ਹੁਸ਼ਿਆਰਪੁਰ ਦੇ ਡੇਰਾ ਸੰਤਗੜ੍ਹ ਹਰਖੋਵਾਲ 'ਚ ਲੁੱਟ, ਦੂਜੇ ਡੇਰੇ ਨਾਲ ਸਬੰਧਤ ਲੋਕਾਂ 'ਤੇ ਇਲਜ਼ਾਮ, FIR ਦਰਜ
ਇੱਥੇ ਗੁਰਦੁਆਰਾ (ਡੇਰਾ) ਸੰਤਗੜ੍ਹ ਹਰਖੋਵਾਲ ਦੇ ਪ੍ਰਬੰਧਕਾਂ ਨੇ ਜਲੰਧਰ ਦੇ ਡੇਰਾ ਭਗਵਾਨ ਸਿੰਘ ਨਾਲ ਸਬੰਧਤ ਲੋਕਾਂ 'ਤੇ ਡੇਰੇ ਅੰਦਰ ਲੁੱਟ ਖੋਹ ਕਰਨ ਦੇ ਇਲਜ਼ਾਮ ਲਗਾਏ ਹਨ।
ਸੁਖਵਿੰਦਰ ਸਿੰਘ ਕੁੰਨੀ
ਹੁਸ਼ਿਆਰਪੁਰ: ਇੱਥੇ ਗੁਰਦੁਆਰਾ (ਡੇਰਾ) ਸੰਤਗੜ੍ਹ ਹਰਖੋਵਾਲ ਦੇ ਪ੍ਰਬੰਧਕਾਂ ਨੇ ਜਲੰਧਰ ਦੇ ਡੇਰਾ ਭਗਵਾਨ ਸਿੰਘ ਨਾਲ ਸਬੰਧਤ ਲੋਕਾਂ 'ਤੇ ਡੇਰੇ ਅੰਦਰ ਲੁੱਟ ਖੋਹ ਕਰਨ ਦੇ ਇਲਜ਼ਾਮ ਲਗਾਏ ਹਨ। ਗੁਰਦੁਆਰਾ ਸੰਤਗੜ੍ਹ ਹਰਖੋਵਾਲ ਦੇ ਪ੍ਰਬੰਧਕਾਂ ਮੁਤਾਬਕ ਗੁਰਦੁਆਰਾ ਸਾਹਿਬ ਅੰਦਰ ਚੱਲ ਰਹੇ ਅਖੰਡ ਪਾਠ ਸਾਹਿਬ ਦੇ ਪਾਠ ਨੂੰ ਖੰਡਤ ਕੀਤਾ ਗਿਆ ਤੇ ਲੋਕਾਂ ਨੂੰ ਬੰਦੀ ਬਣਾ ਕੇ 22 ਲੱਖ ਰੁਪਏ ਨਕਦੀ ਤੇ ਸੋਨਾ ਲੁੱਟ ਲਿਆ ਗਿਆ।
ਇਹ ਅਸਥਾਨ ਬਾਬਾ ਜੁਆਲਾ ਸਿੰਘ ਹਰਖੋਵਾਲ ਵਾਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾ ਨੇ FIR ਦਰਜ ਕਰਵਾ ਦਿੱਤੀ ਹੈ। ਪ੍ਰਬੰਧਕਾਂ ਨੇ ਇਲਜ਼ਾਮ ਲਾਏ ਹਨ ਕਿ NRI ਸੰਗਤ ਇੱਥੇ ਪਹੁੰਚੀ ਹੋਈ ਸੀ ਤੇ ਲੁਟੇਰਿਆਂ ਨੇ NRIs ਨੂੰ ਵੀ ਲੁੱਟ ਲਿਆ। ਪੁਲਿਸ ਦੇ ਮੌਕਾ-ਏ-ਵਾਰਦਾਤ 'ਤੇ ਪਹੁੰਚਣ ਤੋਂ ਪਹਿਲਾਂ ਮੁਲਜ਼ਮ ਫਰਾਰ ਹੋ ਗਏ।
ਸੁਰਜੀਤ ਸਿੰਘ, ਸੰਤ ਲਖਵੀਰ ਸਿੰਘ ਤੇ ਮਖਣ ਸਿੰਘ ਜੋ ਇਸ ਗੁਰਦੁਆਰਾ ਸਾਹਿਬ ਨਾਲ ਸਬੰਧਤ ਹਨ, ਨੇ ਇਹ ਜਾਣਕਾਰੀ ਦਿੱਤੀ ਹੈ। ਪ੍ਰਬੰਧਕਾਂ ਨੇ ਡੇਰੇ ਨੂੰ ਸੁਰੱਖਿਆ ਦੇਣ ਦੀ ਮੰਗ ਕੀਤੀ ਹੈ। ਪੁਲਿਸ ਨੇ 5 ਵਿਅਕਤੀਆਂ ਖਿਲਾਫ਼ IPC ਦੀ ਧਾਰਾ 458, 397, 447, 342, 427, 295-ਏ, 120ਬੀ, 25, 24 ਤਹਿਤ FIR ਦਰਜ ਕਰ ਲਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :