ਪੰਜਾਬ 'ਚ ਹੋ ਗਿਆ ਵੱਡਾ ਐਕਸ਼ਨ! ਟ੍ਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ, ਸੂਚੀ ਪੜ੍ਹੋ
ਜ਼ਿਲ੍ਹਾ ਮੈਜਿਸਟ੍ਰੇਟ ਟੀ. ਬੇਨਿਥ ਨੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੈਂਡਮੈਂਟ ਰੂਲਜ਼ 2014 ਦੇ ਤਹਿਤ 16 ਟ੍ਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।..

ਬਰਨਾਲਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨੇ ਸਖ਼ਤੀ ਦਿਖਾਈ ਹੈ। ਜ਼ਿਲ੍ਹਾ ਮੈਜਿਸਟ੍ਰੇਟ ਟੀ. ਬੇਨਿਥ ਨੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਰੂਲਜ਼ 2013 ਅਤੇ ਅਮੈਂਡਮੈਂਟ ਰੂਲਜ਼ 2014 ਦੇ ਤਹਿਤ 16 ਟ੍ਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਕਾਰਵਾਈ ਉਹਨਾਂ ਏਜੰਸੀਆਂ ਵੱਲੋਂ ਲਾਇਸੈਂਸ ਸੌਂਪਣ ਦੀ ਅਰਜ਼ੀ ਅਤੇ ਉਪਮੰਡਲ ਮੈਜਿਸਟ੍ਰੇਟਾਂ ਦੀਆਂ ਰਿਪੋਰਟਾਂ ਦੇ ਆਧਾਰ ‘ਤੇ ਕੀਤੀ ਗਈ।
ਇਹ ਟ੍ਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ:
ਐੱਮ./ਐਸ. ਨਵਾਬ ਟ੍ਰੈਵਲਜ਼ – ਜਰਨੈਲ ਸਿੰਘ ਪੁੱਤਰ ਪਿਸ਼ੋਰਾ ਸਿੰਘ, ਨਿਵਾਸੀ ਕਲਾਲ ਮਾਜਰਾ ਰੋਡ, ਪੱਟੀ ਸੋਧਾ, ਮਾਲੇਰਕਲਾਂ ਅਤੇ ਪ੍ਰਵੀਣ ਕੁਮਾਰ ਪੁੱਤਰ ਮੋਹਿਤਰ ਸਿੰਘ, ਨਿਵਾਸੀ ਪੱਟੀ ਸੋਧਾ, ਮਾਲੇਰਕਲਾਂ, ਅਨਾਜ ਮੰਡੀ ਗੇਟ ਨੰ. 1, ਬੂਥ ਨੰ. 70, ਮਾਲੇਰਕਲਾਂ ਦੇ ਨਾਮ ‘ਤੇ ਜਾਰੀ ਫਰਮ ਦਾ ਲਾਇਸੈਂਸ ਨੰਬਰ 33/ਐੱਮ.ਏ./ਡੀ.ਐੱਮ./ਬੀ.ਐਨ.ਐੱਲ. ਰੱਦ ਕਰ ਦਿੱਤਾ ਗਿਆ।
ਐੱਮ./ਐਸ. ਗਲੋਬਲ ਐਜੂਕੇਸ਼ਨ, ਬਰਨਾਲਾ – ਨਵਦੀਪ ਸਿੰਘ ਪੁੱਤਰ ਦਰਸ਼ਨ ਲਾਲ, ਨਿਵਾਸੀ ਪਿੰਡ ਲਾਮਾ, ਤਹਸੀਲ ਜਗਰਾ, ਜ਼ਿਲ੍ਹਾ ਲੁਧਿਆਣਾ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 47/ਐੱਮ.ਏ./ਡੀ.ਐਮ./ਬੀ.ਐਨ.ਐੱਲ. ਵੀ ਰੱਦ ਕੀਤਾ ਗਿਆ।
ਐੱਮ./ਐਸ. ਜੇ.ਐਸ.ਐੱਮ. – ਰਾਜਮੋਹਰਿੰਦਰ ਕੌਰ ਪੁੱਤਰ ਸੁਖਦਿਆਲ ਸਿੰਘ, ਨਿਵਾਸੀ ਬੀ-ਐਕਸ-11-1260, ਗੋਬਿੰਦ ਕਾਲੋਨੀ, ਬਰਨਾਲਾ ਦੇ ਨਾਮ ‘ਤੇ ਜਾਰੀ ਤਿੰਨ ਲਾਇਸੈਂਸ (ਨੰਬਰ 68/ਐੱਮ.ਏ./ਡੀ.ਐਮ./ਬੀ.ਐਨ.ਐੱਲ., 69/ਐੱਮ.ਏ./ਡੀ.ਐਮ./ਬੀ.ਐਨ.ਐੱਲ. ਅਤੇ 70/ਐੱਮ.ਏ./ਡੀ.ਐਮ./ਬੀ.ਐਨ.ਐੱਲ.) ਰੱਦ ਕਰ ਦਿੱਤੇ ਗਏ।
ਐੱਮ./ਐਸ. ਫਲਾਇੰਗ ਫੈਦਰਜ਼ ਐਂਡ ਸਟਡੀ ਵੀਜ਼ਾ ਕਨਸਲਟੈਂਸੀ ਪ੍ਰਾ. ਲਿ., ਭਦੌੜ – ਹਰਮਿੰਦਰ ਸਿੰਘ ਗਿੱਲ ਪੁੱਤਰ ਨਾਥ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਸੁਖਜਿੰਦਰ ਸਿੰਘ ਦੇ ਨਾਮ ‘ਤੇ ਜਾਰੀ 3 ਲਾਇਸੈਂਸ (ਨੰਬਰ 80/ਐੱਮ.ਏ./ਡੀ.ਐਮ./ਬੀ.ਐਨ.ਐੱਲ., 81/ਐੱਮ.ਏ./ਡੀ.ਐਮ./ਬੀ.ਐਨ.ਐੱਲ. ਅਤੇ 82/ਐੱਮ.ਏ./ਡੀ.ਐਮ./ਬੀ.ਐਨ.ਐੱਲ.) ਰੱਦ ਕਰ ਦਿੱਤੇ ਗਏ।
ਐੱਮ./ਐਸ. ਰਨਵੇ ਓਵਰਸੀਜ਼, ਬਰਨਾਲਾ – ਤੇਜਾ ਸਿੰਘ ਪੁੱਤਰ ਜੋਗਿੰਦਰ ਸਿੰਘ, ਨਿਵਾਸੀ ਬਰੇਟਾ, ਜ਼ਿਲ੍ਹਾ ਮਾਨਸਾ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 83/ਐੱਮ.ਏ./ਡੀ.ਐਮ./ਬੀ.ਐਨ.ਐੱਲ. ਰੱਦ ਕੀਤਾ ਗਿਆ।
ਐੱਮ./ਐਸ. ਜੇ.ਬੀ. ਟੂਰਸ ਐਂਡ ਟ੍ਰੈਵਲਜ਼, ਬਰਨਾਲਾ – ਲਖਵੀਰ ਸਿੰਘ ਜੱਸੜ ਪੁੱਤਰ ਸੁਰਜੀਤ ਸਿੰਘ, ਨਿਵਾਸੀ ਸੀਰੀਆ ਪੱਟੀ, ਪਿੰਡ ਕਾਲੇਕੇ, ਜ਼ਿਲ੍ਹਾ ਬਰਨਾਲਾ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 85/ਐੱਮ.ਏ./ਡੀ.ਐਮ./ਬੀ.ਐਨ.ਐੱਲ. ਰੱਦ ਕਰ ਦਿੱਤਾ ਗਿਆ।
ਐੱਮ./ਐਸ. ਸੀ.ਐਨ.ਏ. ਸਰਵਿਸਿਜ਼, ਧਨੌਲਾ – ਸੁਖਵਿੰਦਰ ਸਿੰਘ ਢੀਂਡਸਾ ਪੁੱਤਰ ਸ਼੍ਰੀ ਸੰਤ ਸਿੰਘ, ਨਿਵਾਸੀ ਧਨੌਲਾ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 91/ਐੱਮ.ਏ./ਡੀ.ਐਮ./ਬੀ.ਐਨ.ਐੱਲ. ਰੱਦ ਕੀਤਾ ਗਿਆ।
ਐੱਮ./ਐਸ. ਸਿੰਗਾਪੁਰ ਟੂਰ ਐਂਡ ਟ੍ਰੈਵਲ, ਬਰਨਾਲਾ – ਗੁਰਪ੍ਰੀਤ ਸਿੰਘ ਭੰਗੂ ਪੁੱਤਰ ਸਤਨਾਮ ਸਿੰਘ, ਨਿਵਾਸੀ ਪੈਰੋ ਪੱਟੀ, ਸੰਘੇੜਾ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 92/ਐੱਮ.ਏ./ਡੀ.ਐਮ./ਬੀ.ਐਨ.ਐੱਲ. ਰੱਦ ਕਰ ਦਿੱਤਾ ਗਿਆ।
ਐੱਮ./ਐਸ. ਆਕਸਫੋਰਡ ਇਮੀਗ੍ਰੇਸ਼ਨ ਐਂਡ ਆਈਲੈਟਸ ਸੈਂਟਰ, ਮਾਲੇਰਕਲਾਂ – ਜਰਨੈਲ ਸਿੰਘ ਪੁੱਤਰ ਪਿਸ਼ੋਰਾ ਸਿੰਘ, ਨਿਵਾਸੀ ਮਾਲੇਰਕਲਾਂ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 95/ਐੱਮ.ਏ./ਡੀ.ਐਮ./ਬੀ.ਐਨ.ਐੱਲ. ਰੱਦ ਕਰ ਦਿੱਤਾ ਗਿਆ।
ਐੱਮ./ਐਸ. ਬਾਂਸਲ ਪਿਊਰੀਫਾਈਡ ਵਾਟਰ, ਤਪਾ – ਸ਼ਗੁਨ ਬਾਂਸਲ ਪਤਨੀ ਰੋਹਿਤ ਬਾਂਸਲ, ਨਿਵਾਸੀ ਬਾਂਸਲ ਵਿਲਾ, ਤਪਾ ਦੇ ਨਾਮ ‘ਤੇ ਜਾਰੀ ਲਾਇਸੈਂਸ ਨੰਬਰ 102/ਐੱਮ.ਏ./ਡੀ.ਐਮ./ਬੀ.ਐਨ.ਐੱਲ. ਰੱਦ ਕਰ ਦਿੱਤਾ ਗਿਆ।
ਐੱਮ./ਐਸ. ਜੇ.ਵੀ.ਐੱਲ. ਐਜੂਕੇਸ਼ਨ, ਭਦੌੜ – ਲਖਵੀਰ ਸਿੰਘ ਪੁੱਤਰ ਸੁਖਦੇਵ ਸਿੰਘ, ਨਿਵਾਸੀ ਗੋਬਿੰਦ ਬਸਤੀ, ਭਦੌੜ ਦੇ ਨਾਮ ‘ਤੇ ਜਾਰੀ 2 ਲਾਇਸੈਂਸ (ਨੰਬਰ 103/ਐੱਮ.ਏ./ਡੀ.ਐਮ./ਬੀ.ਐਨ.ਐੱਲ. ਅਤੇ 105/ਐੱਮ.ਏ./ਡੀ.ਐਮ./ਬੀ.ਐਨ.ਐੱਲ.) ਵੀ ਰੱਦ ਕਰ ਦਿੱਤੇ ਗਏ।
ਇਸ ਤਰ੍ਹਾਂ ਕੁੱਲ 16 ਟ੍ਰੈਵਲ ਏਜੰਸੀਆਂ ਡਿੱਗੀ ਗਾਜ਼, ਰੱਦ ਹੋਏ ਲਾਇਸੈਂਸ
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਨਿਯਮਾਂ ਦੇ ਤਹਿਤ ਚੁੱਕਿਆ ਗਿਆ ਹੈ ਤਾਂ ਜੋ ਟ੍ਰੈਵਲ ਏਜੰਸੀ ਕਾਰੋਬਾਰ ਨੂੰ ਪਾਰਦਰਸ਼ੀ ਅਤੇ ਜ਼ਿੰਮੇਵਾਰ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅਜਿਹੇ ਸੰਸਥਾਵਾਂ ਦੀਆਂ ਸਰਗਰਮੀਆਂ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜੇ ਕੋਈ ਫਰਮ ਨਿਯਮਾਂ ਦੀ ਪਾਲਨਾ ਨਹੀਂ ਕਰਦੀ ਜਾਂ ਜਿਨ੍ਹਾਂ ਦੇ ਲਾਇਸੈਂਸ ਸਮੇਂ ਸਿਰ ਨਵੀਨੀਕਰਨ ਨਹੀਂ ਹੁੰਦੇ, ਤਾਂ ਉਨ੍ਹਾਂ ਖਿਲਾਫ ਕੜੀ ਕਾਰਵਾਈ ਕੀਤੀ ਜਾਵੇਗੀ।
ਸਥਾਨਕ ਲੋਕਾਂ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਕਿਹਾ ਕਿ ਟ੍ਰੈਵਲ ਏਜੰਸੀਆਂ ‘ਤੇ ਨਿਗਰਾਨੀ ਲਾਜ਼ਮੀ ਸੀ, ਕਿਉਂਕਿ ਕਈ ਵਾਰ ਲਾਇਸੈਂਸ ਦੀ ਆੜ ਵਿੱਚ ਗਲਤ ਸਰਗਰਮੀਆਂ ਵੀ ਹੁੰਦੀਆਂ ਹਨ। ਇਸ ਕਾਰਵਾਈ ਨਾਲ ਪਾਰਦਰਸ਼ਤਾ ਵਧੇਗੀ ਅਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰਾਹਤ ਮਿਲੇਗੀ। ਬਰਨਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਵੀ ਅਪੀਲ ਕੀਤੀ ਹੈ ਕਿ ਜੋ ਵੀ ਲੋਕ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ, ਉਹ ਸਿਰਫ਼ ਅਧਿਕਾਰਤ ਅਤੇ ਵੈਧ ਟ੍ਰੈਵਲ ਏਜੰਸੀਆਂ ਨਾਲ ਹੀ ਸੰਪਰਕ ਕਰਨ ਅਤੇ ਏਜੰਸੀ ਦੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਦੀ ਜ਼ਰੂਰ ਜਾਂਚ ਕਰਨ।






















