ਵੱਡੀ ਖ਼ਬਰ : ਪੰਜਾਬ 'ਚ ਵੱਡੇ ਪੱਧਰ 'ਤੇ ਪੁਲਿਸ ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਲਿਸਟ
Punjab News : 17 ਆਈਪੀਐਸ ਅਧਿਕਾਰੀ ਤੇ 1 ਪੀਪੀਐਸ ਅਧਿਕਾਰੀ ਦੀ ਬਦਲੀ ਕੀਤੀ ਗਈ ਹੈ। ਸੁਖਚੈਨ ਸਿੰਘ IG ਹੈੱਡਕੁਆਰਟਰ, ਨੌਨਿਹਾਲ ਸਿੰਘ IG ਪਰਸੋਨਲ, ਗੁਰਪ੍ਰੀਤ ਸਿੰਘ ਭੁੱਲਰ ਨੂੰ DIG..
ਰਵਨੀਤ ਕੌਰ ਦੀ ਰਿਪੋਰਟ
ਚੰਡੀਗੜ੍ਹ : ਪੰਜਾਬ 'ਚ ਇਕ ਵਾਰ ਫਿਰ ਵੱਡੇ ਪੱਧਰ 'ਤੇ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਜਿਸ 'ਚ 17 ਆਈਪੀਐਸ ਅਧਿਕਾਰੀ ਤੇ 1 ਪੀਪੀਐਸ ਅਧਿਕਾਰੀ ਦੀ ਬਦਲੀ ਕੀਤੀ ਗਈ ਹੈ। ਸੁਖਚੈਨ ਸਿੰਘ IG ਹੈੱਡਕੁਆਰਟਰ, ਨੌਨਿਹਾਲ ਸਿੰਘ IG ਪਰਸੋਨਲ, ਗੁਰਪ੍ਰੀਤ ਸਿੰਘ ਭੁੱਲਰ ਨੂੰ DIG ਤੇ ਪੀਪੀਐਸ ਅਧਿਕਾਰੀ ਹਰਕਮਲ ਸਿੰਘ ਨੂੰ ਕਮਾਂਡੈਟ 7 ਪੀਏਪੀ ਲਾਇਆ ਗਿਆ ਹੈ।
ਪੰਜਾਬ 'ਚ ਵੱਡੀ ਜਿੱਤ ਹਾਸਲ ਕਰਨ ਤੋਂ ਬਾਅਦ ਮਾਨ ਸਰਕਾਰ ਲਗਾਤਾਰ ਤਬਾਦਲੇ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਸੂਬਾ ਸਰਕਾਰ ਨੂੰ ਮਹੀਨੇ ਹੋ ਜਾਵੇਗਾ ਤੇ ਕਿਆਸ ਲਾਏ ਜਾ ਰਹੇ ਹਨ ਕਿ ਸਰਕਾਰ ਵੱਡੇ ਐਲਾਨ ਕਰ ਸਕਦੀ ਹੈ।
ਇਸ ਤੋਂ ਪਹਿਲਾਂ ਗੌਰਵ ਯਾਦਵ ਨੂੰ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਦੇ ਨਾਲ ਏਡੀਜੀਪੀ ਐਡਮਿਨ ਵੀ ਬਣਾਇਆ ਗਿਆ ਸੀ। ਨਾਗੇਸ਼ਵਰ ਰਾਓ ਨੂੰ ਏਡੀਜੀਪੀ ਸਾਈਬਰ ਕ੍ਰਾਈਮ ਵਜੋਂ ਚਾਰਜ ਕੀਤਾ ਗਿਆ ਸੀ।





















