ਅੱਤਵਾਦੀਆਂ ਨੂੰ ਹਲਵਾਰਾ ਏਅਰਵੇਜ਼ ਦੀ ਖੁਫੀਆ ਜਾਣਕਾਰੀ ਦੇਣ ਵਾਲਾ ਗ੍ਰਿਫ਼ਤਾਰ
ਰਾਮਪਾਲ ਆਪਣੇ ਸਾਥੀ ਸੁਖਕਿਰਨ ਸਿੰਘ ਉਰਫ ਸੁੱਖਾ ਤੇ ਸਾਬਰ ਅਲੀ ਸਮੇਤ ਖਾਲਿਸਤਾਨੀ ਸਬੰਧੀ ਪਾਬੰਦੀਸ਼ੁਦਾ ਗੈਰ ਸਮਾਜਿਕ ਸੰਗਠਨਾਂ ਨਾਲ ਮਿਲਿਆ ਹੋਇਆ ਹੈ।
ਜਗਰਾਓ: ਪੰਜਾਬ 'ਚ ਅਮਨ ਸ਼ਾਂਤੀ ਭੰਗ ਕਰਨ ਲਈ ਪਾਕਿਸਤਾਨ 'ਚ ਬੈਠੇ ਹੋਏ ਆਈਐਸਆਈ ਏਜੰਟਾ ਨੂੰ ਹਲਵਾਰਾ ਏਅਰਵੇਜ਼ ਦੇ ਅੰਦਰ ਦੀ ਖੁਫੀਆ ਜਾਣਕਾਰੀ ਤੇ ਤਸਵੀਰਾਂ ਪਾਕਿਸਤਾਨ ਨੂੰ ਭੇਜਣ ਵਾਲਾ ਗ੍ਰਿਫਤਾਰ ਕੀਤਾ ਗਿਆ। ਉਸ ਦੇ ਦੋ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋ ਬਾਹਰ ਹਨ।
ਡੀਐਸਪੀ ਗੁਰਬੰਸ ਸਿੰਘ ਨੇ ਦੱਸਿਆ ਕਿ ਐਸਆਈ ਜਸਵੀਰ ਸਿੰਘ ਤੇ ਪਾਰਟੀ ਪਿੰਡ ਰੱਤੋਵਾਲ 'ਚ ਚੈਕਿੰਗ ਲਈ ਗਏ ਤਾਂ ਸੂਚਨਾ ਮਿਲੀ ਕਿ ਰਾਮਪਾਲ ਸਿੰਘ ਨਿਵਾਸੀ ਪਿੰਡ ਟੂਸੇ ਦਾ ਰਹਿਣ ਵਾਲਾ ਜੋ ਕੁਝ ਸਮਾਂ ਕੁਵੈਤ 'ਚ ਰਹਿ ਕੇ ਆਇਆ ਹੈ ਤੇ ਹੁਣ ਹਲਵਾਰਾ ਏਅਰਬੇਸ ਦੇ ਅੰਦਰ ਡੀਜ਼ਲ ਮਕੈਨਿਕ ਦਾ ਕੰਮ ਕਰਦਾ ਹੈ।
ਰਾਮਪਾਲ ਆਪਣੇ ਸਾਥੀ ਸੁਖਕਿਰਨ ਸਿੰਘ ਉਰਫ ਸੁੱਖਾ ਤੇ ਸਾਬਰ ਅਲੀ ਸਮੇਤ ਖਾਲਿਸਤਾਨੀ ਸਬੰਧੀ ਪਾਬੰਦੀਸ਼ੁਦਾ ਗੈਰ ਸਮਾਜਿਕ ਸੰਗਠਨਾਂ ਨਾਲ ਮਿਲਿਆ ਹੋਇਆ ਹੈ। ਗੈਰਕਾਨੂੰਨੀ ਗਤੀਵਿਧੀਆਂ ਚਲਾ ਕੇ ਪੰਜਾਬ 'ਚ ਮਾਹੌਲ ਖਰਾਬ ਕਰਨ ਲਈ ਪਾਕਿਸਤਾਨ 'ਚ ਬੈਠੇ ਆਈਐਸਆਈ ਦੇ ਏਜੰਟ ਅਦਨਾਲ ਦੇ ਨਾਲ ਸੰਪਰਕ 'ਚ ਹੈ ਤੇ ਉਨ੍ਹਾਂ ਨੂੰ ਏਅਰਵੇਜ਼ ਹਲਵਾਰਾ ਦੀ ਅੰਦਰੂਨੀ ਖੁਫੀਆ ਜਾਣਕਾਰੀ ਤੇ ਫੋਟੋਆਂ ਭੇਜਦਾ ਹੈ।
ਇਸ ਸੂਚਨਾ ਦੇ ਆਧਾਰ ਤੇ ਰਾਮਪਾਲ ਸਿੰਘ, ਉਸ ਦੇ ਸਾਥੀ ਸੁਖਕਿਰਨ ਸਿੰਘ ਤੇ ਸਾਬਰ ਅਲੀ ਖਿਲਾਫ ਥਾਣਾ ਸੁਧਾਰ 'ਚ ਧਾਰਾ 124 ਏ, 153 ਏ, 120 ਬੀ ਆਈਪੀਸੀ , 10,16,18 ਗੈਰਕਾਨੂੰਨੀ ਗਤੀਵਿਧੀਆਂ ਐਕਟ 1967, 3,4,5,9 ਆਫੀਸ਼ੀਅਲ ਸੀਕ੍ਰੇਟ ਐਕਟ 1923 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਰਾਮਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਹੋਰ ਕਿਹੜੀਆਂ ਗਤੀਵਿਧੀਆਂ 'ਚ ਸ਼ਾਮਲ ਹੈ ਤੇ ਕੀ-ਕੀ ਜਾਣਕਾਰੀ ਉਸਨੇ ਪਾਕਿਸਤਾਨੀ ਏਜੰਟਾ ਨੂੰ ਸੌਂਪੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ