ਪੜਚੋਲ ਕਰੋ
(Source: ECI/ABP News)
ਬਟਾਲਾ ਦੇ ਪਿੰਡ ਦਬਾਵਾਲੀ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਡਿਊਟੀ ਨੂੰ ਲੈ ਕੇ ਪਾਠੀ ਸਿੰਘ ਦਾ ਕਤਲ
ਬਟਾਲਾ ਦੇ ਨੇੜਲੇ ਪਿੰਡ ਦਬਾਵਾਲੀ 'ਚ ਇਕ ਪਾਠੀ ਸਿੰਘ ਵੱਲੋਂ ਆਪਣੇ ਪਾਠੀ ਸਿੰਘ ਸਾਥੀ ਦਾ ਕਤਲ ਕਰਨ ਦਾ ਮਾਮਲਾ ਸਾਮਣੇ ਆਇਆ ਹੈ।

Pathi Singh
ਬਟਾਲਾ : ਬਟਾਲਾ ਦੇ ਨੇੜਲੇ ਪਿੰਡ ਦਬਾਵਾਲੀ 'ਚ ਇਕ ਪਾਠੀ ਸਿੰਘ ਵੱਲੋਂ ਆਪਣੇ ਪਾਠੀ ਸਿੰਘ ਸਾਥੀ (Murder of Pathi Singh ) ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਿੰਡ ਅੰਦਰ ਸਨਸਨੀ ਫੈਲ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਟਾਲਾ ਦੇ ਨੇੜੇ ਪਿੰਡ ਦਬਾਵਾਲੀ ਵਿਚ 2 ਪਾਠੀ ਸਿੰਘਾ ਵੱਲੋਂ ਕਿਸੇ ਦੇ ਘਰ ਚੱਲ ਰਹੇ ਸ੍ਰੀ ਅਖੰਡ ਪਾਠ ਸਾਹਿਬ ( Sri Akhand Path Sahib ) 'ਚ ਡਿਊਟੀ ਕਰਨ ਨੂੰ ਲੈ ਕੇ ਤਕਰਾਰ ਇਨ੍ਹੀ ਵੱਧ ਗਈ ਕਿ ਇੱਕ ਪਾਠੀ ਸਿੰਘ ਨੇ ਆਪਣੇ ਸਾਥੀ ਪਾਠੀ ਸਿੰਘ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿਤਾ ਹੈ।
ਉਧਰ ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਬਟਾਲਾ ਹਸਪਤਾਲ 'ਚ ਕਰਵਾਇਆ ਜਾ ਰਿਹਾ ਹੈ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਉਥੇ ਹੀ ਮ੍ਰਿਤਕ ਕਸ਼ਮੀਰ ਸਿੰਘ ਪਾਠੀ ਸਿੰਘ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਅਵਤਾਰ ਸਿੰਘ ਦੇ ਘਰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਸਨ ਅਤੇ ਉਥੇ ਕਸ਼ਮੀਰ ਸਿੰਘ ਅਤੇ ਲਖਬੀਰ ਸਿੰਘ ਡਿਊਟੀ ਨਿਭਾ ਰਹੇ ਸਨ।
ਇਸ ਦੌਰਾਨ ਦੋਵਾਂ 'ਚ ਪਾਠ ਕਰਨ ਅਤੇ ਡਿਊਟੀ ਨੂੰ ਲੈ ਕੇ ਤਕਰਾਰ ਹੋਈ ਅਤੇ ਹੱਥੋਂ ਪਾਈ ਹੋਈ। ਇਸ ਤੋਂ ਬਾਅਦ 'ਚ ਲਖਬੀਰ ਸਿੰਘ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਸ਼ਮੀਰ ਸਿੰਘ 'ਤੇ ਵਾਰ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਕਸ਼ਮੀਰ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ ਹੈ। ਓਧਰ ਪੁਲਿਸ ਥਾਣਾ ਘਣੀਆ ਕੇ ਬਾਂਗਰ ਦੀ ਪੁਲਿਸ ਪਾਰਟੀ ਵਲੋਂ ਵੀ ਮੌਕੇ 'ਤੇ ਪਹੁਚ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਕਤਲ ਦਾ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਜਲੰਧਰ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
