Holidays in 2023: ਪੰਜਾਬ 'ਚ 2023 ਦੀਆਂ ਛੁੱਟੀਆਂ ਦਾ ਐਲਾਨ, ਵੇਖੋ ਪੂਰੀ ਲਿਸਟ
Holidays in 2023: ਪੰਜਾਬ ਸਰਕਾਰ ਨੇ ਸਾਲ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਸ਼ਨੀਵਾਰ ਤੇ ਐਤਵਾਰ ਤੋਂ ਇਲਾਵਾ ਵੱਖ-ਵੱਖ ਰਾਸ਼ਟਰੀ ਤੇ ਸੂਬਾਈ ਤਿਉਹਾਰਾਂ 'ਤੇ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੈ।
Holidays in 2023: ਹੁਣ 2022 ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਹੁਣ ਸਾਲ ਵਿੱਚ ਕੁਝ ਹੀ ਦਿਨ ਰਹਿ ਗਏ ਹਨ ਅਤੇ ਫਿਰ ਨਵਾਂ ਸਾਲ ਸਾਡੇ ਵਿਚਕਾਰ ਦਸਤਕ ਦੇਵੇਗਾ। ਸਾਲ 2023 ਨੂੰ ਲੈ ਕੇ ਲੋਕਾਂ ਨੂੰ ਕਈ ਨਵੀਆਂ ਉਮੀਦਾਂ ਹਨ। ਲੋਕਾਂ ਵਿੱਚ ਇਸ ਗੱਲ ਨੂੰ ਲੈ ਕੇ ਉਤਸ਼ਾਹ ਅਤੇ ਜੋਸ਼ ਹੈ ਕਿ ਨਵਾਂ ਸਾਲ ਉਨ੍ਹਾਂ ਲਈ ਚੰਗਾ ਰਹੇ।
ਫਿਲਹਾਲ, ਸਾਲ 2023 ਦੀਆਂ ਛੁੱਟੀਆਂ ਬਾਰੇ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਸਾਲ 2023 ਦੀਆਂ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸੂਬਾ ਸਰਕਾਰ ਨੇ ਸ਼ਨੀਵਾਰ ਤੇ ਐਤਵਾਰ ਤੋਂ ਇਲਾਵਾ ਵੱਖ-ਵੱਖ ਰਾਸ਼ਟਰੀ ਤੇ ਸੂਬਾਈ ਤਿਉਹਾਰਾਂ 'ਤੇ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੈ। ਜ਼ਿਆਦਾਤਰ ਛੁੱਟੀਆਂ ਸ਼ਨੀਵਾਰ ਤੇ ਐਤਵਾਰ ਨੂੰ ਹੀ ਹਨ। ਵੇਖੋ ਪੰਜਾਬ ਵਿੱਚ ਛੁੱਟੀਆਂ ਦੀ ਪੂਰੀ ਸੂਚੀ: -
ਪੰਜਾਬ ਸਰਕਾਰ ਨੇ ਸਾਲ 2023 ਲਈ 25 ਗਜ਼ਟਿਡ ਛੁੱਟੀਆਂ ਦਾ ਐਲਾਨ ਕੀਤਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਦੀ ਛੁੱਟੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਨਾਲ-ਨਾਲ ਕਈ ਹੋਰ ਰਾਜਾਂ ਨੇ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਹਰਿਆਣਾ ਸਰਕਾਰ ਨੇ ਵੀ 2023 ਦੀਆਂ ਸਰਕਾਰੀ ਛੁੱਟੀਆਂ ਦਾ ਐਲਾਨ ਕੀਤਾ ਹੈ। ਸਰਕਾਰ ਨੇ ਛੁੱਟੀਆਂ ਦੀ ਪੂਰੀ ਸੂਚੀ ਜਾਰੀ ਕਰ ਦਿੱਤੀ ਹੈ। ਜਿਸ ਅਨੁਸਾਰ 52 ਸ਼ਨੀਵਾਰ ਅਤੇ 53 ਐਤਵਾਰ ਤੋਂ ਇਲਾਵਾ ਵੱਖ-ਵੱਖ ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ 'ਤੇ ਛੁੱਟੀਆਂ ਹੋਣਗੀਆਂ। ਹਾਲਾਂਕਿ, ਤਿਉਹਾਰਾਂ ਅਤੇ ਵਿਸ਼ੇਸ਼ ਮੌਕਿਆਂ ਲਈ ਕਈ ਛੁੱਟੀਆਂ ਸ਼ਨੀਵਾਰ-ਐਤਵਾਰ ਨੂੰ ਆ ਰਹੀਆਂ ਹਨ।
ਇਹ ਵੀ ਪੜ੍ਹੋ: Viral Video: ਮਗਰਮੱਛ ਦੇ ਮੂੰਹ 'ਚ ਹੱਥ ਪਾਉਣਾ ਲੱਗਾ ਵਿਅਕਤੀ, ਅੱਗੇ ਜੋ ਹੋਇਆ ਉਹ ਦੇਖ ਕੇ ਹੈਰਾਨ ਰਹਿ ਜਾਓਗੇ ਤੁਸੀਂ, ਵੀਡੀਓ ਵਾਇਰਲ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।