ਪੜਚੋਲ ਕਰੋ

Punjab News: ਪਠਾਨਕੋਟ ਨੇਵੀ ਅਫਸਰ ਦੇ ਲਾਪਤਾ ਹੋਣ ਦੇ ਮਾਮਲੇ 'ਚ MP ਵੜਿੰਗ ਨੇ ਵਿਦੇਸ਼ ਮੰਤਰੀ ਨੂੰ ਸੌਂਪਿਆ ਪੱਤਰ, ਹਾਲੇ ਤੱਕ ਨਹੀਂ ਲੱਗਿਆ ਪਤਾ

ਨਿਰਮਲ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ, ਜੋ ਕਿ ਮੁੱਖ ਅਧਿਕਾਰੀ ਸੀ, ਪ੍ਰੇਸਟੀਜ ਫਾਲਕਨ 'ਚ ਸਵਾਰ ਸੀ, ਜਦੋਂ 15 ਜੁਲਾਈ ਨੂੰ ਓਮਾਨ ਦੇ ਦੁਕਮ ਬੰਦਰਗਾਹ ਨੇੜੇ ਜਹਾਜ਼ ਖਰਾਬ ਮੌਸਮ ਕਾਰਨ ਪਲਟ ਗਿਆ ਸੀ।

Punjab News: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤ ਦੇ ਵਿਦੇਸ਼ ਮੰਤਰੀ ਡਾ: ਐਸ ਜੈਸ਼ੰਕਰ ਨੂੰ ਪੱਤਰ ਸੌਂਪ ਕੇ ਪ੍ਰੇਸਟੀਜ ਫਾਲਕਨ ਜਹਾਜ਼ ਦੇ ਲਾਪਤਾ ਕ੍ਰੂ ਮੈਂਬਰਾਂ ਦੀ ਭਾਲ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। 

ਇਹ ਅਪੀਲ ਸਾਬਕਾ ਵਿਧਾਇਕ ਸੰਜੇ ਤਲਵਾਰ ਦੀ ਬੇਨਤੀ 'ਤੇ ਕੀਤੀ ਗਈ ਸੀ, ਜੋ ਪਠਾਨਕੋਟ ਦੇ 59 ਸਾਲਾ ਸਾਬਕਾ ਜਲ ਸੈਨਾ ਅਧਿਕਾਰੀ ਰਾਜਿੰਦਰ ਸਿੰਘ ਦੇ ਪਰਿਵਾਰ ਦੇ ਸੰਪਰਕ 'ਚ ਹਨ। ਜਹਾਜ਼ ਪਲਟਣ ਤੋਂ ਬਾਅਦ ਰਜਿੰਦਰ ਸਿੰਘ ਲਾਪਤਾ ਹੈ। ਸੰਜੇ ਤਲਵਾਰ ਨੇ ਮਾਮਲਾ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਧਿਆਨ 'ਚ ਲਿਆਂਦਾ, ਜਿਨ੍ਹਾਂ ਨੇ ਰਜਿੰਦਰ ਸਿੰਘ ਦੀ ਪਤਨੀ ਨਿਰਮਲ ਮਿਨਹਾਸ ਨੂੰ ਦੁਖੀ ਸਥਿਤੀ ਤੋਂ ਜਾਣੂ ਕਰਵਾਇਆ।

ਨਿਰਮਲ ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਦਾ ਪਤੀ, ਜੋ ਕਿ ਮੁੱਖ ਅਧਿਕਾਰੀ ਸੀ, ਪ੍ਰੇਸਟੀਜ ਫਾਲਕਨ 'ਚ ਸਵਾਰ ਸੀ, ਜਦੋਂ 15 ਜੁਲਾਈ ਨੂੰ ਓਮਾਨ ਦੇ ਦੁਕਮ ਬੰਦਰਗਾਹ ਨੇੜੇ ਜਹਾਜ਼ ਖਰਾਬ ਮੌਸਮ ਕਾਰਨ ਪਲਟ ਗਿਆ ਸੀ। ਜਦੋਂ ਕਿ ਚਾਲਕ ਦਲ ਦੇ 16 ਮੈਂਬਰਾਂ ਵਿੱਚੋਂ ਨੌ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ, ਸਿੰਘ ਸਣੇ ਛੇ ਲਾਪਤਾ ਹਨ।

ਪੱਤਰ ਵਿੱਚ ਐਮਪੀ ਵੜਿੰਗ ਨੇ ਨਿਰਮਲ ਮਿਨਹਾਸ ਅਤੇ ਉਸਦੇ ਪਰਿਵਾਰ 'ਤੇ ਪਾਏ ਜਾ ਰਹੇ ਗੰਭੀਰ ਭਾਵਨਾਤਮਕ ਅਤੇ ਮਨੋਵਿਗਿਆਨਕ ਤਣਾਅ ਨੂੰ ਉਜਾਗਰ ਕੀਤਾ ਹੈ। ਭਾਰਤੀ ਜਲ ਸੈਨਾ ਅਤੇ ਓਮਾਨ ਸਰਕਾਰ ਵਲੋਂ ਸ਼ੁਰੂਆਤੀ ਕੋਸ਼ਿਸ਼ਾਂ ਦੇ ਬਾਵਜੂਦ ਤਲਾਸ਼ੀ ਅਭਿਆਨ ਬੰਦ ਕਰ ਦਿੱਤਾ ਗਿਆ ਹੈ, 15 ਜੁਲਾਈ ਤੋਂ ਲਾਪਤਾ ਚਾਲਕ ਦਲ ਦੇ ਮੈਂਬਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ।

ਆਪਣੇ ਪੱਤਰ ਵਿੱਚ ਵੜਿੰਗ ਨੇ ਵਿਦੇਸ਼ ਮੰਤਰੀ ਨੂੰ ਤੁਰੰਤ ਦਖਲ ਦੇਣ ਅਤੇ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਣ ਅਤੇ ਵਿਸਥਾਰ ਨੂੰ ਯਕੀਨੀ ਬਣਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਓਮਾਨ ਸਰਕਾਰ ਅਤੇ ਭਾਰਤੀ ਜਲ ਸੈਨਾ ਦੇ ਸਹਿਯੋਗ ਨਾਲ ਚੀਫ਼ ਅਫ਼ਸਰ ਰਜਿੰਦਰ ਸਿੰਘ ਸਮੇਤ ਬਾਕੀ ਚਾਲਕ ਦਲ ਦੇ ਮੈਂਬਰਾਂ ਨੂੰ ਲੱਭਣ ਲਈ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰਨ ਦੀ ਲੋੜ ਹੈ। ਡਾਕਟਰ ਐਸ ਜੈਸ਼ੰਕਰ ਦੇ ਦੇਸ਼ ਤੋਂ ਬਾਹਰ ਹੋਣ ਕਰਕੇ ਵੜਿੰਗ ਨੇ ਵਿਦੇਸ਼ ਮੰਤਰੀ ਦੇ ਨਿੱਜੀ ਸਹਾਇਕ ਨੂੰ ਮੰਗ ਪੱਤਰ ਸੌਂਪਿਆ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?

ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼

AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ

ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
Advertisement
ABP Premium

ਵੀਡੀਓਜ਼

Jalandhar 'ਚ ਫੈਕਟਰੀ ਦੀ ਗੈਸ ਲੀਕ ਹੋਈ, ਪੁਲਿਸ ਨੇ ਇਲਾਕਾ ਕਰਾਇਆ ਸੀਲStar Kids ਤੇ ਕੰਗਨਾ ਦਾ Shocking ਦਾ Reactionਕੰਗਨਾ ਰਣੌਤ ਲਈ ਆਈ ਵੱਡੀ ਖੁਸ਼ਖਬਰੀਬੱਬੂ ਮਾਨ ਦੀ ਫ਼ਿਲਮ ਸੁੱਚਾ ਸੂਰਮਾ ਨੇ ਆਹ ਕੀ ਕੀਤਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
IND vs BAN: ਜਿੱਤ ਤੋਂ 6 ਵਿਕਟਾਂ ਦੂਰ ਭਾਰਤ , ਚਟਾਨ ਬਣਿਆ ਬੰਗਲਾਦੇਸ਼ ਦਾ ਕਪਤਾਨ, ਜਾਣੋ ਤੀਜੇ ਦਿਨ ਕਿਹੋ ਜਿਹੀ ਰਹੀ ਸਥਿਤੀ ?
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
ਜਲੰਧਰ 'ਚ ਬਰਫ਼ ਦੇ ਕਾਰਖਾਨੇ 'ਚੋਂ ਅਮੋਨੀਆ ਗੈਸ ਲੀਕ, 2 ਮਜ਼ਦੂਰ ਅੰਦਰ ਫਸੇ, 4 ਪ੍ਰਵਾਸੀ ਬੇਹੋਸ਼
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
AAP ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੀ ਪਤਨੀ ਦਾ ਹੋਇਆ ਦਿਹਾਂਤ, ਦੇਰ ਰਾਤ ਅਚਾਨਕ ਵਿਗੜ ਸਿਹਤ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
ਦਿੱਲੀ ਦੀ CM ਆਤਿਸ਼ੀ ਦੇ ਸਹੁੰ ਚੁੱਕ ਸਮਾਗਮ ਤੋਂ ਹਟਿਆ ਸਸਪੈਂਸ, LG ਦਫਤਰ ਨੇ ਤੈਅ ਕੀਤਾ ਸਮਾਂ
NIA Action On Pannun: ਗੁਰਪਤਵੰਤ ਪੰਨੂ ਖਿਲਾਫ NIA ਦੀ ਕਾਰਵਾਈ, ਪੰਜਾਬ 'ਚ ਚਾਰ ਥਾਵਾਂ ਤੋਂ ਮਿਲੇ ਡਿਜ਼ੀਟਲ ਡਿਵਾਈਸ

Virat Kohli: ਵਿਰਾਟ ਦੇ ਆਊਟ ਅਤੇ ਨਾਟ ਆਊਟ 'ਤੇ ਛਿੜੀ ਬਹਿਸ, ਸ਼ੁਭਮਨ ਅਤੇ ਕੋਹਲੀ ਵਿਚਾਲੇ ਕਿਸ ਦੀ ਗਲਤੀ?

Men Health News: ਪਿਸ਼ਾਬ ਕਰਨ ਸਮੇਂ ਪੁਰਸ਼ ਕਰ ਰਹੇ ਨੇ ਇਹ ਗਲਤੀ! ਇਸ ਰਿਪੋਰਟ 'ਚ ਹੋਇਆ ਖੁਲਾਸਾ, ਜਾਣੋ ਸਹੀ ਤਰੀਕਾ

SGPC ਚੋਣਾਂ ਲਈ ਵੋਟਾਂ ਬਣਾਉਣ ਵਾਲਿਆਂ ਲਈ ਜ਼ਰੂਰੀ ਸੂਚਨਾ, ਅਗਲੇ ਦੋ ਦਿਨ ਅੰਮ੍ਰਿਤਸਰ 'ਚ ਲੱਗਣ ਜਾ ਰਹੇ ਵੱਡੇ ਕੈਂਪ

Embed widget