Ludhiana News: ਫੈਕਟਰੀ ਮਾਲਕਾਂ ਨੂੰ ਹਿਸਾਬ-ਕਿਤਾਬ ਦੇ ਬਹਾਨੇ ਬੁਲਾ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਭੱਜ ਕੇ ਜਾਨ ਬਚਾਈ
Ludhiana News: ਖੰਨਾ ਦੇ ਭਾਦਲਾ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਲੀਜ਼ ਹੋਲਡਰਾਂ ਨੇ ਮਾਲਕਾਂ ਨੂੰ ਬੁਲਾ ਕੇ ਸਮਝੌਤਾ ਕਰਵਾਉਣ ਦੇ ਬਹਾਨੇ ਹਮਲਾ ਕਰ ਦਿੱਤਾ।
Ludhiana News: ਖੰਨਾ ਦੇ ਭਾਦਲਾ ਵਿੱਚ ਸਥਿਤ ਇੱਕ ਫੈਕਟਰੀ ਵਿੱਚ ਲੀਜ਼ ਹੋਲਡਰਾਂ ਨੇ ਮਾਲਕਾਂ ਨੂੰ ਬੁਲਾ ਕੇ ਸਮਝੌਤਾ ਕਰਵਾਉਣ ਦੇ ਬਹਾਨੇ ਹਮਲਾ ਕਰ ਦਿੱਤਾ। ਤਿੰਨ ਵਿਅਕਤੀਆਂ 'ਤੇ 15 ਤੋਂ 20 ਵਿਅਕਤੀਆਂ ਨੇ ਬੇਸਬਾਲ ਬੈਟ, ਲੋਹੇ ਦੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਤਿੰਨੋਂ ਮਾਲਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ। ਤਿੰਨਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
ਇਸ ਬਾਰੇ ਡੀਐਸਪੀ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਲੈ ਕੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੂਜੀ ਧਿਰ ਦੇ ਕੁਝ ਲੋਕਾਂ ਨੂੰ ਵੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਹਸਪਤਾਲ ਵਿੱਚ ਦਾਖ਼ਲ ਫੈਕਟਰੀ ਮਾਲਕਾਂ ਰਾਕੇਸ਼ ਬਜਾਜ, ਰਾਜੇਸ਼ ਬਜਾਜ ਤੇ ਨਿਤੀਸ਼ ਬਜਾਜ ਨੇ ਦੱਸਿਆ ਕਿ ਭਾਦਲਾ ਵਿੱਚ ਉਨ੍ਹਾਂ ਦੀ ਐਸਐਨ ਬਜਾਜ ਅਲੌਇਸ ਨਾਮ ਦੀ ਫੈਕਟਰੀ ਹੈ, ਜੋ ਉਨ੍ਹਾਂ ਨੇ ਲੀਜ਼ ’ਤੇ ਦਿੱਤੀ ਸੀ। ਉਨ੍ਹਾਂ ਦੱਸਿਆ ਕਿ ਲੀਜ਼ ਹੋਲਡਰਾਂ ਨੇ ਨਾ ਤਾਂ ਬਿਜਲੀ ਦਾ ਬਿੱਲ ਭਰਿਆ ਹੈ ਤੇ ਨਾ ਹੀ ਕਿਰਾਇਆ ਅਦਾ ਕੀਤਾ ਹੈ। ਇਸ ਦੌਰਾਨ ਪ੍ਰਦੂਸ਼ਣ ਵਿਭਾਗ ਨੇ ਜੁਰਮਾਨਾ ਵੀ ਲਗਾਇਆ ਸੀ।
ਇਹ ਪਤਾ ਲੱਗਣ ’ਤੇ ਜਦੋਂ ਉਨ੍ਹਾਂ ਡੀਲਰ ਰਾਹੀਂ ਲੀਜ਼ ਹੋਲਡਰਾਂ ਨਾਲ ਗੱਲ ਕੀਤੀ ਤਾਂ ਅੱਜ ਉਨ੍ਹਾਂ ਨੂੰ ਮਿੱਲ ’ਚ ਖਾਤੇ ਨਿਪਟਾਉਣ ਦੇ ਬਹਾਨੇ ਫੈਕਟਰੀ ’ਚ ਬੁਲਾਇਆ ਗਿਆ। ਜਿਵੇਂ ਹੀ ਉਹ ਉੱਥੇ ਗਏ ਤਾਂ ਪਹਿਲਾਂ ਤੋਂ ਮੌਜੂਦ 15 ਤੋਂ 20 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ।
ਡੀਐਸਪੀ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਪੁਲਿਸ ਜ਼ਖ਼ਮੀਆਂ ਦੇ ਬਿਆਨ ਲੈ ਰਹੀ ਹੈ। ਇਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਦੂਜੀ ਧਿਰ ਦੇ ਲੋਕਾਂ ਨੇ ਸਾਰੇ ਦੋਸ਼ਾਂ ਨੂੰ ਝੂਠਾ ਦੱਸਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।