ਪੜਚੋਲ ਕਰੋ

ਪੰਜਾਬ ਦੇ ਸਕੂਲਾਂ 'ਚ 27000 ਪੋਸਟਾਂ ਖਾਲੀ, ਸਰਕਾਰ ਨੇ ਵੱਲੋਂ ਸਿਰਫ 2128 ਨੂੰ ਮਨਜ਼ੂਰੀ

ਪੰਜਾਬ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਪੋਸਟਾਂ ਖਾਲੀ ਹਨ। ਇਸ ਕਰਕੇ ਇੱਕ ਪਾਸੇ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਪਰ ਦੂਜੇ ਪਾਸੇ ਡਿਗਰੀਆਂ ਲੈ ਕੇ ਬੇਰੁਜ਼ਗਾਰ ਅਧਿਆਪਕ ਸੜਕਾਂ 'ਤੇ ਨੌਕਰੀਆਂ ਮੰਗਦੇ ਡੰਡੇ ਖਾ ਰਹੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਇਹ ਸਾਭ ਜਾਣਦੇ ਹੋਏ ਵੀ ਕੈਪਟਨ ਸਰਕਾਰ ਨੇ ਮਹਿਜ਼ 2128 ਆਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ।

ਚੰਡੀਗੜ੍ਹ: ਪੰਜਾਬ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਪੋਸਟਾਂ ਖਾਲੀ ਹਨ। ਇਸ ਕਰਕੇ ਇੱਕ ਪਾਸੇ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਪਰ ਦੂਜੇ ਪਾਸੇ ਡਿਗਰੀਆਂ ਲੈ ਕੇ ਬੇਰੁਜ਼ਗਾਰ ਅਧਿਆਪਕ ਸੜਕਾਂ 'ਤੇ ਨੌਕਰੀਆਂ ਮੰਗਦੇ ਡੰਡੇ ਖਾ ਰਹੇ ਹਨ। ਹੈਰਾਨੀ ਦੀ ਗੱਲ਼ ਹੈ ਕਿ ਇਹ ਸਾਭ ਜਾਣਦੇ ਹੋਏ ਵੀ ਕੈਪਟਨ ਸਰਕਾਰ ਨੇ ਮਹਿਜ਼ 2128 ਆਸਾਮੀਆਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦਾ ਨੋਟਿਸ ਲੈਂਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸੂਬੇ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਖ਼ਾਲੀ ਪਈਆਂ ਅਸਾਮੀਆਂ 'ਤੇ ਭਰਤੀ ਪ੍ਰਕਿਰਿਆ ਤੁਰੰਤ ਸ਼ੁਰੂ ਕੀਤਾ ਜਾਵੇ ਤਾਂ ਕਿ ਗ਼ਰੀਬਾਂ, ਦਲਿਤਾਂ ਸਮੇਤ ਆਮ ਪਰਿਵਾਰਾਂ ਨਾਲ ਸਬੰਧਤ ਤੇ ਸਰਕਾਰੀ ਸਕੂਲਾਂ 'ਤੇ ਨਿਰਭਰ ਬੱਚੇ ਮਿਆਰੀ ਸਿੱਖਿਆ ਹਾਸਲ ਕਰ ਸਕਣ। ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਤੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਪੰਜਾਬ 'ਚ ਲਗਪਗ 70 ਹਜ਼ਾਰ ਈਟੀਟੀ ਤੇ ਬੀਐਡ-ਟੈੱਟ ਪਾਸ ਦੀ ਯੋਗਤਾ ਰੱਖਣ ਵਾਲੇ ਅਧਿਆਪਕ ਬੇਰੁਜ਼ਗਾਰ ਹਨ, ਜੋ ਪਿਛਲੀ ਬਾਦਲ ਸਰਕਾਰ ਦੇ ਵੇਲਿਆਂ ਤੋਂ ਅੱਜ ਤੱਕ ਨੌਕਰੀ ਲਈ ਸੰਘਰਸ਼ ਕਰ ਰਹੇ ਹਨ। ਦੂਜੇ ਪਾਸੇ ਪੰਜਾਬ ਦੇ ਸਰਕਾਰੀ ਸਕੂਲਾਂ 'ਚ 27 ਹਜ਼ਾਰ ਤੋਂ ਵੱਧ ਈਟੀਟੀ ਤੇ ਬੀਐਡ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਇਸ ਦਾ ਖ਼ਮਿਆਜ਼ਾ ਸਰਕਾਰੀ ਸਕੂਲਾਂ 'ਚ ਪੜ੍ਹਦੇ ਆਮ ਪਰਿਵਾਰਾਂ ਦੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਘਰ-ਘਰ ਸਰਕਾਰੀ ਨੌਕਰੀ ਦੇ ਵਾਅਦੇ ਨਾਲ ਸੱਤਾ 'ਚ ਆਈ ਕੈਪਟਨ ਸਰਕਾਰ ਖ਼ਾਲੀ ਪੋਸਟਾਂ ਲਈ ਯੋਗ ਉਮੀਦਵਾਰਾਂ ਨਾਲ ਕੋਝਾ ਮਜ਼ਾਕ ਕਰ ਰਹੀ ਹੈ। ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 15000 ਤੋਂ ਵੱਧ ਯੋਗ ਈਟੀਟੀ ਅਧਿਆਪਕਾਂ ਲਈ ਸਿਰਫ 500 ਅਸਾਮੀਆਂ ਨੂੰ ਮਨਜੂਰੀ ਇਸ ਗੱਲ ਦਾ ਸਬੂਤ ਹੈ, ਜਦਕਿ ਸਰਕਾਰੀ ਸਕੂਲਾਂ 'ਚ ਈਟੀਟੀ ਦੇ 12000 ਤੋਂ ਵੱਧ ਪਦ ਖਾਲੀ ਪਏ ਹਨ। ਇਹੋ ਸਲੂਕ ਬੀਐਡ ਟੈਟ ਪਾਸ ਅਧਿਆਪਕਾਂ ਨਾਲ ਕੀਤਾ ਜਾ ਰਿਹਾ ਹੈ, ਜੋ ਪਿਛਲੇ 4 ਮਹੀਨਿਆਂ ਤੋਂ ਨੌਕਰੀਆਂ ਲਈ ਪੱਕਾ ਮੋਰਚਾ ਲਗਾਈ ਬੈਠੇ ਹਨ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ  ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Punjab State Lohri Bumper 2025: ਪੰਜਾਬ ਰਾਜ ਸਰਕਾਰ ਵੱਲੋਂ ਲਾਟਰੀ ਦਾ ਨਤੀਜਾ ਘੋਸ਼ਿਤ, ਇੱਕ ਕਲਿੱਕ 'ਚ ਜਾਣੋ ਕੌਣ ਬਣਿਆ ਕਰੋੜਪਤੀ 
ਪੰਜਾਬ ਰਾਜ ਸਰਕਾਰ ਵੱਲੋਂ ਲਾਟਰੀ ਦਾ ਨਤੀਜਾ ਘੋਸ਼ਿਤ, ਇੱਕ ਕਲਿੱਕ 'ਚ ਜਾਣੋ ਕੌਣ ਬਣਿਆ ਕਰੋੜਪਤੀ 
Saif Ali Khan Attack Case: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Advertisement
ABP Premium

ਵੀਡੀਓਜ਼

ਡੱਲੇਵਾਲ ਦੇ ਮਰਨ ਵਰਤ ਅੱਗੇ ਝੁਕੀ ਕੇਂਦਰ ਸਰਕਾਰ !111 ਕਿਸਾਨਾਂ ਦਾ ਮਰਨ ਵਰਤ ਜਾਰੀ! ਸਮੇਂ ਦੀਆਂ ਸਰਕਾਰਾਂ ਨੂੰ ਦਿੱਤੀ ਚੇਤਾਵਨੀ ਕਿਹਾ....ਕੈਨੇਡਾ 'ਚ 20,000 ਪੰਜਾਬੀ ਵਿਦਿਆਰਥੀ ਲਾਪਤਾ! ਰਿਪੋਰਟ ਨੇ ਉਡਾਈ ਏਜੰਸੀਆਂ ਦੀ ਨੀਂਦਕੇਂਦਰ ਨੇ ਫੜੀ ਕਿਸਾਨਾਂ ਦੀ ਬਾਂਹ? ਖਨੌਰੀ ਪੁਹੰਚੇ ਕੇਂਦਰ ਦੇ ਆਗੂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ  ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Farmer Protest: ਏਕੇ ਵੱਲ ਵਧ ਰਹੀਆਂ ਜਥੇਬੰਦੀਆਂ 'ਚ ਫੁੱਟ ਪਾਉਣ ਦੀ 'ਕੇਂਦਰੀ ਸਾਜ਼ਿਸ਼' ! ਮੀਟਿੰਗ ਲਈ SKM ਨੂੰ ਨਹੀਂ ਦਿੱਤਾ ਸੱਦਾ, ਸਮਝੋ ਕੀ ਘੜੀ ਰਣਨੀਤੀ ?
Punjab State Lohri Bumper 2025: ਪੰਜਾਬ ਰਾਜ ਸਰਕਾਰ ਵੱਲੋਂ ਲਾਟਰੀ ਦਾ ਨਤੀਜਾ ਘੋਸ਼ਿਤ, ਇੱਕ ਕਲਿੱਕ 'ਚ ਜਾਣੋ ਕੌਣ ਬਣਿਆ ਕਰੋੜਪਤੀ 
ਪੰਜਾਬ ਰਾਜ ਸਰਕਾਰ ਵੱਲੋਂ ਲਾਟਰੀ ਦਾ ਨਤੀਜਾ ਘੋਸ਼ਿਤ, ਇੱਕ ਕਲਿੱਕ 'ਚ ਜਾਣੋ ਕੌਣ ਬਣਿਆ ਕਰੋੜਪਤੀ 
Saif Ali Khan Attack Case: ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
ਸੈਫ ਅਲੀ ਖਾਨ 'ਤੇ ਹਮਲਾ ਕਰਨ ਵਾਲਾ ਸ਼ਖਸ਼ ਗ੍ਰਿਫ਼ਤਾਰ, ਮੁੰਬਈ ਪੁਲਿਸ ਨੇ ਇੰਝ ਕੀਤਾ ਕਾਬੂ
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Punjab News: ਪੰਜਾਬ ਵਾਸੀਆਂ ਦੇ ਖਾਤਿਆਂ 'ਚ ਆਉਣਗੇ ਪੈਸੇ, ਸਰਕਾਰ ਦੀ ਸਕੀਮ ਦਾ ਮਿਲੇਗਾ ਲਾਭ; ਜ਼ਰੂਰ ਪੜ੍ਹੋ...
Farmer Protest: ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰੇਗੀ, ਡੱਲੇਵਾਲ ਨੂੰ ਮਿਲੇ ਕੇਂਦਰੀ ਅਧਿਕਾਰੀ; ਬੋਲੇ- ਸਾਨੂੰ ਵੀ ਚਿੰਤਾ... 
ਕੇਂਦਰ ਸਰਕਾਰ 14 ਫਰਵਰੀ ਨੂੰ ਕਿਸਾਨਾਂ ਨਾਲ ਮੀਟਿੰਗ ਕਰੇਗੀ, ਡੱਲੇਵਾਲ ਨੂੰ ਮਿਲੇ ਕੇਂਦਰੀ ਅਧਿਕਾਰੀ; ਬੋਲੇ- ਸਾਨੂੰ ਵੀ ਚਿੰਤਾ... 
Chandigarh News: ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
ਚੰਡੀਗੜ੍ਹ 'ਚ ਮੱਚੀ ਹਾਹਕਾਰ, ਚਾਰੇ ਪਾਸੇ ਫੈਲੀ ਅੱਗ; ਮੌਕੇ 'ਤੇ ਪੁੱਜੀ ਫਾਇਰ ਬ੍ਰਿਗੇਡ, ਹਾਦਸੇ ਦੀ ਜਾਂਚ ਜਾਰੀ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
Punjab News: ਪਸ਼ੂ ਪਾਲਣ ਵਾਲਿਆਂ ਲਈ ਚੰਗੀ ਖਬਰ! ਸੱਪ ਦੇ ਡੰਗਣ ‘ਤੇ ਪਸ਼ੂਆਂ ਦਾ ਹੁਣ ਸਰਕਾਰੀ ਵੈਟਰਨਰੀ ਹਸਪਤਾਲਾਂ 'ਚ ਹੋਏ ਮੁਫ਼ਤ ਇਲਾਜ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
EPFO ਦੇ 10 ਕਰੋੜ ਮੈਂਬਰਾਂ ਲਈ ਖੁਸ਼ਖਬਰੀ, ਸਰਕਾਰ ਨੇ ਕੀਤਾ ਇਹ ਵੱਡਾ ਬਦਲਾਅ, ਜਾਣੋ ਕੀ ਹੋਵੇਗਾ ਫਾਇਦਾ
Embed widget