(Source: ECI/ABP News)
ਲੁਧਿਆਣਾ 'ਚ ਹੜਤਾਲ 'ਤੇ ਵੈਕਸੀਨੇਸ਼ਨ ਸਟਾਫ, ਲੋਕਲ ਲੀਡਰਾਂ ਵੱਲੋਂ ਦਬਾਅ ਬਣਾਉਣ ਦੇ ਇਲਜ਼ਾਮ
ਏਨਾ ਹੀ ਨਹੀਂ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਲੋਕਲ ਲੀਡਰਾਂ ਵੱਲੋਂ ਉਨ੍ਹਾਂ ਲਈ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਕਿ ਨਾ ਦੱਸਣਯੋਗ ਹੈ ਅਤੇ ਨਾ ਹੀ ਬਰਦਾਸ਼ਤ ਕਰਨਯੋਗ ਹੈ।
![ਲੁਧਿਆਣਾ 'ਚ ਹੜਤਾਲ 'ਤੇ ਵੈਕਸੀਨੇਸ਼ਨ ਸਟਾਫ, ਲੋਕਲ ਲੀਡਰਾਂ ਵੱਲੋਂ ਦਬਾਅ ਬਣਾਉਣ ਦੇ ਇਲਜ਼ਾਮ Ludhiana vaccination staff oh strike due to Local leaders pushed them ਲੁਧਿਆਣਾ 'ਚ ਹੜਤਾਲ 'ਤੇ ਵੈਕਸੀਨੇਸ਼ਨ ਸਟਾਫ, ਲੋਕਲ ਲੀਡਰਾਂ ਵੱਲੋਂ ਦਬਾਅ ਬਣਾਉਣ ਦੇ ਇਲਜ਼ਾਮ](https://feeds.abplive.com/onecms/images/uploaded-images/2021/05/08/a2fcfeeaf71ddcabaf7310b8a643dc40_original.jpg?impolicy=abp_cdn&imwidth=1200&height=675)
ਲੁਧਿਆਣਾ: ਕਰੋਨਾ ਵਾਇਰਸ ਤੋਂ ਬਚਾਅ ਲਈ ਟੀਕਾਕਰਨ ਜਰੂਰੀ ਹੈ ਅਤੇ ਬਹੁਤ ਜਗ੍ਹਾ ਉਪਰ ਲੁਧਿਆਣਾ ਵਿੱਚ ਵੀ ਟੀਕਾਕਰਨ ਕੀਤਾ ਜਾ ਰਿਹਾ ਹੈ। ਪਰ ਅੱਜ ਲੁਧਿਆਣਾ ਵਿੱਚ ਅਬਦੁਲਾਪੁਰ ਬਸਤੀ ਵਿਚ ਟੀਕਾਕਰਨ ਕਰਨ ਵਾਲ਼ਾ ਸਟਾਫ਼ ਹੜਤਾਲ 'ਤੇ ਚਲਾ ਗਿਆ। ਉਨ੍ਹਾਂ ਇਲਜ਼ਾਮ ਲਗਾਇਆ ਕਿ ਲੁਧਿਆਣਾ ਦੇ ਲੋਕਲ ਲੀਡਰ ਉਨ੍ਹਾਂ ਉੱਪਰ ਦਬਾਅ ਬਣਾਉਂਦੇ ਹਨ ਕਿ ਉਨ੍ਹਾਂ ਦੇ ਚਹੇਤਿਆਂ ਦਾ ਟੀਕਾਕਰਨ ਕੀਤਾ ਜਾਵੇ।
ਏਨਾ ਹੀ ਨਹੀਂ ਉਨ੍ਹਾਂ ਨੇ ਇਲਜ਼ਾਮ ਲਗਾਇਆ ਕਿ ਲੋਕਲ ਲੀਡਰਾਂ ਵੱਲੋਂ ਉਨ੍ਹਾਂ ਲਈ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ ਜੋ ਕਿ ਨਾ ਦੱਸਣਯੋਗ ਹੈ ਅਤੇ ਨਾ ਹੀ ਬਰਦਾਸ਼ਤ ਕਰਨਯੋਗ ਹੈ। ਉਨ੍ਹਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਨਿਰਵਿਘਨ ਆਪਣਾ ਕੰਮ ਕਰ ਸਕਣ।
ਹੜਤਾਲ 'ਤੇ ਜਾਣ ਵਾਲੇ ਸਟਾਫ ਨੇ ਕਿਹਾ ਕਿ ਉਨ੍ਹਾਂ ਦੀ ਵਜਾ ਨਾਲ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਮਜਬੂਰੀ ਵਿੱਚ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ । ਉਹ ਪਹਿਲੇ ਦਿਨ ਤੋਂ ਹੀ ਟੀਕਾਕਰਨ ਕਰ ਰਹੇ ਹਨ। ਤਕਰੀਬਨ ਹਰ ਰੋਜ਼ 200 ਦੇ ਕਰੀਬ ਵਿਅਕਤੀਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Corona Warriors: ਕੋਰੋਨਾ ਨਾਲ ਜੰਗ ‘ਚ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਨਰਸਾਂ ਅਤੇ ਹਸਪਤਾਲ ਦਾ ਬਾਕੀ ਸਟਾਫ, ਜਾਣੋ ਇਨ੍ਹਾਂ ਦੀ ਕਹਾਣੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)