Flood Alert: ਹਿਮਾਚਲ 'ਚ ਬਾਰਸ਼ ਕਰਕੇ ਨੱਕੋ-ਨੱਕ ਭਰੇ ਡੈਮ, ਬਿਆਸ ਕੱਢੇ ਵੱਸੇ ਪਿੰਡਾਂ ਲਈ ਅਲਰਟ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
ਸਾਕਾ ਨੀਲਾ ਤਾਰਾ ਦੇ ਜਸ਼ਨ ਮਨਾਉਣ ਤੇ ਲੱਡੂ ਵੰਡਣ ਕਰਕੇ ਹੋਇਆ ਸ਼ਿਵ ਸੈਨਾ ਲੀਡਰ 'ਤੇ ਹਮਲਾ! ‘ਆਪ’ ਸੰਸਦ ਮੈਂਬਰ ਨੇ ਕਹੀ ਵੱਡੀ ਗੱਲ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
RBI ਨੇ PNB 'ਤੇ ਲਗਾਇਆ 1.31 ਕਰੋੜ ਦਾ ਜੁਰਮਾਨਾ, ਜਾਣੋ ਕੀ ਹੈ ਵਜ੍ਹਾ
58,999 ਰੁਪਏ ਦੇ iPhone 14 'ਤੇ 50 ਹਜ਼ਾਰ ਦਾ ਡਿਸਕਾਊਂਟ, ਤੁਰੰਤ ਖਰੀਦੋ
58,999 ਰੁਪਏ ਦੇ iPhone 14 'ਤੇ 50 ਹਜ਼ਾਰ ਦਾ ਡਿਸਕਾਊਂਟ, ਤੁਰੰਤ ਖਰੀਦੋ
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Amritpal Singh News: ਅੰਮ੍ਰਿਤਪਾਲ ਸਿੰਘ ਆਪਣੀ ਮਾਤਾ ਦੇ ਬਿਆਨ ਤੋਂ ਦੁਖੀ, ਬੋਲੇ...ਖਾਲਸੇ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ...
Fatty Liver Disease: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਇਹ ਲੱਛਣ ਹੋ ਜਾਓ ਸਾਵਧਾਨ
Fatty Liver Disease: ਦੇਸ਼ ਵਿੱਚ ਹਰ ਤੀਜਾ ਵਿਅਕਤੀ ਇਸ ਗੰਭੀਰ ਬਿਮਾਰੀ ਦਾ ਸ਼ਿਕਾਰ, ਜੇਕਰ ਤੁਹਾਡੇ ਵਿੱਚ ਵੀ ਇਹ ਲੱਛਣ ਹੋ ਜਾਓ ਸਾਵਧਾਨ
Embed widget