'ਪੀਲਾ ਰੰਗ ਦੇਖਕੇ ਪੰਜਾਬ ਦੇ ਹੈਲੀਕਾਪਟਰ ਨੂੰ ਕੇਜਰੀਵਾਲ ਨੇ ਸਮਝਿਆ ਟੈਕਸੀ, ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ'
ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਅਤੇ ਲਿਖਿਆ- ਪੰਜਾਬ ਸਰਕਾਰ ਦਾ ਹੈਲੀਕਾਪਟਰ ਪੀਲੇ ਰੰਗ ਦਾ ਸੀ, ਕੇਜਰੀਵਾਲ ਨੇ ਇਸਨੂੰ ਟੈਕਸੀ ਸਮਝ ਲਿਆ...
Punjab News: ਪੰਜਾਬ ਸਰਕਾਰ ਦੇ ਹੈਲੀਕਾਪਟਰ ਨੂੰ ਲੈ ਕੇ ਦਿੱਲੀ ਵਿੱਚ ਰਾਜਨੀਤੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਤੋਂ ਇਲਾਵਾ, ਭਾਜਪਾ, ਕਾਂਗਰਸ ਤੇ ਅਕਾਲੀ ਦਲ ਦੇ ਆਗੂਆਂ ਨੇ ਵੀ 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਤੇ ਸਰਕਾਰੀ ਹੈਲੀਕਾਪਟਰ ਦੀ ਵਰਤੋਂ 'ਤੇ ਸਵਾਲ ਚੁੱਕੇ ਹਨ। ਇਹ ਸਾਰਾ ਵਿਵਾਦ ਇੱਕ ਫੋਟੋ ਨੂੰ ਲੈ ਕੇ ਸ਼ੁਰੂ ਹੋਇਆ ਸੀ।
ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਮੁੱਖ ਮੰਤਰੀ ਭਗਵੰਤ ਮਾਨ ਨਾ ਸਿਰਫ਼ ਸਾਡੇ ਸੂਬੇ ਨੂੰ ਅਰਵਿੰਦ ਕੇਜਰੀਵਾਲ ਅਤੇ ਮੁਨੀਸ਼ ਸੀਸੋਦੀਆ ਦੇ ਹਵਾਲੇ ਕਰਕੇ ਪੰਜਾਬੀਆਂ ਦੇ ਵਿਸ਼ਵਾਸ ਨਾਲ ਧੋਖਾ ਕਰ ਰਿਹਾ ਹੈ, ਬਲਕਿ ਸਰਕਾਰੀ ਹੈਲੀਕਾਪਟਰ ਦੀ ਬੇਲੋੜੀ ਦੁਰਵਰਤੋਂ ਦੀ ਇਜਾਜ਼ਤ ਵੀ ਦੇ ਰਿਹਾ ਹੈ। ਆਪਣੇ ਦਿੱਲੀ ਦੇ ਮਾਲਕਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਦੇ ਪੈਸੇ ਦੀ ਬਰਬਾਦੀ ਕਰਨ ਅਤੇ ਉਨ੍ਹਾਂ ਨੂੰ ਇੱਧਰ-ਉੱਧਰ ਲਿਜਾ ਕੇ ਕੰਡਕਟਰ ਵਜੋਂ ਕੰਮ ਕਰਨ ਨਾਲ ਪੰਜਾਬ ਦਾ ਮਾਣ ਵੀ ਘਟਿਆ ਹੈ। ਪੰਜਾਬੀ ਜਲਦੀ ਹੀ ਤੁਹਾਨੂੰ ਜਵਾਬਦੇਹ ਬਣਾਉਣਗੇ। ਤੁਹਾਨੂੰ ਆਪਣੇ ਕੰਮਾਂ ਦੇ ਨਤੀਜੇ ਭੁਗਤਣੇ ਪੈਣਗੇ। ਪੰਜਾਬ ਦੇ ਖਜ਼ਾਨੇ ਦੀ ਕੀਤੀ ਦੁਰਵਰਤੋਂ ਦੇ ਇੱਕ ਇੱਕ ਪੈਸੇ ਦੀ ਵਸੂਲੀ ਤੇਰੇ ਕੋਲੋਂ ਕੀਤੀ ਜਾਵੇਗੀ।
Chief minister @BhagwantMann is not only betraying Punjabis’ trust by surrendering our State to @ArvindKejriwal and @msisodia but also allowing rampant misuse of the State helicopter. Squandering public money to please your Delhi masters & acting as a conductor by ferrying them… pic.twitter.com/SBObWS76sg
— Sukhbir Singh Badal (@officeofssbadal) May 17, 2025
ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ ਵਿੱਚ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪੰਜਾਬ ਸਰਕਾਰ ਦੇ ਹੈਲੀਕਾਪਟਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦਿਖਾਈ ਦੇ ਰਹੇ ਹਨ। ਸਵਾਤੀ ਮਾਲੀਵਾਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਕੀਤਾ ਅਤੇ ਲਿਖਿਆ- ਪੰਜਾਬ ਸਰਕਾਰ ਦਾ ਹੈਲੀਕਾਪਟਰ ਪੀਲੇ ਰੰਗ ਦਾ ਸੀ, ਕੇਜਰੀਵਾਲ ਨੇ ਇਸਨੂੰ ਟੈਕਸੀ ਸਮਝ ਲਿਆ...
पंजाब सरकार का Helicopter पीले रंग का था, केजरीवाल जी ने Taxi ही समझ लिया… pic.twitter.com/BrZAoE1Cn6
— Swati Maliwal (@SwatiJaiHind) May 16, 2025
ਕਾਂਗਰਸ ਦੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਤਿੰਨੋ ਆਮ ਆਦਮੀ ਇਸ ਵਾਰ ਸਰਕਾਰੀ ਉੱਡਣਖਟੋਲੇ 'ਚ ਉੱਡ ਚੱਲੇ ਪੰਜਾਬ ਦੀ "ਨਸ਼ਾ ਮੁਕਤੀ ਯਾਤਰਾ" ਲਈ ਪਾਰਟੀ ਨੇ ਇਸ ਪਵਿੱਤਰ ਮਿਸ਼ਨ ਦੇ ਲਈ ਬਿਲਕੁਲ ਸਹੀ ਲੋਕ ਚੁਣੇ ਹਨ। ਵੈਸੇ ਤਾਂ ਇਨ੍ਹਾਂ ਨੂੰ VIP ਸੁਵਿਧਾਵਾਂ ਤੋਂ ਐਲਰਜੀ ਹੈ...ਲੇਕਿਨ ਕਿ ਕਰੀਏ, ਪੰਜਾਬ ਨੂੰ ਜਲਦੀ ਨਸ਼ਾ ਮੁਕਤ ਕਰਨਾ ਸੀ, ਤਾਂ ਕਰਕੇ ਹੈਲੀਕਾਪਟਰ ਵਰਤਣਾ ਪਿਆ। ਆਮ ਆਦਮੀ ਹਨ, ਪਰ ਉੱਡਦੇ ਖਾਸ ਤਰੀਕੇ ਨਾਲ ਹਨ
तीनों आम आदमी इस बार सरकारी उड़नखटोले से उड़ चले हैं पंजाब की "नशा मुक्ति यात्रा" पर,
— Sukhjinder Singh Randhawa (@Sukhjinder_INC) May 17, 2025
पार्टी ने इस पवित्र मिशन के लिए बिलकुल सही लोग चुने हैं।
वैसे तो उन्हें VIP सुविधाओं से अलर्जी है... लेकिन क्या करें, पंजाब को जल्दी नशा मुक्त करना था, सो हेलीकॉप्टर उठाना पड़ा।
आम आदमी हैं,… pic.twitter.com/L9TYMmMLhj






















