ਭ੍ਰਿਸ਼ਟਾਚਾਰ 'ਤੇ ਘਿਰੇ ਕੇਜਰੀਵਾਲ! ਗੁਜਰਾਤ 'ਚ 10, ਇੰਟਰਵਿਊ 'ਚ 16 ਤੇ ਹਿਮਾਚਲ 'ਚ ਬੋਲੇ ਭਗਵੰਤ ਮਾਨ ਨੇ 20 ਦਿਨਾਂ 'ਚ ਖਤਮ ਕੀਤਾ ਭ੍ਰਿਸ਼ਟਾਚਾਰ
ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਨੂੰ ਲੈ ਕੇ ਸਿਆਸੀ ਲੜਾਈ ਤੇਜ਼ ਹੋ ਗਈ ਹੈ। ਇਸ ਦਾਅਵੇ ਨੂੰ ਲੈ ਕੇ ਸੂਬੇ ਦੀ ਨਵੀਂ 'ਆਪ' ਸਰਕਾਰ ਨੂੰ ਭਾਜਪਾ ਨੇ ਘੇਰ ਲਿਆ ਹੈ।
ਸ਼ੰਕਰ ਦਾਸ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਤਮ ਕਰਨ ਦੇ ਦਾਅਵੇ ਨੂੰ ਲੈ ਕੇ ਸਿਆਸੀ ਲੜਾਈ ਤੇਜ਼ ਹੋ ਗਈ ਹੈ। ਇਸ ਦਾਅਵੇ ਨੂੰ ਲੈ ਕੇ ਸੂਬੇ ਦੀ ਨਵੀਂ 'ਆਪ' ਸਰਕਾਰ ਨੂੰ ਭਾਜਪਾ ਨੇ ਘੇਰ ਲਿਆ ਹੈ। ਭਾਜਪਾ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜੋ 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਹੈ। ਇਸ 'ਚ ਗੁਜਰਾਤ 'ਚ ਕੇਜਰੀਵਾਲ ਨੇ ਕਿਹਾ ਕਿ ਅਸੀਂ 10 ਦਿਨਾਂ 'ਚ ਪੰਜਾਬ 'ਚੋਂ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਹੈ।
ਇੱਕ ਇੰਟਰਵਿਊ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਅਸੀਂ 16 ਦਿਨਾਂ 'ਚ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿੱਤਾ। ਇਸ ਤੋਂ ਬਾਅਦ ਕੇਜਰੀਵਾਲ ਭਗਵੰਤ ਮਾਨ ਨਾਲ ਹਿਮਾਚਲ ਪ੍ਰਦੇਸ਼ ਦੇ ਦੌਰੇ 'ਤੇ ਗਏ। ਉੱਥੇ ਹੀ ਕੇਜਰੀਵਾਲ ਨੇ ਕਿਹਾ ਕਿ ਪੰਜਾਬ 'ਚ ਅਸੀਂ 20 ਦਿਨਾਂ 'ਚ ਭ੍ਰਿਸ਼ਟਾਚਾਰ ਖ਼ਤਮ ਕਰ ਦਿੱਤਾ ਹੈ। ਪੰਜਾਬ ਬੀਜੇਪੀ ਨੇ ਤਿੰਨੋਂ ਵੀਡੀਓ ਸ਼ੇਅਰ ਕਰਕੇ ਮਜ਼ਾਕ ਉਡਾਇਆ ਕਿ ਕੇਜਰੀਵਾਲ ਜੀ, ਗਿਣਤੀ ਸਿੱਖੋ।
ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨਾ ਵੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਚੋਣ ਮੁੱਦਿਆਂ ਵਿੱਚੋਂ ਇੱਕ ਸੀ। ਸਰਕਾਰ ਬਣਦਿਆਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ 23 ਮਾਰਚ ਨੂੰ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਸੀ। ਇਸ ਨੰਬਰ 9501200200 'ਤੇ ਕੋਈ ਵੀ ਵਿਅਕਤੀ ਆਡੀਓ ਜਾਂ ਵੀਡੀਓ ਭੇਜ ਕੇ ਰਿਸ਼ਵਤ ਲੈਣ ਵਾਲਿਆਂ ਦੀ ਸ਼ਿਕਾਇਤ ਕਰ ਸਕਦਾ ਹੈ।
ਅਰਵਿੰਦ ਕੇਜਰੀਵਾਲ ਦੇ ਇਸ ਦਾਅਵੇ 'ਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵੀ ਘੇਰਾਬੰਦੀ ਕੀਤੀ ਹੈ। ਖਹਿਰਾ ਨੇ ਕੇਜਰੀਵਾਲ ਦੇ ਗੁਜਰਾਤ 'ਚ 10 ਦਿਨਾਂ 'ਚ ਭ੍ਰਿਸ਼ਟਾਚਾਰ ਦੇ ਦਾਅਵੇ 'ਤੇ ਤੰਜ ਕਸਿਆ ਹੈ। ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਦੀ ਹੈਲਪਲਾਈਨ 'ਤੇ 1.50 ਸ਼ਿਕਾਇਤਾਂ ਆਈਆਂ ਹਨ। ਇਨ੍ਹਾਂ 'ਚੋਂ ਸਿਰਫ 3 'ਤੇ ਕਾਰਵਾਈ ਹੋਈ ਅਤੇ ਕੇਜਰੀਵਾਲ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦਾ ਦਾਅਵਾ ਕਰ ਰਹੇ ਹਨ।
ਇਹ ਵੀ ਪੜ੍ਹੋ :ਸ਼ਖਸ ਨੇ ਸਾਈਕਲ 'ਤੇ ਦਿਖਾਏ ਹੈਰਾਨੀਜਨਕ ਕਰਤੱਵ, ਹਵਾ 'ਚ ਕੀਤਾ ਕਮਾਲ ਦਾ ਕਾਰਨਾਮਾ