Punjab Politics: ਖਡੂਰ ਸਾਹਿਬ ਤੋਂ ਆਪ ਨੂੰ ਭਰੋਸਾ, ਜਿੱਤੇਗਾ ਤਾਂ ਲਾਲਜੀਤ ਭੁੱਲਰ ਹੀ, ਜਾਣੋ ਵਿਧਾਇਕ ਟੌਂਗ ਨੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੀ ਕਿਹਾ ?
ਬੀਜੇਪੀ ਦੇ ਉਮੀਦਵਾਰ ਮਨਦੀਪ ਸਿੰਘ ਮੰਨਾ ਨੂੰ ਮੈ ਵੱਡੀ ਲੀਡ ਨਾਲ ਹਰਾਇਆ ਸੀ ਹੁਣ ਵੀ ਲਾਲਜੀਤ ਭੁੱਲਰ ਵੱਡੀ ਲੀਡ ਨਾਲ ਹਰਾਉਣਗੇ । ਪੀਐਮ ਮੋਦੀ ਨੂੰ ਆਪਣੀ ਹਾਰ ਦਿਖ ਰਹੀ ਹੈ ਇਸ ਲਈ ਪੀਐਮ ਮੋਦੀ ਦੀ ਜੁਬਾਨ ਫਿਸਲ ਰਹੀ ਹੈ ਤੇ ਉਹ ਬੇਤੁਕੇ ਬਿਆਨ ਦੇ ਰਹੇ ਹਨ ।
ਅਸ਼ਰਫ਼ ਢੁੱਡੀ ਦੀ ਰਿਪੋਰਟ
Punjab Poitics: ਲੋਕ ਸਭਾ ਹਲਕਾ ਸ੍ਰੀ ਖਡੂਰ ਸਾਹਿਬ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ । ਆਪ ਦੇ ਕੰਮਾਂ ਤੇ ਗਾਰੰਟੀਆ ਦੇ ਰਿਪੋਰਟ ਕਾਰਡ ਨੂੰ ਲੋਕਾ ਵਿੱਚ ਲੈ ਕੇ ਜਾ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਪੰਜ ਸਾਲਾਂ ਵਿੱਚ ਨਹੀ ਕਰ ਸਕੀਆਂ ਸਾਡੀ ਸਰਕਾਰ ਨੇ ਦੋ ਸਾਲਾ ਵਿੱਚ ਕਰ ਦਿੱਤੇ।
ਬਾਬਾ ਬਕਾਲਾ ਤੋਂ ਆਪ ਦੇ ਵਿਧਾਇਕ ਦਲਬੀਰ ਸਿੰਘ ਟੌਂਗ(Dalbir Singh Tong) ਨੇ ਏਬੀਪੀ ਸਾਂਝਾ ਦੇ ਪੱਤਰਕਾਰ ਅਸ਼ਰਫ਼ ਢੁੱਡੀ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਹਰ ਰੋਜ ਆਪਣੇ ਉਮੀਦਵਾਰ ਲਾਲਜੀਤ ਸਿੰਘ ਲਈ ਚੋਣ ਪ੍ਰਚਾਰ ਕਰ ਰਹੇ ਹਾਂ। ਹਰ ਰੋਜ 15 ਤੋ 17 ਪਿੰਡਾ ਵਿੱਚ ਲਗਾਤਾਰ ਮੀਟਿੰਗਾਂ ਕਰ ਰਹੇ ਹਾਂ । ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਮਾਂ ਨੂੰ ਲੋਕ ਪਸੰਦ ਕਰ ਰਹੇ ਹਨ । ਵੱਖ-ਵੱਖ ਰਿਵਾਇਤੀ ਪਾਰਟੀਆਂ ਨੂੰ ਛੱਡ ਕੇ ਨੇਤਾ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ।
ਦਲਬੀਰ ਟੌਂਗ ਨੇ ਦੱਸਿਆ ਕਿ ਸਾਡੀ ਪਾਰਟੀ ਨੇ ਬਿਜਲੀ ਦੇ ਬਿੱਲ 600 ਯੁਨਿਟ ਤਕ ਮੁਆਫ਼ ਕੀਤੇ ਹਨ। 6 ਮੁਹੱਲਾ ਕਲੀਨਿਕ ਬਾਬਾ ਬਕਾਲਾ ਵਿੱਚ ਖੋਲ੍ਹੇ ਗਏ ਹਨ ਜਿੱਥੇ ਇਲਾਜ ਫਰੀ ਹੈ ਤੇ ਮਰੀਜਾ ਦੇ ਟੈਸਟ ਵੀ ਫਰੀ ਹੈ। ਫੌਜ 'ਚ ਸ਼ਹੀਦ ਹੋਣੇ ਵਾਲੇ ਨੋਜਵਾਨਾਂ ਦੇ ਪਰਿਵਾਰ ਵਾਲਿਆਂ ਨੂੰ ਸਾਡੀ ਸਰਕਾਰ 1 ਕਰੋੜ ਰੁਪਏ ਦੀ ਮੁਆਵਜਾ ਰਾਸ਼ੀ ਦਿੱਤੀ ਜਾ ਰਹੀ ਹੈ। ਸਿਆਸੀ ਲੋਕਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਲਿਆ ਸੀ ਪਰ ਸਾਡੀ ਪਰ ਨੇ ਵੱਖਰੀ ਰਾਜਨੀਤੀ ਕੀਤੀ ਹੈ ।
ਲੋਕ ਸਾਡੀ ਸਰਕਾਰ ਦੇ ਕੰਮਾ ਤੋਂ ਖੁਸ਼ ਹਨ ਤੇ 13 ਦੀਆਂ 13 ਲੋਕ ਸਭਾ ਸੀਟਾਂ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਝੋਲੀ ਪਾਉਣਗੇ। ਪੰਜਾਬ ਦੇ ਹੱਕ ਮੰਗਣ ਲਈ ਅਸੀਂ ਲੋਕ ਸਭਾ ਜਾਵਾਂਗੇ । ਬੀਜੇਪੀ ਸਰਕਾਰ ਸਾਡੇ ਨਾਲ ਵਿਤਕਰਾ ਕਰਦੀ ਹੈ ਸਾਡੇ ਪੰਜਾਬ ਦੇ ਫੰਡ ਬੀਜੇਪੀ ਸਰਕਾਰ ਨੇ ਰੋਕੇ ਹਨ ਪਰ ਇਸ ਵਾਰ ਬੀਜੇਪੀ ਦਾ ਸੁਪੜਾ ਸਾਫ ਹੋਣ ਵਾਲਾ ਹੈ ।
ਮੁੱਦਿਆ ਤੇ ਗੱਲ ਕਰਦਿਆ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਦਰਿਆਂਵਾਂ ਦੇ ਕੰਡੇ ਵਸੇ ਲੋਕਾਂ ਨੂੰ ਹੜ੍ਹਾਂ ਵਿੱਚ ਨੁਕਸਾਨ ਹੁੰਦਾ ਹੈ , ਬਾਰਡਰ ਤੇ ਕੰਡਿਆਲੀ ਤਾਰ ਪਾਰ ਕਿਸਾਨਾਂ ਦੀ ਜਮੀਨਾਂ ਦਾ ਮੁੱਦਾ ਹੈ । ਸਾਡੇ ਇਲਾਕੇ ਵਿੱਚ ਵੱਡਾ ਹਸਪਤਾਲ ਨਹੀਂ ਹੈ । ਇੰਨ੍ਹਾਂ ਮੁੱਦਿਆ 'ਤੇ ਅਸੀ ਲੜਾਈ ਲੜ ਰਹੇ ਹਾਂ। ਇਸ ਚੋਣ ਵਿੱਚ ਵਿੱਚ ਲਾਲਜੀਤ ਭੁਲੱਰ ਨੂੰ ਵੱਡੀ ਲੀਡ ਨਾਲ ਜਿੱਤ ਹਾਸਿਲ ਹੋਏਗੀ ।
ਬੀਜੇਪੀ ਦੇ ਉਮੀਦਵਾਰ ਮਨਦੀਪ ਸਿੰਘ ਮੰਨਾ ਨੂੰ ਮੈ ਵੱਡੀ ਲੀਡ ਨਾਲ ਹਰਾਇਆ ਸੀ ਹੁਣ ਵੀ ਲਾਲਜੀਤ ਭੁੱਲਰ ਵੱਡੀ ਲੀਡ ਨਾਲ ਹਰਾਉਣਗੇ । ਪੀਐਮ ਮੋਦੀ ਨੂੰ ਆਪਣੀ ਹਾਰ ਦਿਖ ਰਹੀ ਹੈ ਇਸ ਲਈ ਪੀਐਮ ਮੋਦੀ ਦੀ ਜੁਬਾਨ ਫਿਸਲ ਰਹੀ ਹੈ ਤੇ ਉਹ ਬੇਤੁਕੇ ਬਿਆਨ ਦੇ ਰਹੇ ਹਨ । ਸ੍ਰੀ ਖਡੁਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਆਜਾਦ ਚੋਣ ਲੜ ਰਹੇ ਹਨ ਇਸ ਬਾਰੇ ਦਲਬੀਰ ਸਿੰਘ ਟੌਂਗ ਨੇ ਕਿਹਾ ਕਿ ਲੋਕਤੰਤਰ ਹੈ ਹਰੇਕ ਨੂੰ ਹੱਕ ਹੈ ਚੋਣ ਲੜਨ ਦਾ ।