Punjab News: ਖੇਤੀ ਮਾਡਲ ਦੇ ਬਦਲ ਬਾਰੇ ਪੱਖ ਰੱਖਣ ਲਈ ਕਿਸਾਨ ਲੀਡਰਾਂ ਨੂੰ ਸੱਦਾ
ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਕਮਿਸ਼ਨ ਨੇ ਲਿਖਤੀ ਪੱਤਰ ਭੇਜ ਕੇ 5 ਦਸੰਬਰ ਨੂੰ ਖੇਤੀ ਮਾਡਲ ਦੇ ਬਦਲ ਤੇ ਆਪਣਾ ਪੱਖ ਰੱਖਣ ਲਈ ਸੱਦਾ ਭੇਜਿਆ ਹੈ।ਇਹ ਪ੍ਰੋਗਰਾਮ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਵੇਗਾ
Punjab News: ਪੰਜਾਬ ਸਰਕਾਰ ਦੇ ਪੰਜਾਬ ਰਾਜ ਕਿਸਾਨ ਤੇ ਖੇਤੀ ਕਾਮੇ ਕਮਿਸ਼ਨ ਵੱਲੋਂ ਖੇਤੀ ਮਾਡਲ ਦੇ ਬਦਲ ਤੇ ਕਿਰਤੀ ਕਿਸਾਨ ਯੂਨੀਅਨ ਨੂੰ ਆਪਣਾ ਪੱਖ ਰੱਖਣ ਦਾ ਸੱਦਾ ਦਿੱਤਾ ਹੈ। ਕਿਰਤੀ ਕਿਸਾਨ ਯੂਨੀਅਨ ਹਰੇ ਇਨਕਲਾਬ ਦੇ ਮੌਜੂਦਾ ਖੇਤੀ ਮਾਡਲ ਨੂੰ ਬਦਲਣ ਤੇ ਕੁਦਰਤ ਤੇ ਕਿਸਾਨ ਪੱਖੀ ਖੇਤੀ ਮਾਡਲ ਉਸਾਰਣ ਲਈ ਅੰਦੋਲਨ ਕਰ ਰਹੀ ਹੈ।
ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਕਮਿਸ਼ਨ ਨੇ ਲਿਖਤੀ ਪੱਤਰ ਭੇਜ ਕੇ 5 ਦਸੰਬਰ ਨੂੰ ਖੇਤੀ ਮਾਡਲ ਦੇ ਬਦਲ ਤੇ ਆਪਣਾ ਪੱਖ ਰੱਖਣ ਲਈ ਸੱਦਾ ਭੇਜਿਆ ਹੈ। ਇਹ ਪ੍ਰੋਗਰਾਮ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਵੇਗਾ। ਇਸ ਵਿੱਚ ਖੇਤੀ ਮਾਹਿਰ ਤੇ ਖੇਤੀਬਾੜੀ ਯੂਨੀਵਰਸਿਟੀ ਦੇ ਵੀਸੀ ਸਮੇਤ ਫਾਰਮਰਜ ਐਡ ਲੇਬਰ ਕਮਿਸ਼ਨ ਦੇ ਚੇਅਰਮੈਨ ਡਾਕਟਰ ਡਾਕਟਰ ਸੁਖਪਾਲ ਸਿੰਘ ਵੀ ਹੋਣਗੇ।
ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਨਰਲ ਸਕੱਤਰ ਸਤਿਬੀਰ ਸਿੰਘ ਸੁਲਤਾਨੀ ਪ੍ਰੈਸ ਸਕੱਤਰ ਜਤਿੰਦਰ ਛੀਨਾ ਤੇ ਸੂਬਾਈ ਆਗੂ ਰਮਿੰਦਰ ਪਟਿਆਲਾ ਨੇ ਕਿਹਾ ਕੇ ਹਰੇ ਇਨਕਲਾਬ ਦੇ ਖੇਤੀ ਮਾਡਲ ਨੇ ਪੰਜਾਬ ਦਾ ਹਵਾ, ਪਾਣੀ, ਮਿੱਟੀ ਬੁਰੀ ਤਰ੍ਹਾਂ ਪਲੀਤ ਕਰ ਦਿੱਤਾ ਹੈ ਤੇ ਵਾਤਾਵਰਣ ਤੇ ਸਿਹਤ ਸੰਕਟ ਸਮੇਤ ਕਿਸਾਨਾਂ ਤੇ ਮਜਦੂਰਾਂ ਲਈ ਵੀ ਗੰਭੀਰ ਆਰਥਿਕ ਮੁਸ਼ਕਿਲਾਂ ਪੈਦਾ ਕੀਤੀਆਂ ਨੇ। ਆਗੂਆਂ ਨੇ ਕਿਹਾ ਕੇ ਖੇਤੀ ਮਾਡਲ ਸਥਾਨਕ ਲੋੜਾਂ ਤੇ ਸਥਾਨਕ ਵਾਤਾਵਰਣ ਮੁਤਾਬਕ ਹੋਣਾ ਚਾਹੀਦਾ ਨਾਂ ਕੇ ਕਾਰਪੋਰੇਟ ਦੀਆਂ ਲੋੜਾਂ ਮੁਤਾਬਕ।
ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਆਪਣੀਆਂ ਲੋੜਾਂ ਲਈ ਦਾਲ, ਤੇਲ ਬੀਜ ਆਦਿ ਬਾਹਰੋਂ ਮੰਗਵਾ ਰਿਹਾ ਹੈ। ਪੰਜਾਬ ਜੋ ਕਦੇ ਦਾਲ ਪੈਦਾ ਕਰਨ ਵਿੱਚ ਸਵੈ ਨਿਰਭਰ ਸੀ, ਉਸ ਨੂੰ ਆਪਣੀ ਲੋੜ ਦੀ 94 ਫੀਸਦੀ ਦਾਲ ਬਾਹਰੋਂ ਮੰਗਵਾਉਣੀ ਪੈ ਰਹੀ ਹੈ। ਆਗੂਆਂ ਕਿਹਾ ਕਿ ਹਰੇ ਇਨਕਲਾਬ ਦੇ ਮੋਨੋਕਲਚਰ ਨੇ ਬਹੁਤ ਸਾਰੀਆਂ ਫਸਲਾਂ ਪੰਜਾਬ ਵਿੱਚ ਹੋਣੋ ਹਟਾ ਦਿੱਤੀਆਂ ਜਿਸ ਨਾਲ ਸਥਿਤੀ ਇਹ ਬਣ ਗਈ ਕਿ ਪੰਜਾਬ ਜੋ ਪੈਦਾ ਕਰਦਾ, ਉਹ ਉਸ ਦੀ ਖੁਰਾਕ ਨਹੀਂ ਜੋ ਉਸ ਦੀ ਖੁਰਾਕ ਹੈ, ਉਹ ਪੈਦਾ ਨਹੀਂ ਹੋ ਰਿਹਾ।
ਇਹ ਵੀ ਪੜ੍ਹੋ: Patiala News: ਲੁਟੇਰਿਆਂ ਦਾ ਹੌਸਲੇ ਬੁਲੰਦ, ਪਟਿਆਲਾ ਨੇੜੇ ਦਿਨ-ਦਿਹਾੜੇ ਫਿਲਮੀ ਸਟਾਈਲ 'ਚ ਲੁੱਟਿਆ ਬੈਂਕ