ਪੜਚੋਲ ਕਰੋ
(Source: ECI/ABP News)
ਕੇਜਰੀਵਾਲ ਦੀ ਕੱਲ੍ਹ ਪੰਜਾਬ 'ਚ ਲਲਕਾਰ, ਮਿਸ਼ਨ 2019 ਦੀ ਕਰਨਗੇ ਸ਼ੁਰੂਆਤ
![ਕੇਜਰੀਵਾਲ ਦੀ ਕੱਲ੍ਹ ਪੰਜਾਬ 'ਚ ਲਲਕਾਰ, ਮਿਸ਼ਨ 2019 ਦੀ ਕਰਨਗੇ ਸ਼ੁਰੂਆਤ kejriwal tomorrow hold a rally in barnala regarding 2019 lok sabha elections ਕੇਜਰੀਵਾਲ ਦੀ ਕੱਲ੍ਹ ਪੰਜਾਬ 'ਚ ਲਲਕਾਰ, ਮਿਸ਼ਨ 2019 ਦੀ ਕਰਨਗੇ ਸ਼ੁਰੂਆਤ](https://static.abplive.com/wp-content/uploads/sites/5/2019/01/19151848/kejriwal-rally.jpg?impolicy=abp_cdn&imwidth=1200&height=675)
ਫਾਈਲ ਤਸਵੀਰ
ਬਰਨਾਲਾ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਦਿੱਲੀ ਦੇ ਮੁੱਖ ਮੰਤਰੀ ਭਲਕੇ ਯਾਨੀ 20 ਜਨਵਰੀ ਤੋਂ 2019 ਦੀਆਂ ਲੋਕ ਸਭਾ ਚੋਣਾਂ ਦਾ ਆਗ਼ਾਜ਼ ਪੰਜਾਬ ਤੋਂ ਹੀ ਕਰਨ ਜਾ ਰਹੇ ਹਨ। ਰੈਲੀ ਲਈ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ।
2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪੰਜਾਬੀਆਂ ਨੇ ਹੀ 'ਆਪ' ਦੀ ਝੋਲੀ ਖ਼ੈਰ ਪਾਈ ਸੀ, ਫਿਰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮਲਵਈਆਂ ਨੇ ਹੀ ਪਾਰਟੀ ਨੂੰ ਵਿਰੋਧੀ ਧਿਰ ਬਣਾਇਆ ਸੀ। ਇਸ ਲਈ ਕੇਜਰੀਵਾਲ ਨੇ 2019 ਲੋਕ ਸਭਾ ਚੋਣਾਂ ਲਈ ਮਾਲਵੇ ਦੀ ਧਰਤੀ ਤੋਂ ਹੀ ਚੋਣ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।
'ਆਪ' ਦੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਹੇਅਰ ਨੇ ਦੱਸਿਆ ਕਿ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹਨ। ਉਨ੍ਹਾਂ ਕਿਹਾ ਕਿ ਪਿਛਲੇ 20 ਦਿਨਾਂ ਤੋਂ ਰੈਲੀ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਤੇ ਸਾਰੇ ਵਿਧਾਇਕਾਂ ਦੀਆਂ ਵੀ ਡਿਊਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦਾਅਵਾ ਕੀਤਾ ਕਿ ਰੈਲੀ ਵਿੱਚ ਇੱਕ ਲੱਖ ਤੋਂ ਵੱਧ ਲੋਕ ਸ਼ਾਮਲ ਹੋਣਗੇ ਪਰ ਪੰਡਾਲ ਵਿੱਚ 20,000 ਕੁਰਸੀਆਂ ਹੀ ਲਾਈਆਂ ਗਈਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)