Ludhiana News: ਲੁਧਿਆਣਾ ਕੋਰਟ ਕੰਪਲੈਕਸ 'ਚ ਧਮਾਕਾ, ਪੁਲਿਸ ਦਾ ਦਾਅਵਾ ਬੋਤਲ ਫਟਣ ਕਰਕੇ ਵਾਪਰੀ ਘਟਨਾ
ਪੁਲਿਸ ਨੇ ਮੁੱਢਲੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਧਮਾਕਾ ਕੱਚ ਦੀ ਬੋਤਲ ਫਟਣ ਕਾਰਨ ਹੋਇਆ, ਜਿਸ ਦੇ ਟੁੱਕੜੇ ਸਵੀਪਰ ਦੇ ਪੈਰਾਂ ਵਿੱਚ ਵੱਜੇ ਹਨ। ਦਰਅਸਲ ਕੋਰਟ ਕੰਪਲੈਕਸ ਦੀ ਚਾਰਦੀਵਾਰੀ 'ਚ ਬਣੇ ਸਦਰ ਥਾਣੇ ਦੇ ਮਾਲ ਗੋਦਾਮ ਦੀ ਸਫਾਈ ਚੱਲ ਰਹੀ ਹੈ
Ludhiana News: ਲੁਧਿਆਣਾ 'ਚ ਵੀਰਵਾਰ ਸਵੇਰੇ ਜ਼ਬਰਦਸਤ ਧਮਾਕਾ ਹੋਇਆ ਹੈ। ਇਹ ਧਮਾਕਾ ਕੋਰਟ ਕੰਪਲੈਕਸ 'ਚ ਸਥਿਤ ਮਾਲ ਗੋਦਾਮ 'ਚ ਹੋਇਆ। ਇਸ ਕਾਰਨ ਕੈਂਪਸ 'ਚ ਹਫੜਾ-ਦਫੜੀ ਮਚ ਗਈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਤਲਾਸ਼ੀ ਮੁਹਿੰਮ ਦੌਰਾਨ ਗੋਦਾਮ ਦੀ ਇਮਾਰਤ ਦੇ ਸ਼ੀਸ਼ੇ ਟੁੱਟੇ ਹੋਏ ਮਿਲੇ।
ਪੁਲਿਸ ਨੇ ਮੁੱਢਲੀ ਜਾਂਚ ਵਿੱਚ ਦਾਅਵਾ ਕੀਤਾ ਹੈ ਕਿ ਧਮਾਕਾ ਕੱਚ ਦੀ ਬੋਤਲ ਫਟਣ ਕਾਰਨ ਹੋਇਆ ਹੈ, ਜਿਸ ਦੇ ਟੁੱਕੜੇ ਸਵੀਪਰ ਦੇ ਪੈਰਾਂ ਵਿੱਚ ਵੱਜੇ ਹਨ। ਦਰਅਸਲ ਕੋਰਟ ਕੰਪਲੈਕਸ ਦੀ ਚਾਰਦੀਵਾਰੀ 'ਚ ਬਣੇ ਸਦਰ ਥਾਣੇ ਦੇ ਮਾਲ ਗੋਦਾਮ ਦੀ ਸਫਾਈ ਚੱਲ ਰਹੀ ਹੈ। ਅੱਜ ਸਵੇਰੇ ਇੱਥੇ ਇੱਕ ਮੁਲਾਜ਼ਮ ਸਫ਼ਾਈ ਕਰ ਰਿਹਾ ਸੀ ਜਿਸ ਦੌਰਾਨ ਧਮਾਕਾ ਹੋ ਗਿਆ।
ਸਬ ਇੰਸਪੈਕਟਰ ਨੀਰਜ ਚੌਧਰੀ ਨੇ ਦੱਸਿਆ ਕਿ ਸਫ਼ਾਈ ਕਰਮਚਾਰੀ ਅਕਸਰ ਕੂੜੇ ਨੂੰ ਅੱਗ ਲਾ ਦਿੰਦੇ ਹਨ। ਅੱਜ ਵੀ ਅਜਿਹਾ ਹੀ ਕੀਤਾ ਗਿਆ। ਜਦੋਂ ਕੂੜੇ ਨੂੰ ਅੱਗ ਲਾਈ ਗਈ ਤਾਂ ਇਸ ਵਿੱਚ ਕੱਚ ਦੀ ਬੋਤਲ ਸੀ, ਜੋ ਜ਼ਿਆਦਾ ਤਾਪਮਾਨ ਕਾਰਨ ਫਟ ਗਈ ਤੇ ਧਮਾਕਾ ਹੋ ਗਿਆ। ਇਸ ਧਮਾਕੇ ਕਾਰਨ ਸਵੀਪਰ ਦੇ ਪੈਰ ਵਿੱਚ ਕੱਚ ਵੱਜਿਆ।
ਇਸ ਦੇ ਨਾਲ ਹੀ ਕੱਚ ਦੇ ਟੁਕੜੇ ਖਿੜਕੀਆਂ 'ਤੇ ਵੱਜਣ ਕਾਰਨ ਸ਼ੀਸ਼ੇ ਟੁੱਟ ਗਏ। ਉਨ੍ਹਾਂ ਕਿਹਾ ਕਿ ਫਿਰ ਵੀ ਤਲਾਸ਼ੀ ਮੁਹਿੰਮ ਚਲਾਈ ਗਈ, ਪਰ ਕੁਝ ਨਹੀਂ ਮਿਲਿਆ। ਦਰਅਸਲ, 23 ਦਸੰਬਰ 2021 ਨੂੰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਬੰਬ ਧਮਾਕਾ ਹੋਇਆ ਸੀ, ਜੋ ਇੱਕ ਸਾਜ਼ਿਸ਼ ਸੀ। ਇਸੇ ਨੂੰ ਮੁੱਖ ਰੱਖਦਿਆਂ ਇੱਕ ਵਾਰ ਫਿਰ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।