ਦਿੱਲੀ ਦੇ ਦਲਿਤ ਕਾਰਡ 'ਤੇ ਖਹਿਰਾ ਦੀ ਨਸੀਹਤ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ 'ਤੋਂ ਹਟਾਉਣ ਤੋਂ ਬਾਅਦ 'ਆਪ' ਦਾ ਕਾਟੋ-ਕਲੇਸ਼ ਜ਼ੋਰਾਂ 'ਤੇ ਹੈ। ਸੁਖਪਾਲ ਖਹਿਰਾ ਨੇ ਦਿੱਲੀ ਹਾਈਕਮਾਨ ਦੇ ਦਲਿਤ ਤਰਕ 'ਤੇ ਪਲਟਵਾਰ ਕਰਦਿਆਂ ਦਿੱਲੀ ਦੇ ਉੱਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਟਵੀਟ ਕਰਦਿਆਂ ਕਿਹਾ ਕਿ ਉਹ ਪੰਜਾਬ 'ਚ ਦਲਿਤ ਪੱਤੇ ਖੇਡਣਾ ਬੰਦ ਕਰਨ।
ਦਿੱਲੀ ਹਾਈਕਮਾਨ ਨੇ ਸੁਖਪਾਲ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕਰਨ ਪਿੱਛੇ ਤਰਕ ਦਿੱਤਾ ਸੀ ਕਿ ਉਹ ਦਲਿਤ ਭਾਈਚਾਰੇ ਨੂੰ ਅੱਗੇ ਲੈਕੇ ਆਉਣਾ ਚਾਹੁੰਦੇ ਹਨ। ਖਹਿਰਾ ਨੇ ਕਿਹਾ ਕਿ ਦਸਵੇਂ ਗੁਰੂ ਨੇ ਬਰਾਬਰਤਾ ਦਾ ਸੰਦੇਸ਼ ਦਿੰਦਿਆਂ ਕਿਹਾ ਸੀ "ਮਾਨਸ ਕੀ ਜਾਤਿ ਸਬੈ ਏਕੈ ਪਹਿਚਾਨਬੋ"। ਇਸ ਤੋਂ ਭਾਵ ਕਿ ਸਾਰੀ ਮਨੁੱਖਤਾ ਇੱਕ ਹੈ। ਖਹਿਰਾ ਨੇ ਸਿਸੋਦੀਆ ਨੂੰ ਕਿਹਾ ਕਿ ਉਹ ਆਪਣੇ ਦਲਿਤ ਵਾਲੇ ਤਰਕ ਨੂੰ ਸਾਬਿਤ ਕਰਨ ਲਈ ਦਿੱਲੀ 'ਚ ਉੱਪ ਮੁੱਖ ਮੰਤਰੀ ਦਲਿਤ ਭਾਈਚਾਰੇ ਦਾ ਕਿਉਂ ਨਹੀਂ ਬਣਾਉਂਦੇ।
ਖਹਿਰਾ ਦਾ ਇਹ ਟਵੀਟ 'ਆਪ' ਦੇ ਸੂਬਾ ਸਹਿ ਪ੍ਰਧਾਨ ਡਾ. ਬਲਬੀਰ ਸਿੰਘ ਵੱਲੋਂ ਸ਼ਨੀਵਾਰ ਨੂੰ ਚੰਡੀਗੜ੍ਹ ਵਿੱਚ ਕੀਤੀ ਗਈ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ ਹੈ। ਮੀਟਿੰਗ ਵਿੱਚ ਡਾ. ਬਲਬੀਰ ਧੜੇ ਨੇ ਖਹਿਰਾ ਦੇ ਓਐਸਡੀ ਸਮੇਤ ਹੋਰਨਾਂ ਲੋਕਾਂ ਵੱਲੋਂ ਮਹਿਲਾ ਵਿਧਾਇਕਾਂ ਦੇ ਅਪਮਾਨ ਨੂੰ ਨਿੰਦਿਆ ਸੀ। ਦਿੱਲੀ ਹਾਈਕਮਾਨ ਖਹਿਰਾ ਦੇ ਸ਼ਕਤੀਪ੍ਰਦਰਸ਼ਨ ਤੋਂ ਬਾਅਦ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਰਣਨੀਤੀ ਉਲੀਕ ਰਹੀ ਹੈ।@msisodia ji plz don’t play caste cards in Pb,our 10th Guru taught us the lesson of equality thru slogan”Manas Ki Jaat Sabhi Ek He Pahchanbo”n implemented it in letter n spirit. Why don’t you relinquish one office of Cm or Dy Cm n appoint a Dalit in Delhi to prove ur credentials?
— Sukhpal Singh Khaira (@SukhpalKhaira) August 5, 2018






















