ਸੜਕ 'ਤੇ ਜਾਂਦੇ ਮੋਟਰਸਾਈਕਲ ਨੂੰ ਅਸਮਾਨੀ ਬਿਜਲੀ ਡਿੱਗਣ ਨਾਲ ਲੱਗੀ ਅੱਗ, ਵਿਅਕਤੀ ਝੁਲਸਿਆ
ਬੀਤੀ ਰਾਤ ਆਈ ਹਨੇਰੀ-ਝਖੜ ਦੌਰਾਨ ਆਸਮਨੀ ਬਿਜਲੀ ਡਿੱਗਣ ਨਾਲ ਰੋਡ 'ਤੇ ਜਾਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਇਸ ਦੌਰਾਨ ਇੱਕ ਵਿਅਕਤੀ ਕੁਝ ਝੁਲਸ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਖੰਨਾ: ਨਜਦੀਕ ਪਿੰਡ ਇਕਲੋਹਾ 'ਚ ਬੀਤੀ ਰਾਤ ਆਈ ਹਨੇਰੀ-ਝਖੜ ਦੌਰਾਨ ਆਸਮਨੀ ਬਿਜਲੀ ਡਿੱਗਣ ਨਾਲ ਰੋਡ 'ਤੇ ਜਾਂਦੇ ਮੋਟਰਸਾਈਕਲ ਨੂੰ ਅੱਗ ਲੱਗ ਗਈ। ਇਸ ਦੌਰਾਨ ਇੱਕ ਵਿਅਕਤੀ ਕੁਝ ਝੁਲਸ ਗਿਆ ਪਰ ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਦੱਸ ਦਈਏ ਕਿ ਹੁਣ ਇਸ ਦੀ ਮੌਕੇ ਵੀਡੀਓ ਵਾਇਰਲ ਹੋ ਰਹੀ ਹੈ।
ਵੇਖੋ ਇਸ ਹਾਦਸੇ ਦੀ ਵੀਡੀਓ:
ਵਾਈਰਲ ਵੀਡੀਓ ਦੀ ਪੜਤਾਲ ਕਰਨ 'ਤੇ ਸਾਹਮਣਾ ਆਇਆ ਕਿ ਤਰਸੇਮ ਲਾਲ ਜੋ ਇਕਲਾਹਾਂ ਦਾ ਰਹਿਣ ਵਾਲਾ ਹੈ, ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਇਆ ਹੈ। ਗੰਭੀਰ ਰੂਪ 'ਚ ਜ਼ਖ਼ਮੀ ਹੋਏ ਤਰਸੇਮ ਲਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੈਂ ਚਕੋਹੀ ਤੋਂ ਵਾਪਸ ਆਪਣੇ ਪਿੰਡ ਇਕਲਾਹਾਂ ਆ ਰਿਹਾ ਸੀ ਤਾਂ ਤੇਜ਼ ਮੀਂਹ ਤੇ ਹਨੇਰੀ ਦੌਰਾਨ ਮੇਰੇ ਉੱਪਰ ਅਸਮਾਨੀ ਬਿਜਲੀ ਡਿੱਗੀ। ਇਸ ਨਾਲ ਮੇਰੇ ਮੋਟਰਸਾਈਕਲ ਪੂਰਾ ਫੁਕ ਗਿਆ ਤੇ ਮੇਰੀ ਲੱਤਾਂ ਵੀ ਅੱਗ ਨਾਲ ਝੁਲਸ ਗਈਆਂ। ਪਰ ਮੈਂ ਵਾਲ-ਵਾਲ ਬਚ ਗਿਆ।
ਉਧਰ ਉਸ ਨੇ ਦੱਸਿਆ ਕਿ ਮੌਕੇ 'ਤੇ ਪਿੰਡ ਦੇ ਲੋਕਾਂ ਨੇ ਮੈਨੂੰ ਬਚਾ ਲਿਆ ਤੇ ਮੋਟਰਸਾਈਕਲ ਦੀ ਅੱਗ ਬੂਜਾਈ ਜੋ ਕੇ ਸੜ ਗਿਆ। ਪਿੰਡ ਵਾਸੀਆਂ ਨੇ ਹੀ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ।
ਇਹ ਵੀ ਪੜ੍ਹੋ: Gold-Silver Price: ਸੋਨੇ ਉੱਚੇ ਪੱਧਰ ਤੋਂ 7000 ਰੁਪਏ ਸਸਤਾ, ਜਾਣੋ 22 ਕੈਰੇਟ ਸੋਨੇ ਦੀ ਕੀਮਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin