(Source: ECI/ABP News)
Punjab Corona Guidelines: ਕੋਰੋਨਾ ਨਾਲ ਜੂਝਦੇ ਪੰਜਾਬ ਲਈ ਨਵਾਂ ਸੰਕਟ, ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸਰਕਾਰ ਦਾ ਨਵਾਂ ਹੁਕਮ
ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਕੋਰੋਨਾ ਰੋਗੀਆਂ ਨੂੰ ‘ਫ਼ਤਿਹ ਕਿੱਟ’ ਵੰਡੀ ਜਾ ਚੁੱਕੀ ਹੈ। ਹੁਣ ਪਿਛਲੇ ਕੁਝ ਸਮੇਂ ਤੋਂ ‘ਫ਼ਤਿਹ ਕਿੱਟ’ ਮਿਲਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਨੂੰ ਇਹ ਕਿੱਟ ਕੁਝ ਦੇਰੀ ਨਾਲ ਉਪਲਬਧ ਕਰਵਾਈ ਜਾ ਰਹੀ ਹੈ।
![Punjab Corona Guidelines: ਕੋਰੋਨਾ ਨਾਲ ਜੂਝਦੇ ਪੰਜਾਬ ਲਈ ਨਵਾਂ ਸੰਕਟ, ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸਰਕਾਰ ਦਾ ਨਵਾਂ ਹੁਕਮ New crisis for Punjab struggling with corona, new government order for cured patients Punjab Corona Guidelines: ਕੋਰੋਨਾ ਨਾਲ ਜੂਝਦੇ ਪੰਜਾਬ ਲਈ ਨਵਾਂ ਸੰਕਟ, ਠੀਕ ਹੋ ਚੁੱਕੇ ਮਰੀਜ਼ਾਂ ਨੂੰ ਸਰਕਾਰ ਦਾ ਨਵਾਂ ਹੁਕਮ](https://feeds.abplive.com/onecms/images/uploaded-images/2021/04/30/66b5d8fa13da5159faebf4bbc6c0c18f_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਪੰਜਾਬ ਵਿੱਚ ਹੁਣ ‘ਪਲੱਸ ਆਕਸੀਮੀਟਰ’ ਦਾ ਸੰਕਟ ਖੜ੍ਹਾ ਹੋ ਗਿਆ ਹੈ। ਆਕਸੀਮੀਟਰ ਸਰੀਰ ’ਚ ਆਕਸੀਜਨ ਦਾ ਸੈਚੂਰੇਸ਼ਨ ਲੈਵਲ ਵੇਖਣ ਲਈ ਵਰਤਿਆ ਜਾਂਦਾ ਹੈ। ਪੰਜਾਬ ਸਰਕਾਰ ਕੋਰੋਨਾ ਰੋਗੀਆਂ ਨੂੰ ਇਲਾਜ ਦੀ ‘ਫ਼ਤਿਹ ਕਿੱਟ’ ਨਾਲ ਇਹ ਆਕਸੀਮੀਟਰ ਮੁਫ਼ਤ ਦੇ ਰਹੀ ਹੈ। ਹੁਣ ਸਰਕਾਰ ਨੇ ਉਨ੍ਹਾਂ ਲੋਕਾਂ ਨੂੰ ਆਕਸੀਮੀਟਰ ਵਾਪਸ ਕਰਨ ਲਈ ਆਖਿਆ ਹੈ, ਜੋ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ। ਇਨ੍ਹਾਂ ਨੂੰ ਸੈਨੀਟਾਈਜ਼ ਕਰਕੇ ਨਵੇਂ ਕੋਰੋਨਾ ਮਰੀਜ਼ਾਂ ਨੂੰ ਦਿੱਤਾ ਜਾਵੇਗਾ।
ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਲੀਲ ਦਿੱਤੀ ਕਿ ਪੂਰੇ ਦੇਸ਼ ਵਿੱਚ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ, ਇਸੇ ਲਈ ਆਕਸੀਮੀਟਰ ਦੀ ਮੰਗ ਬਹੁਤ ਜ਼ਿਆਦਾ ਵਧ ਗਈ ਹੈ ਤੇ ਹੁਣ ਬਾਜ਼ਾਰ ’ਚ ਵੀ ਇਹ ਮਿਲ ਨਹੀਂ ਰਿਹਾ। ਦੱਸ ਦੇਈਏ ਕਿ ਸਰਕਾਰ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਨੂੰ ਮੈਡੀਕਲ ਮਦਦ ਲਈ ਮੁਫ਼ਤ ‘ਫ਼ਤਿਹ ਕਿੱਟ’ ਦਿੰਦੀ ਹੈ ਜਿਸ ਵਿੱਚ ਸਟੀਮਰ, ਡਿਜੀਟਲ ਥਰਮਾਮੀਟਰ, ਦਵਾਈਆਂ ਤੇ ਮਾਸਕ ਨਾਲ ਪਲੱਸ ਆਕਸੀਮੀਟਰ ਵੀ ਦਿੱਤੇ ਜਾਂਦੇ ਹਨ।
ਪੰਜਾਬ ਵਿੱਚ ਹੁਣ ਤੱਕ ਇੱਕ ਲੱਖ ਕੋਰੋਨਾ ਰੋਗੀਆਂ ਨੂੰ ‘ਫ਼ਤਿਹ ਕਿੱਟ’ ਵੰਡੀ ਜਾ ਚੁੱਕੀ ਹੈ। ਹੁਣ ਪਿਛਲੇ ਕੁਝ ਸਮੇਂ ਤੋਂ ‘ਫ਼ਤਿਹ ਕਿੱਟ’ ਮਿਲਣ ’ਚ ਪ੍ਰੇਸ਼ਾਨੀ ਹੋ ਰਹੀ ਹੈ। ਕੋਰੋਨਾ ਮਰੀਜ਼ਾਂ ਨੂੰ ਇਹ ਕਿੱਟ ਕੁਝ ਦੇਰੀ ਨਾਲ ਉਪਲਬਧ ਕਰਵਾਈ ਜਾ ਰਹੀ ਹੈ। ਅਜਿਹੇ ਹਾਲਾਤ ’ਚ ਸਰਕਾਰ ਨੇ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਨੂੰ ਲਾਗਲੇ ਸਰਕਾਰੀ ਸਿਹਤ ਸੰਸਥਾਨਾਂ ਵਿੱਚ ਜਮ੍ਹਾ ਕਰਵਾ ਦੇਣ। ਇਸ ਬਾਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 104 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪਲੱਸ ਆਕਸੀਮੀਟਰ ਦੀ ਦੇਸ਼ ਭਰ ’ਚ ਹੀ ਕਮੀ ਹੈ। ਇਸ ਨਾਲ ਸਰਕਾਰ ਨੂੰ ਵੀ ਇਸ ਨੂੰ ਖ਼ਰੀਦਣ ’ਚ ਪ੍ਰੇਸ਼ਾਨੀਆਂ ਪੇਸ਼ ਆ ਰਹੀਆਂ ਹਨ। ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਕੋਰੋਨਾ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ। ਉਹ ਉਨ੍ਹਾਂ ਨੂੰ ਆਪਣੇ ਲਾਗਲੇ ਸਰਕਾਰੀ ਸਿਹਤ ਕੇਂਦਰ ’ਚ ਜਮ੍ਹਾ ਕਰਵਾ ਦੇਣ, ਤਾਂ ਜੋ ਸੰਕਟ ਦੀ ਘੜੀ ’ਚ ਇਹ ਦੂਜੇ ਕੋਰੋਨਾ ਰੋਗੀਆਂ ਨੂੰ ਦਿੱਤੀ ਜਾ ਸਕੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)