ਇੰਜ ਲੱਗਦਾ ਜਿਵੇਂ ਪੰਜਾਬ ਨੂੰ ਗੈਂਗਸਟਰ ਹੀ ਕੰਟਰੋਲ ਕਰ ਰਹੇ ਨੇ: ਸੁਖਬੀਰ ਬਾਦਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਿਹਾ ਹੈ ਕਿ ਪੰਜਾਬ ਸਰਕਾਰ ਸਿਰਫ ਦਿੱਲੀ ਤੋਂ ਕੇਜਰੀਵਾਲ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਲੱਗੀ ਹੋਈ ਹੈ।
Sukhbir Badal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਿਹਾ ਹੈ ਕਿ ਪੰਜਾਬ ਸਰਕਾਰ ਸਿਰਫ ਦਿੱਲੀ ਤੋਂ ਕੇਜਰੀਵਾਲ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਲੱਗੀ ਹੋਈ ਹੈ, ਪਰ ਪੰਜਾਬੀਆਂ ਸਣੇ ਸੂਬੇ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ।
ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗਦਾ ਹੈ ਕਿ ਪੰਜਾਬ ਨੂੰ ਗੈਂਗਸਟਰ ਹੀ ਕੰਟਰੋਲ ਕਰ ਰਹੇ ਨੇ ਜਦਕਿ ਸਰਕਾਰ ਦਾ ਇੱਧਰ ਕੋਈ ਧਿਆਨ ਹੀ ਨਹੀਂ।
Life threat received by renowned singer Jaani:
— Sukhbir Singh Badal (@officeofssbadal) August 2, 2022
All this is happening because gangsters are controlling the AAP govt in Punjab. Daily changes in postings & transfers of officers has upset the command structure of the police force. Law & order situation has collapsed in the state. pic.twitter.com/45MqZzVq8b
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਮੂੰਗੀ ਦੀ ਬੀਜਾਂਦ ਤਾਂ ਕਰਵਾ ਲਈ ਪਰ ਖਰੀਦ ਲਈ ਕੋਈ ਪ੍ਰਬੰਧ ਨਾ ਕੀਤੇ। ਇਸ ਕਾਰਨ 7275 ਰੁਪਏ ਐਮਐਸਪੀ ਵਾਲੀ ਮੂੰਗੀ ਦੀ ਫਸਲ ਕਿਸਾਨ ਦੋ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਹਨ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ’ਤੇ ਲਗਾਏ ਜੀਐਸਟੀ ਦੀ ਵੀ ਨਿੰਦਾ ਕੀਤੀ ਤੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਜਾਂਦੀ ਸੰਗਤ ਲਈ ਬਣਾਈਆਂ ਸਰਾਵਾਂ ’ਤੇ 12 ਫ਼ੀਸਦੀ ਜੀਐਸਟੀ ਲਗਾਉਣਾ ਪਾਪ ਕਮਾਉਣ ਦੇ ਬਰਾਬਰ ਹੈ। ਇਸ ਕਦਮ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।
Levying 12 % GST on SGPC Sarais which are frequented by pilgrims visiting Sri Harmandir Sahib is akin to a sin. This decision has to be revoked. Earlier also GOI had levied GST on food stuff used for making ‘langar’ before @HarsimratBadal_ objected vociferously & got it removed. pic.twitter.com/LyP7UlDr8U
— Sukhbir Singh Badal (@officeofssbadal) August 2, 2022
ਉਨ੍ਹਾਂ ਕਿਹਾ ਕਿ ਪਹਿਲਾਂ ਵੀ ਲੰਗਰ ਬਣਾਉਣ ਲਈ ਆਉਂਦੀ ਰਸਦ ’ਤੇ ਜੀਐਸਟੀ ਲਗਾਇਆ ਸੀ, ਜਿਸ ਦਾ ਤਤਕਾਲੀ ਕੇਂਦਰੀ ਮੰਤਰੀ ਹਰਸਿਮਰਤਬਾਦਲ ਨੇ ਵਿਰੋਧ ਕੀਤਾ ਅਤੇ ਜੀਐਸਟੀ ਹਟਵਾਇਆ ਸੀ।