ਪੜਚੋਲ ਕਰੋ
Advertisement
ਜਗਰਾਉਂ ਪੁਲਿਸ ਨੇ ਜਾਅਲੀ ਆਰਸੀ ,ਡੁਪਲੀਕੇਟ ਇੰਸ਼ੋਰੈਂਸ ਅਤੇ ਹੋਰ ਜਾਅਲੀ ਦਸਤਾਵੇਜ਼ ਬਣਾਉਣ ਵਾਲੇ 3 ਮੁਲਜ਼ਮਾਂ ਨੂੰ ਕੀਤਾ ਕਾਬੂ
ਲੁਧਿਆਣਾ ਦੇ ਕਸਬਾ ਜਗਰਾਉਂ ਦੀ ਪੁਲਿਸ ਨੇ ਸਕੂਟਰ, ਮੋਟਰਸਾਈਕਲ, ਕਾਰ ਦੀ ਜਾਅਲੀ ਆਰਸੀ , ਡੁਪਲੀਕੇਟ ਇੰਸ਼ੋਰੈਂਸ ਅਤੇ ਹੋਰ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਲੁਧਿਆਣਾ ਦੇ ਕਸਬਾ ਜਗਰਾਉਂ ਦੀ ਪੁਲਿਸ ਨੇ ਸਕੂਟਰ, ਮੋਟਰਸਾਈਕਲ, ਕਾਰ ਦੀ ਜਾਅਲੀ ਆਰਸੀ , ਡੁਪਲੀਕੇਟ ਇੰਸ਼ੋਰੈਂਸ ਅਤੇ ਹੋਰ ਜਾਅਲੀ ਦਸਤਾਵੇਜ਼ ਬਣਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਿਰੋਹ ਹੋਰ ਕਿਤੇ ਨਹੀਂ ਸਗੋਂ ਜਗਰਾਉਂ ਦੀ ਕਚਹਿਰੀ ਵਿੱਚ ਜਾਅਲੀ ਦਸਤਾਵੇਜ਼ ਬਣਾਉਂਦੇ ਸੀ। ਮੁਲਜ਼ਮ ਸਕੂਟਰ ,ਮੋਟਰਸਾਈਕਲ ,ਕਾਰ ਦੀ ਜਾਅਲੀ ਆਰਸੀ , ਡੁਪਲੀਕੇਟ ਇੰਸ਼ੋਰੈਂਸ ਅਤੇ ਜਾਅਲੀ ਜਨਮ- ਮੌਤ ਸਰਟੀਫਿਕੇਟ ਤਿਆਰ ਕਰਕੇ ਸਰਕਾਰ ਨੂੰ ਲੱਖਾਂ ਰੁਪਏ ਦਾ ਚੂਨਾ ਲਗਾ ਰਹੇ ਸਨ।
ਪ੍ਰੈਸ ਕਾਨਫਰੰਸ ਦੌਰਾਨ ਲੁਧਿਆਣਾ ਦਿਹਾਤੀ ਪੁਲਿਸ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ਼ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ 'ਤੇ ਐਸਆਈ ਕਮਲਦੀਪ ਕੌਰ ਨੇ ਜਾਅਲੀ ਆਰਸੀ ਅਤੇ ਡੁਪਲੀਕੇਟ ਇੰਸ਼ੋਰੈਂਸ ਬਣਾਉਣ ਵਾਲੇ 3 ਤਸਕਰਾਂ ਨੂੰ ਕਾਬੂ ਕੀਤਾ ਹੈ। ਫੜੇ ਗਏ ਤਿੰਨਾਂ ਮੁਲਜ਼ਮਾਂ ਤੋਂ ਜਦੋਂ ਸੀਆਈਏ ਸਟਾਫ਼ ਵੱਲੋਂ ਸਖ਼ਤੀ ਨਾਲ ਪੁੱਛ-ਪੜਤਾਲ ਕੀਤੀ ਗਈ ਤਾਂ ਪੁਲੀਸ ਨੇ ਮੁਲਜ਼ਮਾਂ ਕੋਲੋਂ ਜਾਅਲੀ ਆਰਸੀ ਅਤੇ ਡੁਪਲੀਕੇਟ ਇੰਸ਼ੋਰੈਂਸ ਤਿਆਰ ਕਰਨ ਦੇ ਸਾਮਾਨ ਸਮੇਤ 9 ਗੱਡੀਆਂ ਅਤੇ 5 ਜਾਅਲੀ ਆਰਸੀ ਬਰਾਮਦ ਕੀਤੀਆਂ ਹਨ।
ਉਨ੍ਹਾਂ ਦੱਸਿਆ ਕਿ ਇੱਕ ਮੁਲਜ਼ਮ ਜਤਿੰਦਰ ਸਿੰਘ ਉਰਫ਼ ਰਾਜਾ ਤਹਿਸੀਲ 'ਚ ਹੀ ਆਪਣੇ ਚੈਂਬਰ ਵਿੱਚ ਸੀ, ਦੂਜਾ ਮੁਲਜ਼ਮ ਜਗਜੀਤ ਸਿੰਘ ਉਰਫ਼ ਜੱਗਾ ਤਹਿਸੀਲ ਕੰਪਲੈਕਸ ਵਿੱਚ ਪ੍ਰਾਈਵੇਟ ਤੌਰ ’ਤੇ ਟਾਈਪਿਸਟ ਦਾ ਕੰਮ ਕਰਦਾ ਸੀ ਅਤੇ ਤੀਜਾ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਇੰਸ਼ੋਰੈਂਸ ਏਜੰਟ ਵਜੋਂ ਕੰਮ ਕਰਦਾ ਸੀ। ਐਸ.ਐਸ.ਪੀ ਲੁਧਿਆਣਾ ਦਿਹਾਤੀ ਨੇ ਦੱਸਿਆ ਕਿ ਫੜੇ ਗਏ ਤਿੰਨੇ ਮੁਲਜ਼ਮ ਆਪਸੀ ਮਿਲੀਭੁਗਤ ਦੇ ਚੱਲਦਿਆਂ ਘੱਟ ਕੀਮਤ 'ਤੇ ਜਾਅਲੀ ਆਰਸੀ ਅਤੇ ਵਾਹਨਾਂ ਦਾ ਡੁਪਲੀਕੇਟ ਇੰਸ਼ੋਰੈਂਸ ਬਣਾਉਂਦੇ ਸਨ।
ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਤਹਿਸੀਲ ਕੰਪਲੈਕਸ ਦੇ ਅੰਦਰ ਬੈਠ ਕੇ ਆਪਣਾ ਕਾਰੋਬਾਰ ਚਲਾ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਅਦਾਲਤ ਵਿੱਚ ਆਪਣਾ ਕੰਮ ਕਰਵਾਉਣ ਜਾਂ ਚਲਾਨ ਆਦਿ ਭਰਨ ਲਈ ਆਉਂਦੇ ਸਨ, ਇਹ ਲੋਕ ਉਨ੍ਹਾਂ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਸਨ। ਲੋਕਾਂ ਨੂੰ ਜਾਅਲੀ ਕਾਗਜ਼ਾਤ ਤਿਆਰ ਕਰਕੇ ਦਿੰਦੇ ਸਨ। ਪੁਲੀਸ ਨੇ ਇਸ ਮਾਮਲੇ ਵਿੱਚ 3 ਨੌਸਰਬਾਜ਼ਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਜਾਅਲੀ ਆਰਸੀ, 2 ਲੈਪਟਾਪ, 1 ਕੰਪਿਊਟਰ, 2 ਪ੍ਰਿੰਟਰ, 1 ਹਾਰਡ ਡਰਾਈਵ ਸਮੇਤ 9 ਵਾਹਨ ਬਰਾਮਦ ਕੀਤੇ ਹਨ। ਮੁਲਜ਼ਮ ਇੰਨੇ ਚਲਾਕ ਸਨ ਕਿ ਉਹ ਪ੍ਰਿੰਟਰ ਵਿੱਚ ਪੀਵੀਸੀ ਕਾਰਡ ਪਾ ਕੇ ਨਕਲੀ ਆਰਸੀ ਤਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਰਿਮਾਂਡ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਪੁਲੀਸ ਨੇ ਮੁਲਜ਼ਮਾਂ ਕੋਲੋਂ 5 ਜਾਅਲੀ ਆਰਸੀ, 2 ਲੈਪਟਾਪ, 1 ਕੰਪਿਊਟਰ, 2 ਪ੍ਰਿੰਟਰ, 1 ਹਾਰਡ ਡਰਾਈਵ ਸਮੇਤ 9 ਵਾਹਨ ਬਰਾਮਦ ਕੀਤੇ ਹਨ। ਮੁਲਜ਼ਮ ਇੰਨੇ ਚਲਾਕ ਸਨ ਕਿ ਉਹ ਪ੍ਰਿੰਟਰ ਵਿੱਚ ਪੀਵੀਸੀ ਕਾਰਡ ਪਾ ਕੇ ਨਕਲੀ ਆਰਸੀ ਤਿਆਰ ਕਰਦੇ ਸਨ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਨ੍ਹਾਂ ਦਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਹਾਸਲ ਕਰ ਲਿਆ ਹੈ ਅਤੇ ਰਿਮਾਂਡ ਦੌਰਾਨ ਪੁਲੀਸ ਨੂੰ ਮੁਲਜ਼ਮਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕਾਰੋਬਾਰ
ਦੇਸ਼
ਪੰਜਾਬ
Advertisement