Punajb Lockdown: ਪੰਜਾਬ 'ਚ ਅੱਜ ਮਿਲ ਸਕਦੀ ਲੌਕਡਾਊਨ 'ਚ ਛੋਟ, ਕੋਰੋਨਾ ਕੇਸ ਘਟ ਕੇ 629 ਹੋਏ
ਪਿਛਲੇ 24 ਘੰਟੇ ਦੌਰਾਨ ਸੂਬੇ ਦੇ ਸਾਰੇ 22 ਜ਼ਿਲ੍ਹਿਆਂ 'ਚ ਲਾਗ ਦੇ ਨਵੇਂ ਕੇਸਾਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਲਾਗ ਦੇ ਸਭ ਤੋਂ ਵੱਧ 98 ਮਰੀਜ਼ ਜਲੰਧਰ 'ਚ ਮਿਲੇ ਹਨ, ਜਦਕਿ ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ 'ਚ ਘੱਟੋ-ਘੱਟ 8 ਮਰੀਜ਼ ਮਿਲੇ ਹਨ।
ਚੰਡੀਗੜ੍ਹ: ਪੰਜਾਬ 'ਚ ਲੌਕਡਾਊਨ ਦੀ ਮਿਆਦ ਅੱਜ ਖ਼ਤਮ ਹੋ ਰਹੀ ਹੈ। ਸ਼ਾਮ ਤਕ ਪੰਜਾਬ ਸਰਕਾਰ ਕੋਰੋਨਾ ਦੇ ਘੱਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਈ ਪਾਬੰਦੀਆਂ ਤੋਂ ਛੋਟ ਦੇ ਕੇ ਲੌਕਡਾਊਨ ਨੂੰ ਅੱਗੇ ਵਧਾ ਸਕਦੀ ਹੈ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਭਾਵੇਂ ਪੂਰੀ ਤਰ੍ਹਾਂ ਰੁਕੀ ਨਹੀਂ ਹੈ, ਪਰ ਸੂਬੇ 'ਚ 106 ਦਿਨਾਂ ਬਾਅਦ ਬੀਤੇ ਦਿਨੀਂ ਲਾਗ ਦੇ ਸਭ ਤੋਂ ਘੱਟ 629 ਨਵੇਂ ਕੇਸ ਸਾਹਮਣੇ ਆਏ। ਅਜਿਹੇ 'ਚ ਇਹ ਉਮੀਦ ਜਤਾਈ ਜਾ ਰਹੀ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੌਕਡਾਊਨ 'ਚ ਕਈ ਛੋਟਾਂ ਦੇ ਸਕਦੇ ਹਨ।
ਇਸ ਤੋਂ ਪਹਿਲਾਂ 1 ਮਾਰਚ 2021 ਨੂੰ 635 ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ ਸਨ ਤੇ ਉਦੋਂ ਇਹ ਗਿਣਤੀ ਲਗਾਤਾਰ ਵਧ ਰਹੀ ਸੀ। ਹਾਲਾਂਕਿ 1 ਮਾਰਚ ਨੂੰ 24 ਘੰਟੇ ਵਿੱਚ ਕੋਰੋਨਾ ਤੋਂ ਮਰਨ ਵਾਲਿਆਂ ਦੀ ਗਿਣਤੀ 18 ਸੀ, ਪਰ ਸੋਮਵਾਰ (14 ਜੂਨ) ਨੂੰ ਕੋਰੋਨਾ ਨਾਲ 33 ਲੋਕਾਂ ਦੀ ਮੌਤ ਹੋਈ। ਸਿਹਤ ਵਿਭਾਗ ਅਨੁਸਾਰ 1650 ਮਰੀਜ਼ਾਂ ਨੇ ਕੋਰੋਨਾ ਨੂੰ ਹਰਾਇਆ। ਐਕਟਿਵ ਮਰੀਜ਼ਾਂ ਦੀ ਗਿਣਤੀ 11,913 'ਤੇ ਆ ਗਈ ਹੈ।
ਪਿਛਲੇ 24 ਘੰਟੇ ਦੌਰਾਨ ਸੂਬੇ ਦੇ ਸਾਰੇ 22 ਜ਼ਿਲ੍ਹਿਆਂ 'ਚ ਲਾਗ ਦੇ ਨਵੇਂ ਕੇਸਾਂ ਦੀ ਗਿਣਤੀ 100 ਤੋਂ ਘੱਟ ਰਹੀ ਹੈ। ਲਾਗ ਦੇ ਸਭ ਤੋਂ ਵੱਧ 98 ਮਰੀਜ਼ ਜਲੰਧਰ 'ਚ ਮਿਲੇ ਹਨ, ਜਦਕਿ ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ 'ਚ ਘੱਟੋ-ਘੱਟ 8 ਮਰੀਜ਼ ਮਿਲੇ ਹਨ। ਪਿਛਲੇ 24 ਘੰਟੇ ਦੌਰਾਨ ਵਿਭਾਗ ਵੱਲੋਂ 32,250 ਸੈਂਪਲ ਇਕੱਤਰ ਕੀਤੇ ਗਏ ਤੇ 43,421 ਸੈਂਪਲਾਂ ਦੀ ਜਾਂਚ ਕੀਤੀ ਗਈ।
ਹਰਿਆਣਾ ਸਰਕਾਰ ਨੇ ਆਪਣੇ ਸੂਬੇ 'ਚ ਕਈ ਛੋਟਾਂ ਦਿੱਤੀਆਂ ਹਨ। ਦੁਕਾਨ ਖੋਲ੍ਹਣ ਦੇ ਸਮੇਂ ਨੂੰ ਵਧਾ ਦਿੱਤਾ ਗਿਆ ਹੈ। ਅਜਿਹੀ ਸਥਿਤੀ 'ਚ ਪੰਜਾਬ ਦੇ ਵਪਾਰੀ ਦੁਕਾਨਾਂ ਦਾ ਸਮਾਂ ਵਧਾਉਣ ਲਈ ਉਨ੍ਹਾਂ 'ਤੇ ਦਬਾਅ ਵੀ ਪਾ ਰਹੇ ਹਨ। ਸੂਬਾ ਸਰਕਾਰ ਅੱਜ ਦੁਕਾਨਾਂ ਖੁੱਲ੍ਹਣ ਦੇ ਸਮੇਂ ਨੂੰ ਵੀ ਬਦਲ ਸਕਦੀ ਹੈ। ਹੁਣ ਤਕ ਸੂਬੇ 'ਚ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸ਼ਾਮ 6 ਵਜੇ ਤਕ ਹੈ ਤੇ ਨਾਈਟ ਕਰਫ਼ਿਊ ਵੀ ਹੈ। ਜੇ ਦੁਕਾਨਾਂ ਖੁੱਲ੍ਹਣ ਦਾ ਸਮਾਂ ਵਧਦਾ ਹੈ ਤਾਂ ਨਾਈਟ ਕਰਫ਼ਿਊ ਦਾ ਸਮਾਂ ਘੱਟ ਹੋ ਸਕਦਾ ਹੈ।
ਇਹ ਵੀ ਪੜ੍ਹੋ: Coronavirus Origin: ਵੁਹਾਨ ਲੈਬ ਬਾਰੇ ਵੱਡਾ ਸਬੂਤ, ਪਿੰਜਰੇ 'ਚ ਕੈਦ ਕਰਕੇ ਰੱਖੇ ਜਾਂਦੇ ਸੀ ਜ਼ਿੰਦਾ ਚਮਗਿੱਦੜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin