Punjab: ਸ਼ਰਾਬ ਦੇ ਠੇਕੇ ਤੋਂ ਬੰਦੂਕ ਦੀ ਨੋਕ 'ਤੇ ਲੁੱਟੇ 30 ਹਜ਼ਾਰ ਰੁਪਏ, ਨਕਦੀ ਸਣੇ ਬੋਤਲਾਂ ਲੈ ਫਰਾਰ ਹੋਏ ਮੁਲਜ਼ਮ
Mohali News: ਪੰਜਾਬ ਵਿੱਚ ਆਏ ਦਿਨ ਕੋਈ-ਨਾ-ਕੋਈ ਭਿਆਨਕ ਵਾਰਦਾਤ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇਸ ਵਿਚਾਲੇ ਇੱਕ ਮਾਮਲਾ ਜ਼ੀਰਕਪੁਰ ਦੇ ਨਾਲ ਲੱਗਦੇ ਬਲਟਾਣਾ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 4 ਬਦਮਾਸ਼ਾਂ
Mohali News: ਪੰਜਾਬ ਵਿੱਚ ਆਏ ਦਿਨ ਕੋਈ-ਨਾ-ਕੋਈ ਭਿਆਨਕ ਵਾਰਦਾਤ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਇਸ ਵਿਚਾਲੇ ਇੱਕ ਮਾਮਲਾ ਜ਼ੀਰਕਪੁਰ ਦੇ ਨਾਲ ਲੱਗਦੇ ਬਲਟਾਣਾ ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ 4 ਬਦਮਾਸ਼ਾਂ ਨੇ ਸ਼ਰਾਬ ਦੇ ਠੇਕੇ 'ਚ ਹਥਿਆਰਾਂ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਦੌਰਾਨ ਮੁਲਜ਼ਮਾਂ ਨੇ 30 ਹਜ਼ਾਰ ਰੁਪਏ ਦੀ ਨਕਦੀ ਅਤੇ ਮਹਿੰਗੀ ਸ਼ਰਾਬ ਦੀਆਂ ਬੋਤਲਾਂ ਦਾ ਸਫਾਇਆ ਕੀਤਾ।
ਦੱਸ ਦੇਈਏ ਕਿ ਇਸ ਦੌਰਾਨ ਠੇਕੇਦਾਰ ਦੀ ਇੱਕ ਨੌਕਰਾਣੀ ਵੀ ਜ਼ਖ਼ਮੀ ਹੋ ਗਈ। ਉਸ ਦੇ ਢਿੱਡ ਅਤੇ ਹੱਥ ਵਿੱਚ ਸੱਟਾਂ ਲੱਗੀਆਂ ਹਨ। ਦੋਸ਼ੀ ਨੇ ਕਰੀਬ 5 ਤੋਂ 7 ਮਿੰਟ 'ਚ ਵਾਰਦਾਤ ਨੂੰ ਅੰਜਾਮ ਦਿੱਤਾ। ਬਲਟਾਣਾ ਚੌਕੀ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਲੱਗੇ ਕੈਮਰਿਆਂ ਦੀ ਰਿਕਾਰਡਿੰਗ ਦੇਖੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਵਾਰਦਾਤ 'ਚ ਸ਼ਾਮਲ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਪਹਿਲਾਂ ਧੱਕਾ ਦਿੱਤਾ, ਫਿਰ ਤਾਣੀ ਪਿਸਤੌਲ
ਜਾਣਕਾਰੀ ਮੁਤਾਬਕ ਇਹ ਘਟਨਾ ਰਾਤ 11.35 ਵਜੇ ਵਾਪਰੀ। ਸ਼ਰਾਬ ਠੇਕੇਦਾਰ ਦੇ ਸੇਵਾਦਾਰ ਅਨੁਸਾਰ ਉਹ ਸਾਰਾ ਹਿਸਾਬ-ਕਿਤਾਬ ਕਰ ਕੇ ਠੇਕੇ ਨੂੰ ਤਾਲਾ ਲਾਉਣ ਦੀ ਤਿਆਰੀ ਕਰ ਰਿਹਾ ਸੀ। ਉਦੋਂ ਹੀ ਦੋ ਨੌਜਵਾਨ ਉਥੇ ਆਏ। ਇਸ ਦੌਰਾਨ ਉਹ ਉਸ ਨੂੰ ਧੱਕਾ ਦੇ ਕੇ ਠੇਕੇ ਦੇ ਅੰਦਰ ਲੈ ਗਏ। ਉਸੇ ਸਮੇਂ ਇੱਕ ਨੇ ਚਾਕੂ ਅਤੇ ਦੂਜੇ ਨੇ ਪਿਸਤੌਲ ਨਾਲ ਉਸ ਵੱਲ ਤਾਣ ਦਿੱਤੀ।
ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਖੋਹ ਹੋਏ ਫਰਾਰ
ਇਸ ਦੌਰਾਨ ਉਸ ਨੂੰ ਕਿਹਾ ਗਿਆ ਕਿ ਹੱਥ ਉੱਪਰ ਕਰੋ ਅਤੇ ਸਾਰੀ ਨਕਦੀ ਸਾਨੂੰ ਸੌਂਪ ਦਿਓ। ਇਸ ਦੌਰਾਨ ਜਦੋਂ ਉਹ ਝੁਕਿਆ ਨਹੀਂ ਤਾਂ ਉਨ੍ਹਾਂ ਨੇ ਉਸ 'ਤੇ ਹਮਲਾ ਕਰ ਦਿੱਤਾ। ਮੁਲਜ਼ਮ ਨੇ ਚਾਕੂ ਨਾਲ ਉਸ ਦੇ ਹੱਥ ’ਤੇ ਵਾਰ ਕੀਤਾ। ਇਸੇ ਦੌਰਾਨ ਉਸ ਦੇ ਦੋ ਹੋਰ ਦੋਸਤ ਉੱਥੇ ਆ ਗਏ। ਇਸ ਤੋਂ ਬਾਅਦ ਜ਼ਬਰਦਸਤੀ ਉਨ੍ਹਾਂ ਕੋਲੋਂ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਖੋਹ ਕੇ ਫਰਾਰ ਹੋ ਗਏ।
ਪੰਜਾਬੀ ਵਿੱਚ ਗੱਲ ਕਰ ਰਹੇ ਸੀ ਮੁਲਜ਼ਮ
ਠੇਕੇਦਾਰ ਦੇ ਅਮਲੇ ਅਨੁਸਾਰ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਪੰਜਾਬੀਆਂ ਵਰਗੇ ਸੀ। ਉਨ੍ਹਾਂ ਦੀ ਉਮਰ 22 ਤੋਂ 24 ਸਾਲ ਦਰਮਿਆਨ ਸੀ। ਉੱਥੇ ਉਹ ਆਪਸ ਵਿੱਚ ਪੰਜਾਬੀ ਵਿੱਚ ਗੱਲਾਂ ਕਰ ਰਹੇ ਸਨ। ਘਟਨਾ ਤੋਂ ਬਾਅਦ ਪੁਲਿਸ ਅਲਰਟ ਮੋਡ 'ਤੇ ਹੈ। ਪੁਲਿਸ ਨੇ ਕੁਝ ਥਾਵਾਂ ਦੀ ਸੀਸੀਟੀਵੀ ਰਿਕਾਰਡਿੰਗ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਤਾਂ ਜੋ ਦੋਸ਼ੀਆਂ ਦਾ ਪਤਾ ਲਗਾਇਆ ਜਾ ਸਕੇ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਦੋਸ਼ੀ ਨੇ ਰੇਕੀ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਕਿਉਂਕਿ ਉਹ ਜਾਣਦਾ ਸੀ ਕਿ ਠੇਕਾ ਕਿਸ ਸਮੇਂ ਬੰਦ ਹੁੰਦਾ ਹੈ।