Navjot Sidhu: ਕਾਂਗਰਸ ਦੀ ਆਪਸੀ ਲੜਾਈ 'ਚ ਨਿੱਤਰੇ ਨਵਜੋਤ ਸਿੱਧੂ ਦੇ ਸਾਬਕਾ ਸਲਾਹਕਾਰ, ਸਿੱਧੂ ਨੂੰ ਕੀਤਾ ਸਪੋਟ, ਕਿਹਾ ਏਜੰਡਾ ਨਕਾਰ ਕੇ ਦਲਿਤ ਪੱਤਾ ਖੇਡਿਆ
Malvinder Mali favor of Navjot Sidhu: ਨਵਜੋਤ ਸਿੰਘ ਸਿੱਧੂ ਨੇ ਐਲਾਨਵੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ (ਪ੍ਰਤਾਪ ਸਿੰਘ ਬਾਜਵਾ) ਕਿਊ ਤਕਲੀਫ ਹੋ ਰਹੀ ਹੈ? ਵਿਧਾਨ ਸਭਾ ਦੀ ਚੋਣ ਹਾਰਨ ਤੋਂ
Malvinder Mali favor of Navjot Sidhu: ਪੰਜਾਬ ਵਿੱਚ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਵਿੱਚ ਕਰਾਰੀ ਹਾਰ ਦਾ ਕਾਰਨ ਨਵਜੋਤ ਸਿੰਘ ਸਿੱਧੂ ਨੂੰ ਦੱਸਣ ਵਾਲੇ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ 'ਤੇ ਹੁਣ ਨਵਜੋਤ ਸਿੱਧੂ ਦੇ ਸਲਾਹਕਾਰ ਰਹੇ ਮਾਲਵਿੰਦਰ ਸਿੰਘ ਮਾਲੀ ਵੀ ਜਵਾਬ ਦਿੱਤਾ ਹੈ। ਨਵਜੋਤ ਸਿੰਘ ਵੱਲੋਂ ਦਿੱਤੇ ਜਵਾਬ 'ਤੇ ਮਾਲੀ ਨੇ ਪ੍ਰੀਕੀਰਿਆ ਦਿੰਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ।
ਮਾਲਵਿੰਦਰ ਸਿੰਘ ਮਾਲੀ ਨੇ ਟਵੀਟ ਕਰਦਿਆਂ ਕਿਹਾ ਕਿ ਕਾਂਗਰਸ ਦੇ 78 ਤੋਂ 18 ਐਮ ਐਲ ਏ ਰਹਿਣ ਦੀ ਜ਼ਿੰਮੇਵਾਰੀ ਤੁਹਾਡੇ (ਪ੍ਰਤਾਪ ਸਿੰਘ ਬਾਜਵਾ) ਸਿਰ ਆਉਂਦੀ ਹੈ ਨਾ ਕਿ ਪ੍ਰਧਾਨ ਹੋਣ ਵਜੋਂ ਨਵਜੋਤ ਸਿੰਘ ਸਿੱਧੂ ਸਿਰ ਹੈ। ਤੁਸੀ ਨਵਜੋਤ ਸਿੰਘ ਸਿੱਧੂ ਦਾ ਲੁੱਟ ਖਤਮ ਕਰਨ ਵਾਲਾ ਪੰਜਾਬ ਏਜੰਡਾ ਨਕਾਰਕੇ ਦਲਿਤ ਪੱਤਾ ਖੇਡਿਆ। ਇਹ ਨਤੀਜਾ ਤੁਹਾਡੀ (ਪ੍ਰਤਾਪ ਸਿੰਘ ਬਾਜਵਾ) ਬਾਦਲਕਿਆਂ ਨਾਲ “ ਉੱਤਰ ਕਾਟੋ ਮੈਂ ਚੜਾਂ “ ਵਾਲੀ ਸਿਆਸਤ ਕਾਰਨ ਹੈ। ਬਾਜਵਾ ਸਾਹਿਬ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਵੇਲੇ ਤਾਂ ਤੁਸੀਂ ਸਿਸਵਾਂ ਫਾਰਮ ‘ਤੇ ਜਾਕੇ ਕੈਪਟਨ ਅਮਰਿੰਦਰ ਨਾਲ ਪਿਆਰ ਪੀਂਘਾਂ ਝੂਟਦੇ ਸੀ।
ਨਵਜੋਤ ਸਿੰਘ ਸਿੱਧੂ ਨੇ ਐਲਾਨਵੰਤ ਸਰਕਾਰ ਦੀਆਂ ਨੀਤੀਆਂ ਤੇ ਫੈਸਲਿਆਂ ਉੱਪਰ ਹਮਲਾ ਕੀਤਾ ਹੈ ਤੇ ਤੁਹਾਨੂੰ (ਪ੍ਰਤਾਪ ਸਿੰਘ ਬਾਜਵਾ) ਕਿਊ ਤਕਲੀਫ ਹੋ ਰਹੀ ਹੈ? ਵਿਧਾਨ ਸਭਾ ਦੀ ਚੋਣ ਹਾਰਨ ਤੋਂ ਬਾਅਦ ਵੀ ਸਿੱਧੂ ਨੇ ਆਪ ਸਰਕਾਰ ਦੀਆਂ ਗਰੰਟੀਆਂ ਪੂਰੇ ਨਾ ਕਰਨ ਦੀ ਸਿਆਸਤ ਖ਼ਿਲਾਫ਼ ਹਮਲਾ ਕੀਤਾ ਸੀ ਤੇ ਐਲਾਨਵੰਤ ਨੂੰ ਉਸਨੂੰ ਗੱਲਬਾਤ ਕਰਨ ਲਈ ਸੱਦਾ ਦੇਣ ਲਈ ਮਜਬੂਰ ਹੋਣਾ ਪਿਆ ਸੀ।
ਦਰਅਸਲ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪਲੇਟਫਾਰਮ 'ਤੇ ਆ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ। ਕਾਂਗਰਸ ਵੱਲੋਂ ਉਲੀਕੇ ਧਰਨਿਆਂ ਵਿੱਚ ਸਿੱਧੂ ਨੂੰ ਸ਼ਾਮਲ ਹੋਣਾ ਚਾਹੀਦਾ ਹੈ। ਇਹਨਾਂ ਦੀਆਂ ਵੱਖਰੀਆਂ ਨੀਤੀਆਂ ਕਰਕੇ ਤਾਂ ਕਾਂਗਰਸ ਵਿਧਾਨ ਸਭਾ 2022 ਦੀਆਂ ਚੋਣਾਂ ਵਿੱਚ ਹਾਰ ਗਈ। ਸਿੱਧੂ ਦੇ ਪ੍ਰਧਾਨ ਹੁੰਦਿਆਂ ਕਾਂਗਰਸ ਪਾਰਟੀ 78 ਵਿਧਾਇਕਾਂ ਤੋਂ 18 'ਤੇ ਆ ਗਈ ਸੀ ਹੁਣ ਤਾਂ ਥੋੜ੍ਹਾ ਪਾਰਟੀ ਬਾਰੇ ਸੋਚਣ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel:
https://t.me/abpsanjhaofficial