Punjab News: ਖਹਿਰਾ ਨੇ ਅੰਮ੍ਰਿਤਪਾਲ ਸਿੰਘ ਦੇ ਭਰਾ ਦੀ ਗ੍ਰਿਫ਼ਤਾਰੀ 'ਤੇ ਚੁੱਕੇ ਸਵਾਲ, ਫਰਜ਼ੀ ਰਿਕਵਰੀ ਦਾ ਸ਼ੱਕ ਜਤਾਕੇ ਪਰਿਵਾਰ ਨੂੰ ਬਦਨਾਮ ਕਰਨ ਦੀ ਦੱਸੀ ਸਾਜ਼ਿਸ਼
ਖਹਿਰਾ ਨੇ ਕਿਹਾ ਕਿ ਅਸੀਂ ਅਕਸਰ ਭਗਵੰਤ ਮਾਨ ਨੂੰ ਸ਼ਰਾਬੀ ਹਾਲਤ ਵਿੱਚ ਦੇਖਿਆ ਹੈ ਕੀ ਪੁਲਿਸ ਕੋਲ ਉਸਦੀ ਜਾਂਚ ਕਰਨ ਦੀ ਹਿੰਮਤ ਹੈ? ਖਹਿਰਾ ਨੇ ਕਿਹਾਕਿ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਹੁਤ ਘੱਟ ਅਤੇ ਸ਼ੱਕੀ ਹੈ
Punjab News: ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਡਰੱਗ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ, ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਆਈਸ ਡਰੱਗ ਦੇ ਨਾਲ ਨਾਲ ਇੱਕ ਗੈਸ ਲਾਈਟਰ ਅਤੇ ਇੱਕ ਸਿਲਵਰ ਪੇਪਰ ਵੀ ਬਰਾਮਦ ਕੀਤਾ ਗਿਆ ਹੈ। ਇਸ ਨੂੰ ਲੈ ਕੇ ਹੁਣ ਸੁਖਪਾਲ ਖਹਿਰਾ ਵੱਲੋਂ ਵੱਡੇ ਸਵਾਲ ਖੜ੍ਹੇ ਕੀਤੇ ਗਏ ਹਨ।
ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ, ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਦੀ ਟੂਲ ਬਣ ਗਈ ਹੈ, ਤੇ ਮੈਨੂੰ ਡਿਬਰੂਗੜ੍ਹ ਵਿਖੇ NSA ਅਧੀਨ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੋਂ ਮਿਲੇ ਨਸ਼ਿਆਂ ਦੀ ਅਸਲੀਅਤ ਬਾਰੇ ਸ਼ੱਕ ਹੈ। ਜੇ ਪੰਜਾਬ ਪੁਲਿਸ 9 ਸਾਲਾਂ ਬਾਅਦ ਐਨਡੀਪੀਐਸ ਕੇਸ ਵਿੱਚ ਤੀਜੀ ਵਾਰ ਵਿਧਾਇਕ ਬਣੇ ਮੇਰੇ ਵਿਰੁੱਧ ਰਿਕਵਰੀ ਕਰਵਾ ਸਕਦੀ ਹੈ ਅਤੇ ਉਹ ਵੀ ਐਨਡੀਪੀਐਸ ਕੇਸਾਂ ਵਿੱਚ ਕੈਦ ਕੱਟ ਰਹੇ ਇੱਕ ਕਠੋਰ ਮੁਜਰਮ ਦੇ ਬਿਆਨਾਂ ’ਤੇ ਤਾਂ ਹਰਪ੍ਰੀਤ ਸਿੰਘ ਵਿਰੁੱਧ ਫਰਜ਼ੀ ਰਿਕਵਰੀ ਕਿਉਂ ਨਹੀਂ ਹੋ ਸਕਦੀ ?
Since Punjab police has become an easy hand tool of @BhagwantMann for selectively targeting his opponents i have all the doubts about the genuineness of drugs attributed to Harpreet Singh brother of Bhai Amritpal Singh now detained under NSA at Dibrugarh.
— Sukhpal Singh Khaira (@SukhpalKhaira) July 13, 2024
If the Punjab police… pic.twitter.com/777P0NaceF
ਖਹਿਰਾ ਨੇ ਕਿਹਾ ਕਿ ਐਨ.ਡੀ.ਪੀ.ਐਸ. ਦੇ ਕੇਸਾਂ ਤਹਿਤ ਹਰ ਰੋਜ਼ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਕਈ ਦੋਸ਼ੀ ਫੜੇ ਜਾਂਦੇ ਹਨ ਪਰ ਇੱਕ ਐਸਐਸਪੀ ਪੱਧਰ ਦੇ ਅਧਿਕਾਰੀ ਨੇ ਸਿਰਫ਼ ਹਰਪ੍ਰੀਤ ਦੀ ਗ੍ਰਿਫ਼ਤਾਰੀ ਦੇ ਵੇਰਵੇ ਦੱਸਣ ਲਈ ਵਿਸ਼ੇਸ਼ ਪ੍ਰੈਸ ਕਾਨਫਰੰਸ ਕਿਉਂ ਕੀਤੀ? ਪੁਲਿਸ ਕਿੰਨੇ ਕੇਸਾਂ ਵਿੱਚ ਮੁਲਜ਼ਮਾਂ ਦਾ ਡੋਪ ਟੈਸਟ ਕਰਵਾਉਂਦੀ ਹੈ ? ਕੀ ਇਹ ਸਿਰਫ ਉਸਦੇ ਪਰਿਵਾਰ ਦੀ ਛਵੀ ਨੂੰ ਬਦਨਾਮ ਤੇ ਖ਼ਰਾਬ ਕਰਨ ਲਈ ਸੀ ?
ਖਹਿਰਾ ਨੇ ਕਿਹਾ ਕਿ ਅਸੀਂ ਅਕਸਰ ਭਗਵੰਤ ਮਾਨ ਨੂੰ ਸ਼ਰਾਬੀ ਹਾਲਤ ਵਿੱਚ ਦੇਖਿਆ ਹੈ ਕੀ ਪੁਲਿਸ ਕੋਲ ਉਸਦੀ ਜਾਂਚ ਕਰਨ ਦੀ ਹਿੰਮਤ ਹੈ? ਖਹਿਰਾ ਨੇ ਕਿਹਾਕਿ ਪੰਜਾਬ ਪੁਲਿਸ ਦੀ ਭਰੋਸੇਯੋਗਤਾ ਬਹੁਤ ਘੱਟ ਅਤੇ ਸ਼ੱਕੀ ਹੈ, ਮੈਂ ਡੀਜੀਪੀ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਉਹ ਚੰਡੀਗੜ੍ਹ ਪੁਲਿਸ ਦੀ ਟੀਮ ਤੋਂ ਤਰਜੀਹੀ ਤੌਰ 'ਤੇ ਹਰਪ੍ਰੀਤ ਸਿੰਘ ਦੀ ਡਰੱਗ ਗ੍ਰਿਫਤਾਰੀ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਦੇ ਆਦੇਸ਼ ਦੇਣ