ਪੜਚੋਲ ਕਰੋ

MP Sunny Deol: ਆਪਣੇ ਹਲਕੇ ਗੁਰਦਾਸਪੁਰ ਹੀ ਨਹੀਂ ਸਗੋਂ ਪਾਰਲੀਮੈਂਟ 'ਚੋਂ ਵੀ ਗਾਇਬ ਐਮਪੀ ਸਨੀ ਦਿਓਲ, ਸਿਰਫ ਦੋ ਦਿਨ ਸੰਸਦ 'ਚ ਪਹੁੰਚੇ

ਸੰਸਦ ਮੈਂਬਰ ਸਨੀ ਦਿਓਲ ਲੋਕ ਸਭਾ ਚੋਣ ਜਿੱਤ ਕੇ ਬੇਸ਼ੱਕ ਆਪਣੇ ਹਲਕੇ ਗੁਰਦਾਸਪੁਰ ਵਿੱਚ ਨਹੀਂ ਵੜ੍ਹੇ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਪਾਰਲੀਮੈਂਟ ਵਿੱਚ ਹਾਜ਼ਰੀ ਭਰਨ ਵਿੱਚ ਫਾਡੀ ਰਹੇ ਹਨ। ਸਨੀ ਦਿਓਲ ਚੋਣ ਜਿੱਤਣ ਮਗਰੋਂ ਆਪਣੇ ਹਲਕੇ ਗੁਰਦਾਸਪੁਰ...

MP Sunny Deol: ਸੰਸਦ ਮੈਂਬਰ ਸਨੀ ਦਿਓਲ ਲੋਕ ਸਭਾ ਚੋਣ ਜਿੱਤ ਕੇ ਬੇਸ਼ੱਕ ਆਪਣੇ ਹਲਕੇ ਗੁਰਦਾਸਪੁਰ ਵਿੱਚ ਨਹੀਂ ਵੜ੍ਹੇ ਪਰ ਹੈਰਾਨੀ ਦੀ ਗੱਲ ਹੈ ਕਿ ਉਹ ਪਾਰਲੀਮੈਂਟ ਵਿੱਚ ਹਾਜ਼ਰੀ ਭਰਨ ਵਿੱਚ ਫਾਡੀ ਰਹੇ ਹਨ। ਸਨੀ ਦਿਓਲ ਚੋਣ ਜਿੱਤਣ ਮਗਰੋਂ ਆਪਣੇ ਹਲਕੇ ਗੁਰਦਾਸਪੁਰ ਵਿੱਚੋਂ ਗ਼ੈਰਹਾਜ਼ਰ ਚੱਲੇ ਆ ਰਹੇ ਹਨ। ਉਨ੍ਹਾਂ ਦੀ ਗੁੰਮਸ਼ੁਦਗੀ ਦੇ ਇਸ਼ਤਿਹਾਰ ਵੀ ਲੱਗ ਚੁੱਕੇ ਹਨ। ਹੁਣ ਸਾਹਮਣੇ ਆਇਆ ਹੈ ਕਿ ਉਹ ਹਲਕੇ ਵਿੱਚੋਂ ਹੀ ਨਹੀਂ ਬਲਕਿ ਪਾਰਲੀਮੈਂਟ ਵਿੱਚੋਂ ਵੀ ਗਾਇਬ ਰਹਿੰਦੇ ਹਨ। 

ਹਾਸਲ ਜਾਣਕਾਰੀ ਮੁਤਾਬਕ ਬੀਜੇਪੀ ਐਮਪੀ ਸਨੀ ਦਿਓਲ ਦੀ ਹੁਣ ਤੱਕ ਸਮੁੱਚੀ ਹਾਜ਼ਰੀ ਸਿਰਫ਼ 20 ਫ਼ੀਸਦੀ ਹੀ ਰਹੀ ਹੈ। ਪਾਰਲੀਮੈਂਟ ਦਾ ਬਜਟ ਸੈਸ਼ਨ 31 ਜਨਵਰੀ ਨੂੰ ਸ਼ੁਰੂ ਹੋਇਆ ਤੇ 6 ਅਪਰੈਲ ਨੂੰ ਖ਼ਤਮ ਹੋਇਆ ਹੈ। ਇਸ ਸੈਸ਼ਨ ਦੌਰਾਨ 23 ਬੈਠਕਾਂ ਹੋਈਆਂ। ਸਨੀ ਦਿਓਲ ਨੇ ਸਿਰਫ਼ ਦੋ ਦਿਨ ਹੀ ਹਾਜ਼ਰੀ ਭਰੀ ਜਦੋਂਕਿ ਉਹ 21 ਦਿਨ ਗ਼ੈਰਹਾਜ਼ਰ ਰਹੇ। 


ਦੱਸ ਦਈਏ ਕਿ ਪਾਰਲੀਮੈਂਟ ’ਚ ਲੰਘੇ ਬਜਟ ਸੈਸ਼ਨ ਦੌਰਾਨ ਲੋਕ ਸਭਾ ਮੈਂਬਰਾਂ ਵਿੱਚੋਂ ਗੁਰਦਾਸਪੁਰ ਤੋਂ ਸੰਸਦ ਮੈਂਬਰ ਤੇ ਅਦਾਕਾਰ ਸਨੀ ਦਿਓਲ ਦੀ ਹਾਜ਼ਰੀ ਸਭ ਤੋਂ ਘੱਟ ਰਹੀ। ਦੂਜੇ ਨੰਬਰ ’ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਖਬੀਰ ਬਾਦਲ ਰਹੇ ਹਨ। ਸੁਖਬੀਰ ਬਾਦਲ ਨੇ ਕੇਵਲ ਚਾਰ ਦਿਨ ਹੀ ਪਾਰਲੀਮੈਂਟ ਵਿੱਚ ਪਹੁੰਚੇ। ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਐਤਕੀਂ ਸੰਸਦ ਵਿਚ 15 ਦਿਨ ਹਾਜ਼ਰ ਰਹੇ ਹਨ ਤੇ ਅੱਠ ਦਿਨ ਉਨ੍ਹਾਂ ਦੀ ਗ਼ੈਰਹਾਜ਼ਰੀ ਰਹੀ। 

ਕਾਂਗਰਸੀ ਮੈਂਬਰਾਂ ਦੀ ਰਹੀ ਝੰਡੀ

ਕਾਂਗਰਸੀ ਸੰਸਦ ਮੈਂਬਰ ਇਸ ਮਾਮਲੇ ’ਚ ਮੋਹਰੀ ਰਹੇ ਹਨ। ਜਲੰਧਰ ਹਲਕੇ ਦੀ ਨੁਮਾਇੰਦਗੀ ਚੌਧਰੀ ਸੰਤੋਖ ਸਿੰਘ ਦੀ ਮੌਤ ਹੋਣ ਕਰ ਕੇ ਨਹੀਂ ਰਹੀ। ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਰਵਨੀਤ ਬਿੱਟੂ, ਡਾ. ਅਮਰ ਸਿੰਘ ਤੇ ਗੁਰਜੀਤ ਸਿੰਘ ਔਜਲਾ ਦੀ ਬਜਟ ਸੈਸ਼ਨ ਦੌਰਾਨ ਹਾਜ਼ਰੀ ਸੌ ਫ਼ੀਸਦੀ ਰਹੀ ਜਦੋਂਕਿ ਪ੍ਰਨੀਤ ਕੌਰ ਸੰਸਦ ਵਿਚ ਇੱਕ ਦਿਨ ਗ਼ੈਰਹਾਜ਼ਰ ਰਹੇ। ਫ਼ਰੀਦਕੋਟ ਤੋਂ ਸੰਸਦ ਮੈਂਬਰ ਮੁਹੰਮਦ ਸਦੀਕ ਦੀ 14 ਦਿਨ ਬਜਟ ਸੈਸ਼ਨ ਵਿੱਚ ਹਾਜ਼ਰੀ ਰਹੀ। ਕਾਂਗਰਸ ਦੇ ਜਸਵੀਰ ਡਿੰਪਾ ਵੀ 20 ਦਿਨ ਹਾਜ਼ਰ ਰਹੇ ਹਨ। ਅਕਾਲੀ ਦਲ (ਅੰਮ੍ਰਿਤਸਰ) ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ 20 ਦਿਨ ਸੰਸਦ ਵਿੱਚ ਹਾਜ਼ਰ ਰਹੇ ਤੇ ਤਿੰਨ ਦਿਨ ਗ਼ੈਰਹਾਜ਼ਰ ਰਹੇ। 

'ਆਪ' ਦੇ ਰਾਜ ਸਭਾ ਮੈਂਬਰ ਵੀ ਰਹੇ ਗੈਰਹਾਜ਼ਰ

ਇਸੇ ਤਰ੍ਹਾਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਸੈਸ਼ਨ ਦੌਰਾਨ ਨਜ਼ਰ ਨਹੀਂ ਆਏ। ਉਨ੍ਹਾਂ ਨੇ ਸੈਸ਼ਨ ਦੌਰਾਨ ਛੁੱਟੀ ਲਈ ਹੋਈ ਸੀ। ਐਮਪੀ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਛੇ ਦਿਨ ਹੀ ਹਾਜ਼ਰੀ ਭਰੀ। ਰਾਜ ਸਭਾ ਦੀਆਂ ਬਜਟ ਸੈਸ਼ਨ ਦੌਰਾਨ 25 ਬੈਠਕਾਂ ਹੋਈਆਂ। ‘ਆਪ’ ਸੰਸਦ ਮੈਂਬਰ ਸੰਦੀਪ ਪਾਠਕ ਵੀ ਬਜਟ ਸੈਸ਼ਨ ਵਿਚੋਂ 11 ਦਿਨ ਗ਼ੈਰਹਾਜ਼ਰ ਰਹੇ ਤੇ ਡਾ. ਅਸ਼ੋਕ ਕੁਮਾਰ ਮਿੱਤਲ ਦੀ ਹਾਜ਼ਰੀ 15 ਦਿਨਾਂ ਦੀ ਰਹੀ। ਐਮਪੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ 15 ਦਿਨ ਹਾਜ਼ਰੀ ਭਰੀ ਤੇ ਉਹ 10 ਦਿਨ ਗ਼ੈਰਹਾਜ਼ਰ ਰਹੇ ਹਨ। ‘ਆਪ’ ਮੈਂਬਰਾਂ ਵਿਚੋਂ ਸਭ ਤੋਂ ਵੱਧ ਹਾਜ਼ਰੀ ਰਾਘਵ ਚੱਢਾ ਦੀ ਰਹੀ ਜੋ 21 ਦਿਨ ਹਾਜ਼ਰ ਰਹੇ ਤੇ ਇਸੇ ਤਰ੍ਹਾਂ ਸੰਜੀਵ ਅਰੋੜਾ 19 ਦਿਨ ਹਾਜ਼ਰ ਰਹੇ ਹਨ।

ਟਾਪ ਹੈਡਲਾਈਨ

Faridkot ਜੇਲ੍ਹ 'ਚ ਬੰਦ ਇੱਕ ਹਵਾਲਾਤੀ ਦੀ ਵਿਗੜੀ ਸਿਹਤ , ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ 
Faridkot ਜੇਲ੍ਹ 'ਚ ਬੰਦ ਇੱਕ ਹਵਾਲਾਤੀ ਦੀ ਵਿਗੜੀ ਸਿਹਤ , ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ 
Punjab News: ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ ਇੰਚਾਰਜ...
ਪੰਜਾਬ 'ਚ ਵੱਡੀ ਹਲਚਲ, ‘ਆਪ’ ਵੱਲੋਂ ਚੋਣਾਂ ਲਈ ਵੱਡਾ ਐਲਾਨ! ਇਨ੍ਹਾਂ 2 ਆਗੂਆਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਚੋਣ ਇੰਚਾਰਜ...
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
Nawanshahr ’ਚ ਹੈਰਾਨ ਕਰਨ ਵਾਲੀ ਘਟਨਾ: ਇੱਕ ਨੌਜਵਾਨ ਨੇ ਖਾਧਾ ਸਲਫਾਸ, ਸੁਣ ਕੇ ਦੋ ਦੋਸਤਾਂ ਨੇ ਵੀ ਨਿਗਲਿਆ
ਗੁਰਦਾਸਪੁਰ 'ਚ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਸਨਸਨੀ
ਗੁਰਦਾਸਪੁਰ 'ਚ DC ਦਫਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੱਚੀ ਸਨਸਨੀ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
ਹਾਈ ਅਲਰਟ 'ਤੇ ਪੰਜਾਬ, ਥਾਂ-ਥਾਂ ਲੱਗੇ ਹਾਈ-ਟੈਕ ਨਾਕੇ, ਵੱਡੀ ਗਿਣਤੀ 'ਚ ਫੋਰਸ ਤਾਇਨਾਤ, ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ...
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਬੂਤਰਾਂ ਨੂੰ ਦਾਣਾ ਦੇ ਰਹੇ ਵਿਅਕਤੀ ਦਾ ਗੋਲੀ ਮਾਰ ਕਤਲ, ਇਲਾਕੇ 'ਚ ਫੈਲੀ ਦਹਿਸ਼ਤ...
Punjab News: ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
ਪੰਜਾਬ ਤੋਂ ਵੱਡੀ ਖਬਰ, ਹੁਣ ਫਿਰੋਜ਼ਪੁਰ ਕੋਰਟ ਕੰਪਲੈਕਸ ਅਤੇ ਨਗਰ ਕੌਂਸਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ: ਦੁਪਹਿਰ 1 ਵਜੇ ਤੱਕ ਕੰਮ ਬੰਦ; ਪੁਲਿਸ ਵੱਲੋਂ ਚੱਪੇ-ਚੱਪੇ ਦੀ ਤਲਾਸ਼ੀ
Indigo Flight Emergency Landing: ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
ਹਵਾ 'ਚ ਫੇਲ੍ਹ ਹੋਇਆ ਫਲਾਈਟ ਦਾ ਇੰਜਣ, 224 ਯਾਤਰੀਆਂ ਵਿਚਾਲੇ ਪੈ ਗਿਆ ਚੀਕ ਚਿਹਾੜਾ, ਜਾਣੋ ਫਿਰ ਕੀ ਹੋਇਆ...
Punjab News: ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ ਪੁਲਿਸ ਵਿਭਾਗ 'ਚ ਵੱਡੀ ਹਲਚਲ, 7 ਮਹੀਨਿਆਂ 'ਚ ਥਾਣੇ ਦੇ 4 SHO ਬਦਲੇ, ਤਿੰਨ ਮਹੀਨੇ ਵੀ ਨਹੀਂ ਕੀਤੇ ਪੂਰੇ; ਜਾਣੋ ਵਾਰ-ਵਾਰ ਫੇਰਬਦਲ ਪਿੱਛੇ ਵੱਡਾ ਕਾਰਨ...
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਅਫਸਰਾਂ ਦੀ ਹੋਈ ਬਦਲੀ! ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਵੀ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਚੋਣਾਂ ਤੋਂ ਪਹਿਲਾਂ ਅਕਾਲੀ ਦਲ 'ਚ ਵੱਡਾ ਫੇਰਬਦਲ, ਕੋਰ ਕਮੇਟੀ 'ਚ ਨਵੇਂ ਚਿਹਰਿਆਂ ਨੂੰ ਕੀਤਾ ਸ਼ਾਮਲ; ਦੇਖੋ ਪੂਰੀ ਲਿਸਟ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
ਹੁਣ ਬਦਲੇਗਾ ਬੈਂਕਿੰਗ ਸਿਸਟਮ, RBI ਗਵਰਨਰ ਨੇ AI ਖਰਚ ਵਧਾਉਣ ਲਈ ਕਿਹਾ; ਜਾਣੋ ਕੀ ਹੋ ਸਕਦਾ ਬਦਲਾਅ
Embed widget