Ludhiana Blast Case: ਜੇਲ੍ਹ 'ਚ ਖਾਲਿਸਤਾਨੀ ਨਾਲ ਮਿਲਿਆ ਸੀ ਗਗਨਦੀਪ, ਪਾਕਿਸਤਾਨ ਐਂਗਲ ਵੀ ਲੱਭ ਰਹੀ ਪੁਲਿਸ
ਬਲਾਸਟ ਦਾ ਦੋਸ਼ੀ ਗਗਨਦੀਪ ਦੋ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਇਸ ਸਾਲ ਸਤੰਬਰ ਵਿਚ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਗਗਨਦੀਪ ਖ਼ਿਲਾਫ਼ ਕੇਸ ਚੱਲ ਰਿਹਾ ਸੀ, ਉਹ ਉਸੇ ਕੇਸ ਦੀਆਂ ਫਾਈਲਾਂ ਅਦਾਲਤ ਦੇ ਰਿਕਾਰਡ ਰੂਮ 'ਚੋਂ ਮਿਟਾਉਣਾ ਚਾਹੁੰਦਾ ਸੀ
![Ludhiana Blast Case: ਜੇਲ੍ਹ 'ਚ ਖਾਲਿਸਤਾਨੀ ਨਾਲ ਮਿਲਿਆ ਸੀ ਗਗਨਦੀਪ, ਪਾਕਿਸਤਾਨ ਐਂਗਲ ਵੀ ਲੱਭ ਰਹੀ ਪੁਲਿਸ Ludhiana Blast Case: Gagandeep meets Khalistani militants in jail, police looking for Pakistan Angle Ludhiana Blast Case: ਜੇਲ੍ਹ 'ਚ ਖਾਲਿਸਤਾਨੀ ਨਾਲ ਮਿਲਿਆ ਸੀ ਗਗਨਦੀਪ, ਪਾਕਿਸਤਾਨ ਐਂਗਲ ਵੀ ਲੱਭ ਰਹੀ ਪੁਲਿਸ](https://feeds.abplive.com/onecms/images/uploaded-images/2021/12/24/9b613fa6097bfe86209f424c5f988abc_original.jpg?impolicy=abp_cdn&imwidth=1200&height=675)
Ludhiana Blast Case: ਲੁਧਿਆਣਾ ਧਮਾਕੇ ਨੂੰ ਲੈ ਕੇ ਅਹਿਮ ਖੁਲਾਸਾ ਹੋਇਆ ਹੈ, ਨਾ ਸਿਰਫ ਗਗਨਦੀਪ ਧਮਾਕੇ 'ਚ ਮਾਰਿਆ ਗਿਆ ਸੀ, ਸਗੋਂ ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਜੇਲ੍ਹ 'ਚ ਖਾਲਿਸਤਾਨੀ ਨਾਲ ਮੁਲਾਕਾਤ ਵੀ ਕੀਤੀ ਸੀ। ਗਗਨਦੀਪ ਨਸ਼ਿਆਂ ਦੇ ਕੇਸ 'ਚ ਵੀ ਮੁਲਜ਼ਮ ਸੀ ਅਤੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਪੰਜਾਬ 'ਚ ਨਸ਼ਿਆਂ ਦੀ ਤਸਕਰੀ ਕੀਤੀ ਜਾਂਦੀ ਹੈ। ਅਜਿਹੇ 'ਚ ਪਾਕਿਸਤਾਨ ਨਾਲ ਸਾਜ਼ਿਸ਼ ਦੀਆਂ ਤਾਰਾਂ ਜੁੜ ਗਈਆਂ ਹਨ ਤੇ ਸਵਾਲ ਇਹ ਹੈ ਕਿ ਕੀ ਪਾਕਿਸਤਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ?
ਗਗਨਦੀਪ 2 ਸਤੰਬਰ ਨੂੰ ਜੇਲ੍ਹ ਤੋਂ ਰਿਹਾਅ ਹੋਇਆ ਸੀ
ਬਲਾਸਟ ਦਾ ਦੋਸ਼ੀ ਗਗਨਦੀਪ ਦੋ ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਇਸ ਸਾਲ ਸਤੰਬਰ ਵਿਚ ਆਇਆ ਸੀ। ਪੁਲਿਸ ਨੂੰ ਸ਼ੱਕ ਹੈ ਕਿ ਗਗਨਦੀਪ ਖ਼ਿਲਾਫ਼ ਕੇਸ ਚੱਲ ਰਿਹਾ ਸੀ, ਉਹ ਉਸੇ ਕੇਸ ਦੀਆਂ ਫਾਈਲਾਂ ਅਦਾਲਤ ਦੇ ਰਿਕਾਰਡ ਰੂਮ 'ਚੋਂ ਮਿਟਾਉਣਾ ਚਾਹੁੰਦਾ ਸੀ। ਇਸ ਕਾਰਨ ਉਸ ਨੇ ਅਦਾਲਤ ਦੇ ਰਿਕਾਰਡ ਰੂਮ 'ਚ ਬੰਬ ਲਗਾਉਂਦੇ ਹੋਏ ਖੁਦ ਨੂੰ ਉਡਾ ਲਿਆ। ਪੁਲਿਸ ਨੇ ਗਗਨਦੀਪ ਦੀ ਪਛਾਣ ਉਸ ਦੇ ਹੱਥ ’ਤੇ ਬਣੇ ਟੈਟੂ ਤੋਂ ਕੀਤੀ ਹੈ।
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸਿਧਾਰਥ ਚਟੋਪਾਧਿਆਏ ਨੇ ਕਿਹਾ, “ਹੈੱਡ ਕਾਂਸਟੇਬਲ ਗਗਨਦੀਪ ਸਿੰਘ (31) ਨੂੰ 2019 ਵਿਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ। ਉਸ ਨੇ ਕਿਹਾ ਕਿ ਸਿੰਘ ਬੰਬ ਦੇ ਪੁਰਜ਼ੇ ਇਕੱਠੇ ਕਰਨ ਲਈ ਟਾਇਲਟ ਗਿਆ ਸੀ ਅਤੇ ਬੰਬ ਨੂੰ ਕਿਤੇ ਰੱਖਿਆ ਸੀ। ਜਦੋਂ ਬੰਬ ਧਮਾਕਾ ਹੋਇਆ ਤਾਂ ਸਿੰਘ ਟਾਇਲਟ ਵਿਚ ਇਕੱਲੇ ਸਨ। ਉਹ ਆਪਣੇ ਗ੍ਰਹਿ ਸ਼ਹਿਰ ਖੰਨਾ ਦੇ ਇਕ ਥਾਣੇ ਵਿਚ ‘ਮੁਨਸ਼ੀ’ ਵਜੋਂ ਤਾਇਨਾਤ ਸੀ ਅਤੇ ਨਸ਼ੇ ਦੇ ਇਕ ਕੇਸ ਵਿੱਚ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਖਾਲਿਸਤਾਨੀਆਂ ਦੀ ਮਦਦ ਨਾਲ ਰਚੀ ਗਈ ਸਾਜ਼ਿਸ਼
ਇੰਨਾ ਹੀ ਨਹੀਂ ਪੁਲਿਸ ਨੂੰ ਸ਼ੱਕ ਹੈ ਕਿ ਜੇਲ੍ਹ ਵਿਚ ਖਾਲਿਸਤਾਨੀਆਂ ਦੀ ਮਦਦ ਨਾਲ ਸਾਜ਼ਿਸ਼ ਰਚੀ ਗਈ ਸੀ। ਇਨ੍ਹਾਂ ਖੁਲਾਸੇ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਇਸ ਸਾਜ਼ਿਸ਼ ਦੇ ਤਾਰ ਪਾਕਿਸਤਾਨ ਨਾਲ ਜੁੜੇ ਹੋਏ ਹਨ। ਪੁਲਿਸ ਅਤੇ ਐਨਆਈਏ ਦੀ ਟੀਮ ਨੇ ਖੰਨਾ ਸਥਿਤ ਗਗਨਦੀਪ ਦੇ ਘਰ ਪਹੁੰਚ ਕੇ ਜਾਂਚ ਕੀਤੀ ਹੈ। ਇਸ ਦੇ ਨਾਲ ਹੀ ਇਸ ਧਮਾਕੇ ਦੇ ਮਾਮਲੇ 'ਚ ਦੋ ਹੋਰ ਦੋਸ਼ੀਆਂ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ। ਇਨ੍ਹਾਂ ਦੋਵਾਂ ਮੁਲਜ਼ਮਾਂ ਦੇ ਨਾਂ ਰਣਜੀਤ ਚੀਤਾ ਅਤੇ ਸੁਖਵਿੰਦਰ ਸਿੰਘ ਹਨ।
ਇਹ ਵੀ ਪੜ੍ਹੋ : ਕੁੱਤੇ ਦੇ ਬਰਥਡੇ 'ਤੇ ਮਹਿਲਾ ਨੇ ਖਰਚੇ 11 ਲੱਖ, ਖਾਸ ਅੰਦਾਜ਼ 'ਚ ਕੀਤਾ ਸੈਲੀਬ੍ਰੇਟ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)