ਪੜਚੋਲ ਕਰੋ

ਹੋਲਾ ਮਹੱਲਾ ਵੇਖਣ ਜਾਣ ਵਾਲਿਆਂ ਨੂੰ ਰੱਖਣਾ ਪਏਗਾ ਇਨ੍ਹਾਂ ਗੱਲਾਂ ਦਾ ਧਿਆਨ

ਰਾਣਾ ਕੇਪੀ ਸਿੰਘ ਨੇ ਸੂਬੇ 'ਚ ਫੈਲ ਰਹੀ ਕੋਰੋਨਾ ਦੇ ਮੱਦੇਨਜ਼ਰ ਇਸ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹੋਟਲਾਂ, ਟੈਂਟਾਂ 'ਚ ਰਹਿਣ ਵਾਲੇ ਲੋਕਾਂ ਲਈ ਕੋਰੋਨਾ ਦਾ ਟੈਸਟ ਕਰਾਉਣਾ ਲਾਜ਼ਮੀ ਹੋਵੇਗਾ।

ਰੋਪੜ: ਹੋਲਾ ਮਹੱਲਾ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਵਿਧਾਇਕ ਰਾਣਾ ਕੇਪੀ ਸਿੰਘ ਵੱਲੋਂ ਜ਼ਿਲ੍ਹਾ ਰੂਪਨਗਰ ਪ੍ਰਸ਼ਾਸਨ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੀਟਿੰਗ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਵਿਸ਼ੇਸ਼ ਹਾਲਾਤ ਵਿੱਚ ਮਨਾਇਆ ਜਾਵੇਗਾ। ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਫਿਰ ਤੋਂ ਵਧ ਰਿਹਾ ਹੈ ਪਰ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹੋਲਾ ਮਹੱਲਾ ਨੂੰ ਮਨਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਦੇ ਵਿਆਪਕ ਪ੍ਰਬੰਧ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਹਨ ਤਾਂ ਜੋ ਸੰਗਤਾਂ ਨੂੰ ਇਸ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਸੰਗਤਾਂ ਨੂੰ ਵੀ ਅਪੀਲ ਕੀਤੀ ਕ ਤਿਉਹਾਰ ਮੌਕੇ ਪਹੁੰਚਣ ਤਾਂ ਮਾਸਕ ਦੀ ਵਰਤੋਂ ਕਰਨ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਤਾਂ ਜੋ ਜਿੱਥੇ ਧਾਰਮਿਕ ਆਸਥਾ ਅਨੁਸਾਰ ਗੁਰੂ ਘਰਾਂ ਵਿੱਚ ਨਤਮਸਤਕ ਹੋ ਸਕਣ ਤੇ ਆਪਣੇ ਆਪ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਵੀ ਬਚਾ ਸਕਣ।

ਹੋਲਾ ਮਹੱਲਾ ਵੇਖਣ ਜਾਣ ਵਾਲਿਆਂ ਨੂੰ ਰੱਖਣਾ ਪਏਗਾ ਇਨ੍ਹਾਂ ਗੱਲਾਂ ਦਾ ਧਿਆਨ

ਉਨ੍ਹਾਂ ਵਿਸ਼ੇਸ਼ ਤੌਰ 'ਤੇ ਧਾਰਮਿਕ ਲੀਡਰਾਂ ਨੂੰ ਬੇਨਤੀ ਕੀਤੀ ਕਿ ਸੰਗਤ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਅ ਰੱਖਣ ਲਈ ਪ੍ਰਸ਼ਾਸਨ ਦੀਆਂ ਹਦਾਇਤਾਂ ਨੂੰ ਮੰਨਣ ਲਈ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ। ਇਸ ਮੌਕੇ ਰਾਣਾ ਕੇਪੀ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਸੰਸਥਾਵਾਂ ਨੂੰ ਪ੍ਰਸ਼ਾਸਨ ਵੱਲੋਂ ਬੇਨਤੀ ਕਰਨਗੇ ਕਿ ਲੰਗਰਾਂ ਵਿੱਚ ਸਫਾਈ ਦਾ ਪਹਿਲਾਂ ਨਾਲੋਂ ਵੀ ਵੱਧ ਪ੍ਰਬੰਧ ਕੀਤਾ ਜਾਵੇ ਤਾਂ ਜੋ ਕੋਰੋਨਾ ਨੂੰ ਅੱਗੇ ਵਧਣ ਤੋਂ ਰੋਕਣ ਵਿੱਚ ਅਸੀਂ ਸਾਰੇ ਆਪਣੀ ਬਣਦੀ ਭੂਮਿਕਾ ਨਿਭਾਅ ਸਕੀਏ।

ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਡਾ. ਅਖਿਲ ਚੌਧਰੀ ਨੇ ਜਾਣਕਾਰੀ ਦਿੱਤੀ ਕਿ ਹੋਲਾ ਮਹੱਲਾ ਤੇ ਟ੍ਰੈਫਿਕ ਦੀ ਸਹੀ ਵਿਵਸਥਾ ਲਈ ਤੇ ਸੰਗਤ ਦੇ ਇਕੱਠ ਨੂੰ ਸੁਚਾਰੂ ਢੰਗ ਨਾਲ ਸੰਚਾਲਿਤ ਕਰਨ ਲਈ ਸ਼ਹਿਰ ਨੂੰ ਵੱਖ-ਵੱਖ ਸੈਕਟਰਾਂ ਵਿੱਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਐਸਪੀ ਰੈਂਕ ਦੇ 15 ਅਧਿਕਾਰੀ ਡੀਐਸਪੀ ਰੈਂਕ ਦੇ ਅਧਿਕਾਰੀ ਤੇ ਤਕਰੀਬਨ ਤਿੰਨ ਹਜ਼ਾਰ ਦੇ ਕਰੀਬ ਪੁਲਿਸ ਮੁਲਾਜ਼ਮ ਆਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਮੌਕੇ ਪੈਨੀ ਨਜ਼ਰ ਰੱਖਣ ਲਈ ਤਾਇਨਾਤ ਕੀਤੇ ਜਾਣਗੇ।

ਜ਼ਿਲ੍ਹਾ ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਕਿਹਾ ਕਿ ਸੰਗਤ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਸੰਗਤ ਆਪਣੇ ਘਰ ਬੈਠ ਕੇ ਹੀ ਗੁਰੂ ਸਾਹਿਬ ਨੂੰ ਨਮਨ ਕਰੇ ਤੇ ਜੇਕਰ ਸੰਗਤ ਹੋਲਾ ਮਹੱਲਾ ਵਿੱਚ ਆਉਣਾ ਚਾਹੁੰਦੀ ਹੈ ਤਾਂ ਕੋਰੋਨਾਵਾਇਰਸ ਸਬੰਧੀ ਦਿੱਤੀਆਂ ਗਈਆਂ ਗਾਈਡਲਾਈਨਾਂ ਤੇ ਸਹੀ ਤਰੀਕੇ ਨਾਲ ਅਮਲ ਕੀਤਾ ਜਾਵੇ। ਡੀਸੀ ਰੂਪਨਗਰ ਸੋਨਾਲੀ ਗਿਰੀ ਨੇ ਕਿਹਾ ਕਿ ਵੱਖ-ਵੱਖ ਸਥਾਨਾਂ 'ਤੇ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਫਰੀ ਮਾਸਕ ਵੀ ਦਿੱਤੇ ਜਾਣਗੇ ਤਾਂ ਜੋ ਬਗੈਰ ਮਾਸਕ ਮੇਲੇ ਵਿੱਚ ਆਉਣ ਵਾਲੇ ਲੋਕਾਂ ਨੂੰ ਮਾਲਰ ਦੇ ਕੇ ਉਨ੍ਹਾਂ ਦੀ ਸਿਹਤ ਦਾ ਧਿਆਨ ਰੱਖਿਆ ਜਾ ਸਕੇ।

ਇਹ ਵੀ ਪੜ੍ਹੋ: ਗੈਂਗਰਸਟਰਾਂ ਬਾਰੇ ਮਜੀਠੀਆ ਦੇ ਸਵਾਲ ਦਾ ਰੰਧਾਵਾ ਨੇ ਦਿੱਤੀ ਇਹ ਜਵਾਬ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
ਚੰਡੀਗੜ੍ਹ 'ਚ ਨੌਜਵਾਨ ਨੇ ਆਪਣੀ ਹੀ ਕਿਡਨੈਪਿੰਗ ਦੀ ਰਚੀ ਸਾਜ਼ਿਸ਼, ਰੋਂਦੇ ਹੋਏ ਪਤਨੀ ਨੂੰ ਕਿਹਾ– ਅਗਵਾ ਹੋ ਗਿਆ, 50 ਹਜ਼ਾਰ ਭੇਜੋ ਨਹੀਂ ਤਾਂ ਮਾਰ ਦੇਣਗੇ...
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
PGI ਦੀ ਰਿਪੋਰਟ 'ਚ ਹੈਰਾਨ ਕਰਨ ਵਾਲਾ ਖੁਲਾਸਾ! ਮਹਿਲਾਵਾਂ ਅਤੇ ਪੁਰਸ਼ਾਂ 'ਚ ਇਸ ਭਿਆਨਕ ਬਿਮਾਰੀ ਦਾ ਖ਼ਤਰਾ ਵਧਿਆ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
Punjab Weather Today: ਪਹਾੜਾਂ 'ਚ ਬਰਫ਼ਬਾਰੀ...ਪੰਜਾਬ ਦਾ ਡਿੱਗਿਆ ਪਾਰਾ! 6 ਦਿਨਾਂ ਲਈ ਸੰਘਣੇ ਕੋਹਰੇ ਦਾ ਯੈਲੋ ਅਲਰਟ, ਅੱਜ ਮੀਂਹ ਦੀ ਸੰਭਾਵਨਾ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (22-12-2025)
ਲਾਲ ਲਕੀਰ ਇਲਾਕਿਆਂ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ! ਹੁਣ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ
ਲਾਲ ਲਕੀਰ ਇਲਾਕਿਆਂ 'ਚ ਰਹਿਣ ਵਾਲਿਆਂ ਲਈ ਚੰਗੀ ਖ਼ਬਰ! ਹੁਣ ਮਿਲੇਗਾ ਜ਼ਮੀਨ ਦਾ ਮਾਲਕਾਨਾ ਹੱਕ
Punjab News: ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
ਪੰਜਾਬ 'ਚ ਭਿਆਨਕ ਹਾਦਸਾ, ਬਲੇਨੋ-ਇਨੋਵਾ ਕਾਰ ਦੀ ਹੋਈ ਜ਼ਬਰਦਸਤ ਟੱਕਰ; ਮਸ਼ਹੂਰ BJP ਆਗੂ ਦੀ ਧੀ ਸਣੇ 6 ਜ਼ਖਮੀ: 1 ਦੀ ਮੌਕੇ 'ਤੇ ਮੌਤ...
Punjab News: ਪੰਜਾਬ 'ਚ ਵੱਡੀ ਵਾਰਦਾਤ! ਬੱਸ ਅੱਡੇ 'ਤੇ ਖੜ੍ਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ; ਸੈਲੂਨ ਤੋਂ ਛੁੱਟੀ ਕਰਕੇ ਪਰਤ ਰਹੀ ਸੀ ਘਰ...
ਪੰਜਾਬ 'ਚ ਵੱਡੀ ਵਾਰਦਾਤ! ਬੱਸ ਅੱਡੇ 'ਤੇ ਖੜ੍ਹੀ ਕੁੜੀ ਦੇ ਸਿਰ 'ਚ ਮਾਰੀ ਗੋਲੀ; ਸੈਲੂਨ ਤੋਂ ਛੁੱਟੀ ਕਰਕੇ ਪਰਤ ਰਹੀ ਸੀ ਘਰ...
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
ਅਗਨੀਵੀਰਾਂ ਲਈ ਵੱਡੀ ਖਬਰ! BSF ਕਾਂਸਟੇਬਲ ਭਰਤੀ 'ਚ 50% ਰਿਜ਼ਰਵੇਸ਼ਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Embed widget