![ABP Premium](https://cdn.abplive.com/imagebank/Premium-ad-Icon.png)
Punjab AAP CM Face: ਪੰਜਾਬ 'ਚ 'ਆਪ' ਸੀਐਮ ਦਾ ਚਿਹਰਾ ਕੌਣ ਹੋਵੇਗਾ, 48 ਘੰਟਿਆਂ 'ਚ 11 ਲੱਖ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ
ਆਪ ਵਲੋਂ ਜਾਰੀ ਇਸ ਨੰਬਰ 'ਤੇ ਵ੍ਹੱਟਸਐਪ 'ਤੇ ਹੁਣ ਤੱਕ 4 ਲੱਖ ਤੋਂ ਵੱਧ ਮੈਸੇਜ, 5 ਲੱਖ ਤੋਂ ਵੱਧ ਕਾਲਾਂ, 120000 ਤੋਂ ਵੱਧ ਵੌਇਸ ਮੈਸੇਜ ਆ ਚੁੱਕੇ ਹਨ। ਨਾਲ ਹੀ ਹੁਣ ਤੱਕ ਲਗਪਗ 75 ਹਜ਼ਾਰ ਟੈਕਸਟ ਮੈਸੇਜ ਹਾਸਲ ਹੋਏ ਹਨ।
![Punjab AAP CM Face: ਪੰਜਾਬ 'ਚ 'ਆਪ' ਸੀਐਮ ਦਾ ਚਿਹਰਾ ਕੌਣ ਹੋਵੇਗਾ, 48 ਘੰਟਿਆਂ 'ਚ 11 ਲੱਖ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ More than 11 lakh people responded to the number issued by AAP in 48 hours to choose the Punjab Chief Minister's face in 2022 election Punjab AAP CM Face: ਪੰਜਾਬ 'ਚ 'ਆਪ' ਸੀਐਮ ਦਾ ਚਿਹਰਾ ਕੌਣ ਹੋਵੇਗਾ, 48 ਘੰਟਿਆਂ 'ਚ 11 ਲੱਖ ਲੋਕਾਂ ਨੇ ਦਿੱਤੀ ਪ੍ਰਤੀਕਿਰਿਆ](https://feeds.abplive.com/onecms/images/uploaded-images/2022/01/15/e0247b700c4d56d4945f7d2c7bc1e091_original.jpg?impolicy=abp_cdn&imwidth=1200&height=675)
Punjab Election 2022: ਆਮ ਆਦਮੀ ਪਾਰਟੀ (ਆਪ) ਵੱਲੋਂ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਚੁਣਨ ਲਈ ਜਾਰੀ ਕੀਤੇ ਗਏ ਨੰਬਰ ‘70748 70748’ ’ਤੇ 48 ਘੰਟਿਆਂ ਵਿੱਚ 11.5 ਲੱਖ ਤੋਂ ਜ਼ਿਆਦਾ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਰਜ ਕਰਵਾਈ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਬੇਹੱਦ ਉਤਸ਼ਾਹਿਤ ਹੈ। ਭਾਰੀ ਗਿਣਤੀ ‘ਚ ਲੋਕ ਆਪਣੀ ਪਸੰਦ ਦਾ ਮੁੱਖ ਮੰਤਰੀ ਬਣਾਉਣ ਲਈ ਆਪਣੀ ਰਾਇ ਦੇ ਰਹੇ ਹਨ ਅਤੇ ਲੋਕਤੰਤਰ ਨੂੰ ਮਜਬੂਰ ਕਰ ਰਹੇ ਹਨ।
ਆਪ ਵਲੋਂ ਜਾਰੀ ਇਸ ਨੰਬਰ 'ਤੇ ਵ੍ਹੱਟਸਐਪ 'ਤੇ ਹੁਣ ਤੱਕ 4 ਲੱਖ ਤੋਂ ਵੱਧ ਮੈਸੇਜ, 5 ਲੱਖ ਤੋਂ ਵੱਧ ਕਾਲਾਂ, 120000 ਤੋਂ ਵੱਧ ਵੌਇਸ ਮੈਸੇਜ ਆ ਚੁੱਕੇ ਹਨ। ਨਾਲ ਹੀ ਹੁਣ ਤੱਕ ਲਗਪਗ 75 ਹਜ਼ਾਰ ਟੈਕਸਟ ਮੈਸੇਜ ਹਾਸਲ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਪੂਰੇ ਡਾਟਾ ਨੂੰ ਇਕੱਠਾ ਕਰਨ ਤੋਂ ਬਾਅਦ ਸੀਨੀਅਰ ਆਗੂਆਂ ਵੱਲੋਂ ਲੋਕਾਂ ਦੀ ਮਿਲੀ ਰਾਇ ਮੁਤਾਬਕ ਮੁੱਖ ਮੰਤਰੀ ਦਾ ਨਾਂਅ ਐਲਾਨਿਆ ਜਾਵੇਗਾ।
ਨਾਲ ਹੀ ਚੀਮਾ ਨੇ ਇਸ ਬਾਰੇ ਕਿਹਾ ਕਿ ਇਹ ਨੰਬਰ 13 ਤੋਂ 17 ਤੱਕ ਕੰਮ ਕਰੇਗਾ। ਪੰਜਾਬ ਦੇ ਲੋਕਾਂ ਵੱਲੋਂ ਮਿਲ ਰਹੀ ਪ੍ਰਤੀਕਿਰਿਆ ਬਾਰੇ ਹਰਪਾਲ ਸਿੰਘ ਚੀਮਾ ਦੱਸਿਆ ਕਿ ਲੱਖਾਂ ਦੀ ਗਿਣਤੀ ‘ਚ ਪੰਜਾਬ ਦੇ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਲਈ ਮਿਲ ਰਹੀ ਪ੍ਰਤੀਕਿਰਿਆ ਸਿੱਧ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਦਾ ਪੂਰਾ ਮਨ ਬਣਾ ਲਿਆ ਹੈ। ਇਸ ਵਾਰ ਸਪੱਸ਼ਟ ਬਹੁਮਤ ਨਾਲ ‘ਆਪ’ ਦੀ ਸਰਕਾਰ ਬਣੇਗੀ ਅਤੇ ਰਿਵਾਇਤੀ ਸਿਆਸੀ ਪਾਰਟੀਆਂ ਦੀ ਗੰਦੀ ਰਾਜਨੀਤੀ ਦਾ ਸਫਾਇਆ ਹੋਵੇਗਾ। ਪੰਜਾਬ ਦੇ ਲੋਕ ਸਿਆਸੀ ਪਾਰਟੀਆਂ ਦੇ ਭ੍ਰਿਸ਼ਟਾਚਾਰ ਅਤੇ ਲੁੱਟ ਘਸੁੱਟ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ, ਇਸ ਲਈ ਲੋਕ ਬਦਲਾਅ ਚਾਹੁੰਦੇ ਹਨ।
ਲੋਕਾਂ ਨੂੰ ਅਪੀਲ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਗਿਣਤੀ ਵਿੱਚ ‘ਆਪ’ ਵੱਲੋਂ ਜਾਰੀ ਨੰਬਰ ’ਤੇ ਆਪਣੀ ਪ੍ਰਤੀਕਿਰਿਆ ਦੇਣ। ਲੋਕ ਆਪਣੀ ਪਸੰਦ ਦਾ ਮੁੱਖ ਮੰਤਰੀ ਚੁਣਨ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਭਾਗੀਦਾਰ ਬਣਨ।
ਇਹ ਵੀ ਪੜ੍ਹੋ: ਭਗਵੰਤ ਮਾਨ ਦਾ ਵਿਰੋਧੀਆਂ ‘ਤੇ ਇਲਜ਼ਾਮ, ਕਿਹਾ ‘ਆਪ’ ਦੀ ਚੜ੍ਹਤ ਦੇਖ ਸਾਰੇ ਵਿਰੋਧੀ ਮਿਲਕੇ ਕਰ ਰਹੇ ਸਾਜਿਸ਼ਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)