ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Congress Meeting: ਪੰਜਾਬ ਕਾਂਗਰਸ ਵਿਚ ਚੱਲ ਰਹੇ ਵਿਵਾਦ ਨੂੰ ਲੈ ਕੇ ਦਿੱਲੀ 'ਚ ਮੰਥਨ ਜਾਰੀ, ਹੁਣ ਕੈਪਟਨ ਹੋਣਗੇ ਹਾਜ਼ਰ

ਪੰਜਾਬ ਵਿੱਚ ਸੱਤਾਧਾਰੀ ਕਾਂਗਰਸ ਵਿੱਚ ਚੱਲ ਰਹੀ ਮਤਭੇਦ ਨੂੰ ਦੂਰ ਕਰਨ ਦੇ ਉਦੇਸ਼ ਨਾਲ 3 ਦਿਨਾਂ ਤੋਂ ਦਿੱਲੀ ਵਿੱਚ ਮੰਥਨ ਚੱਲ ਰਿਹਾ ਹੈ। ਵੀਰਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਕਮੇਟੀ ਨਾਲ ਵਿਚਾਰ ਵਟਾਂਦਰੇ ਲਈ ਦਿੱਲੀ ਆ ਸਕਦੇ ਹਨ। ਪਿਛਲੇ ਕੁਝ ਹਫਤਿਆਂ ਵਿੱਚ ਅਮਰਿੰਦਰ ਸਿੰਘ ਅਤੇ ਸਿੱਧੂ ਦਰਮਿਆਨ ਕਾਫ਼ੀ ਬਿਆਨਬਾਜ਼ੀ ਹੋਈ ਹੈ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ

ਚੰਡੀਗੜ੍ਹ/ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਾਰਟੀ ਵਿੱਚ ਹੋਈ ਬਿਆਨਬਾਜ਼ੀ ਨੂੰ ਲੈ ਕੇ ਦਿੱਲੀ ਵਿੱਚ ਮੰਥਨ ਚੱਲ ਰਿਹਾ ਹੈ। ਨਵਜੋਤ ਸਿੰਘ ਸਿੱਧੂ ਵੀ ਮੰਗਲਵਾਰ ਨੂੰ ਪਹੁੰਚੇ, ਜਿਨ੍ਹਾਂ ਦੀ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਤਕਰੀਬਨ ਦੋ ਘੰਟੇ ਚੱਲੀ। ਇਸ ਦੌਰਾਨ ਸਿੱਧੂ ਨੇ ਕੈਪਟਨ 'ਤੇ ਕਈ ਇਲਜ਼ਾਮ ਲਗਾਏ। ਹੁਣ ਵੀਰਵਾਰ ਨੂੰ ਅਮਰਿੰਦਰ ਸਿੰਘ ਪੈਨਲ ਮੀਟਿੰਗ ਵਿੱਚ ਸ਼ਾਮਲ ਹੋ ਸਕਦੇ ਹਨ।

ਮੰਗਲਵਾਰ ਨੂੰ ਪਾਰਟੀ ਦੇ ਪੈਨਲ ਦੀ ਪੰਜਾਬ ਕਾਂਗਰਸ ਦੇ ਨੇਤਾਵਾਂ ਨਾਲ ਮੁਲਾਕਾਤ ਦਾ ਦੂਜਾ ਦਿਨ ਸੀ। ਬੈਠਕ ਵਿਚ ਮੌਜੂਦ ਅੰਦਰੂਨੀ ਲੋਕਾਂ ਮੁਤਾਕਬ ਮੱਲੀਕਰਜੁਨ ਖੜਗੇ ਦੀ ਅਗਵਾਈ ਵਾਲੀ ਇਸ ਮੀਟਿੰਗ ਵਿਚ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ 'ਤੇ ਹਮਲਾਵਰ ਰੁਖ 'ਚ ਨਜ਼ਰ ਆਏ। ਉਨ੍ਹਾਂ ਕੈਪਟਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਿਸ ਫਾਇਰਿੰਗ ਮਾਮਲੇ ਵਿਚ ਬਾਦਲ ਪਰਿਵਾਰ ਨੂੰ ਬਚਾਉਣ ਦਾ ਦੋਸ਼ ਲਾਇਆ। ਨਾਲ ਹੀ ਕੋਟਕਪੂਰਾ ਫਾਇਰਿੰਗ ਕੇਸ ਦੀ ਜਾਂਚ ਨੂੰ ਗੁੰਝਲਦਾਰ ਬਣਾਉਣ ਲਈ ਵੀ ਦੋਸ਼ੀ ਠਹਿਰਾਇਆ। ਮੱਲੀਕਾਰਜੁਨ ਖੜਗੇ ਤੋਂ ਇਲਾਵਾ ਇਸ ਤਿੰਨ ਮੈਂਬਰੀ ਕਾਂਗਰਸ ਪੈਨਲ ਵਿੱਚ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਅਤੇ ਸਾਬਕਾ ਸੰਸਦ ਮੈਂਬਰ ਜੈ ਪ੍ਰਕਾਸ਼ ਸ਼ਾਮਲ ਹਨ।

ਪੰਜਾਬ ਕਾਂਗਰਸ ਵਿਚ ਅੰਦਰੂਨੀ ਕਲੇਸ਼ ਦੇ ਬਾਵਜੂਦ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹੀ ਹੋਣਗੇ। ਹਾਲਾਂਕਿ, ਪਿਛਲੇ ਤਿੰਨ ਦਿਨਾਂ ਤੋਂ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿੱਲੀ ਹੈੱਡਕੁਆਰਟਰ ਵਿਖੇ ਸਥਿਤ ਮਲਿਕਜੂਰਨ ਖੜਗੇ ਕਮੇਟੀ ਦੇ ਸਾਹਮਣੇ ਪੇਸ਼ ਹੋਏ ਪੰਜਾਬ ਦੇ ਕਈ ਵਿਧਾਇਕਾਂ ਨੇ ਸੀਐਮ ਕੈਪਟਨ ਖਿਲਾਫ ਸਟੈਂਡ ਲੈਂਦਿਆਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਿਨ੍ਹਾਂ ਮੁੱਦਿਆਂ ਕਰਕੇ ਕਾਂਗਰਸ ਚੋਣ ਮੈਦਾਨ ਵਿਚ ਸੀ, ਉਹ ਸਾਰੇ ਕੀਤੇ ਵਾਅਦੇ ਪੂਰੇ ਨਾ ਕਰਨ ਕਾਂਗਰਸ ਨੂੰ ਬਹੁਤ ਬਦਨਾਮੀ ਮਿਲ ਰਹੀ ਹੈ।

ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਵਿਧਾਇਕ ਤ੍ਰਿਪਤ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਕਾਰ ਅਤੇ ਪਾਰਟੀ ਨਾਲੋਂ ਵੱਧ ਪੰਜਾਬੀਆਂ ਲਈ ਸੰਵੇਦਨਸ਼ੀਲ ਮੁੱਦਾ ਹੈ, ਜਿਸ ਕਰਕੇ ਇਨ੍ਹਾਂ ਮਾਮਲਿਆਂ ਦੀ ਸਹੀ ਜਾਂਚ ਅਤੇ ਦੋਸ਼ੀਆਂ ਨੂੰ ਸਜ਼ਾ ਮਿਲਣੀ ਜ਼ਰੂਰੀ ਹੈ। ਇਸ ਦੇ ਲਈ ਉਹ ਮੰਤਰੀ ਅਹੁਦੇ, ਪਾਰਟੀ ਅਤੇ ਵਿਧਾਨ ਸਭਾ ਦੀ ਬਲੀ ਦੇਣ ਲਈ ਤਿਆਰ ਹਨ। ਕਮੇਟੀ ਦੇ ਸਾਹਮਣੇ ਪੇਸ਼ ਹੋਏ ਬਹੁਤੇ ਵਿਧਾਇਕਾਂ ਨੇ ਕਿਹਾ ਕਿ ਪਾਰਟੀ ਨੇ ਸਾਲ 2017 ਵਿੱਚ ਚੁੱਕੇ ਮੁੱਦੇ ਹੁਣ ਹਾਸ਼ੀਏ 'ਤੇ ਹਨ। ਇਸ ਲਈ ਹਾਈ ਕਮਾਂਡ ਦੇ ਦਖਲ ਤੋਂ ਬਗੈਰ ਵਿਵਾਦ ਦਾ ਹੱਲ ਨਹੀਂ ਕੀਤਾ ਜਾ ਸਕਦਾ।

ਪੰਜਾਬ ਕਾਂਗਰਸ ਵਿੱਚ ਚਲ ਰਹੇ ਕਲੇਸ਼ ਨੂੰ ਲੈ ਕੇ ਹਾਈ ਕਮਾਨ ਦਾ ਤਣਾਅ ਵਧਣਾ ਸ਼ੁਰੂ ਹੋ ਗਿਆ ਹੈ। ਪੈਨਲ ਦੀ ਬੈਠਕ ਤੋਂ ਪਹਿਲਾਂ ਸ਼ਨੀਵਾਰ ਨੂੰ ਇੱਕ ਦਰਜਨ ਵਿਧਾਇਕਾਂ ਨੂੰ ਬੁਲਾਇਆ  ਅਤੇ ਉਨ੍ਹਾਂ ਤੋਂ ਫੀਡਬੈਕ ਲਈ। ਰਾਹੁਲ ਦੇ ਫੋਨ ਕਾਲ ਦੀ ਪੁਸ਼ਟੀ ਕਰਦਿਆਂ ਕਾਂਗਰਸੀ ਵਿਧਾਇਕ ਗੁਰਕੀਰਤ ਕੋਟਲੀ ਨੇ ਕਿਹਾ ਕਿ ਅਗਲੀਆਂ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ ਅਤੇ ਕੋਈ ਤਬਦੀਲੀ ਪਾਰਟੀ ਦੇ ਹਿੱਤ ਵਿੱਚ ਨਹੀਂ ਹੈ।

ਬੁੱਧਵਾਰ ਦੀ ਸ਼ਾਮ ਖੜਗੇ ਕਮੇਟੀ ਦੇ ਵਿਧਾਇਕਾਂ ਦੀ ਬੈਠਕ ਖ਼ਤਮ ਹੋਣ ਤੋਂ ਬਾਅਦ ਸੀਐਮ ਕੈਪਟਨ ਅਮਰਿੰਦਰ ਵੀਰਵਾਰ ਨੂੰ ਇਸ ਤਿੰਨ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋ ਸਕਦੇ ਹਨ। ਰਾਹੁਲ ਗਾਂਧੀ ਦੇ ਵੀ ਇਸ ਬੈਠਕ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਪਾਰਟੀ ਫਰਵਰੀ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੋਈ ਜੋਖਮ ਨਹੀਂ ਲੈਣਾ ਚਾਹੁੰਦੀ। ਕਾਂਗਰਸ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਪੰਜਾਬ ਦੀ ਤਾਕਤ ਇਸ ਦੇ ਹੱਥੋਂ ਨਾ ਨਿਕਲੇ ਇਸ ਲਈ ਨਾਰਾਜ਼ ਨੇਤਾਵਾਂ ਨੂੰ ਮਨਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਮੰਨਿਆ ਜਾ ਰਿਹਾ ਹੈ ਕਿ ਚਾਰ ਦਿਨਾਂ ਤੱਕ ਪੰਜਾਬ ਦੇ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਹਾਈਕਮਾਂਡ ਨਵਜੋਤ ਸਿੱਧੂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਨ ਦਾ ਫ਼ਰਮਾਨ ਜਾਰੀ ਕਰ ਸਕਦੀ ਹੈ। ਇਸਦੇ ਨਾਲ ਹੀ ਇੱਕ ਦਲਿਤ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਇੱਕ ਅਹਿਮ ਅਹੁਦਾ ਵੀ ਦਿੱਤਾ ਜਾ ਸਕਦਾ ਹੈ। ਮੌਜੂਦਾ ਕੈਬਨਿਟ ਵਿਚ ਇਸ ਸਮੇਂ ਦੋ ਦਲਿਤ ਕੈਬਨਿਟ ਮੰਤਰੀ ਹਨ। ਤੀਜੇ ਦਲਿਤ ਨੂੰ ਸ਼ਾਮਲ ਕਰਕੇ ਕਾਂਗਰਸ ਪੰਜਾਬ 'ਤੇ 32 ਪ੍ਰਤੀਸ਼ਤ ਦਲਿਤ ਵੋਟਰਾਂ 'ਤੇ ਨਜ਼ਰ ਰੱਖ ਰਹੀ ਹੈ।

ਇਹ ਵੀ ਪੜ੍ਹੋ: Corona vaccine Trial on Children: ਪਟਨਾ ਏਮਜ਼ 'ਚ ਬੱਚਿਆਂ 'ਤੇ ਕੋਰੋਨਾ ਟੀਕੇ ਦਾ ਟਰਾਇਲ ਸ਼ੁਰੂ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਦਿੱਲੀ ਦਾ ਨਵਾਂ CM ਕੌਣ? ਸਸਪੈਂਸ ਦੇ ਆਖਰੀ ਘੰਟਿਆਂ ‘ਚ 2 ਨਾਵਾਂ ‘ਤੇ ਹੋ ਰਹੀ ਚਰਚਾ, ਰੇਸ ‘ਚ ਸਭ ਤੋਂ ਅੱਗੇ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਅਮਰੀਕਾ ਗਏ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਘਰ ‘ਚ ਪਏ ਵੈਣ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
ਇੱਕ ਹੋਰ ਜਹਾਜ਼ ਹਾਦਸਾ, ਕੈਨੇਡਾ ‘ਚ ਪਲਟੀ ਡੈਲਟਾ ਏਅਰਲਾਈਂਸ ਦੀ ਫਲਾਈਟ, 15 ਜ਼ਖ਼ਮੀ
Punjab News: ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
ਪੰਜਾਬ ਦੀ ਸਿਆਸਤ 'ਚ ਮੱਚੀ ਹਲਚਲ, 'ਆਪ' ਵਿਧਾਇਕ 'ਤੇ ਗੈਰ-ਕਾਨੂੰਨੀ ਢੰਗ ਨਾਲ ਕਰੋੜਾਂ ਰੁਪਏ ਕਮਾਉਣ ਦੇ ਲੱਗੇ ਦੋਸ਼; ਜਾਣੋ ਮਾਮਲਾ
SPG ਅਤੇ ਜੈੱਡ ਪਲੱਸ ਸਿਕਿਊਰਿਟੀ ‘ਚ ਕੀ ਹੁੰਦਾ ਫਰਕ? ਇਹ ਕਿਹੜੇ VIP’s ਨੂੰ ਮਿਲਦੀ
SPG ਅਤੇ ਜੈੱਡ ਪਲੱਸ ਸਿਕਿਊਰਿਟੀ ‘ਚ ਕੀ ਹੁੰਦਾ ਫਰਕ? ਇਹ ਕਿਹੜੇ VIP’s ਨੂੰ ਮਿਲਦੀ
Weird News: ਵਿਆਹ ਤੋਂ ਬਾਅਦ 3 ਦਿਨ ਕਮਰੇ 'ਚ ਬੰਦ ਰਹਿੰਦੇ ਲਾੜਾ-ਲਾੜੀ, ਪਰਿਵਾਰ ਵਾਲੇ ਨਹੀਂ ਜਾਣ ਦਿੰਦੇ ਟਾਇਲਟ; ਜਾਣੋ ਅਨੋਖੀ ਰਸਮ!
ਵਿਆਹ ਤੋਂ ਬਾਅਦ 3 ਦਿਨ ਕਮਰੇ 'ਚ ਬੰਦ ਰਹਿੰਦੇ ਲਾੜਾ-ਲਾੜੀ, ਪਰਿਵਾਰ ਵਾਲੇ ਨਹੀਂ ਜਾਣ ਦਿੰਦੇ ਟਾਇਲਟ; ਜਾਣੋ ਅਨੋਖੀ ਰਸਮ!
ATM ਤੋਂ ਪੈਸੇ ਕਢਵਾਉਣ 'ਤੇ ਕਿੰਨਾ ਦੇਣਾ ਪਏਗਾ ਚਾਰਜ ? SBI, PNB ਸਣੇ ਇਹ ਬੈਂਕ ਗਾਹਕ ਜਾਣੋ ਨਿਯਮ 
ATM ਤੋਂ ਪੈਸੇ ਕਢਵਾਉਣ 'ਤੇ ਕਿੰਨਾ ਦੇਣਾ ਪਏਗਾ ਚਾਰਜ ? SBI, PNB ਸਣੇ ਇਹ ਬੈਂਕ ਗਾਹਕ ਜਾਣੋ ਨਿਯਮ 
ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਗਜ਼ਬ ਫਾਇਦੇ! ਅੱਖਾਂ ਦੀ ਰੌਸ਼ਨੀ ਵਧਾਉਣ ਤੋਂ ਲੈ ਕੇ ਭਾਰ ਘਟਾਉਣ 'ਚ ਮਦਦਗਾਰ
ਅਨਾਨਾਸ ਖਾਣ ਨਾਲ ਸਿਹਤ ਨੂੰ ਮਿਲਦੇ ਗਜ਼ਬ ਫਾਇਦੇ! ਅੱਖਾਂ ਦੀ ਰੌਸ਼ਨੀ ਵਧਾਉਣ ਤੋਂ ਲੈ ਕੇ ਭਾਰ ਘਟਾਉਣ 'ਚ ਮਦਦਗਾਰ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.