Punjab News: ਪੰਜਾਬ 'ਚ ਨਵੀਂ ਸਰਕਾਰ ਨੂੰ ਅਜੇ ਮੌਕਾ ਦੇਣਾ ਚਾਹੀਦਾ: ਸੁਖਬੀਰ ਬਾਦਲ
Sukhbir Singh Badal: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣਨ ਕਾਰਨ ਸੁਨੀਲ ਜਾਖੜ ਤਲਖਿਆ ਹੋਇਆ ਹੈ। ਇਸ ਲਈ ਉਹ ਉਸ ਬੰਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿੱਚ ਹਾਲੇ ਨਵੀਂ ਸਰਕਾਰ ਹੈ ਜੋ ਬਦਲਾਅ ਦੀ ਗੱਲ ਕਰਦੀ ਹੈ। ਇਸ ਲਈ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ। ਸੁਖਬੀਰ ਬਾਦਲ ਅੱਜ ਅੰਮ੍ਰਿਤਸਰ ਪਹੁੰਚੇ ਸੀ ਜਿੱਥੇ ਉਨ੍ਹਾਂ ਨੇ ਅੱਜ ਵਿਧਾਨ ਸਭਾ ਹਲਕਾ ਉੱਤਰੀ ਦੇ ਮੋਹਤਬਾਰ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਕੀਤੀ।
ਇਸ ਦੌਰਾਨ ਸੁਖਬੀਰ ਬਾਦਲ ਮੀਡੀਆ ਨਾਲ ਬਗੈਰ ਗੱਲਬਾਤ ਕੀਤੇ ਹੀ ਪਰਤ ਗਏ। ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਸੁਖਬੀਰ ਬਾਦਲ ਨੇ ਕਿਹਾ ਕਿ ਹਾਲੇ ਨਵੀਂ ਸਰਕਾਰ ਹੈ ਜੋ ਬਦਲਾਅ ਦੀ ਗੱਲ ਕਰਦੀ ਹੈ, ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਹੈ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ਬਾਰੇ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨਾ ਬਣਨ ਕਾਰਨ ਸੁਨੀਲ ਜਾਖੜ ਤਲਖਿਆ ਹੋਇਆ ਹੈ। ਇਸ ਲਈ ਉਹ ਉਸ ਬੰਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦੇ।
ਅਕਾਲੀ ਦਲ ਲੋਕਾਂ ਨਾਲ ਜੁੜੀ ਪਾਰਟੀ: ਸੁਖਬੀਰ
ਸ੍ਰੀ ਮੁਕਤਸਰ ਸਾਹਿਬ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਇੱਕੋ-ਇੱਕ ਅਜਿਹੀ ਸਿਆਸੀ ਪਾਰਟੀ ਹੈ, ਜਿਹੜੀ ਲੋਕਾਂ ਨਾਲ ਜੁੜੀ ਹੋਈ ਹੈ ਤੇ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਪਰਿਵਾਰ ਵਾਂਗ ਸ਼ਾਮਲ ਹੁੰਦੀ ਹੈ।
ਉਹ ਐਤਵਾਰ ਨੂੰ ਅਕਾਲੀ ਆਗੂ ਗੁਰਰਾਜ ਸਿੰਘ ਫੱਤਣਵਾਲਾ ਦੀ ਪਹਿਲੀ ਬਰਸੀ ਮੌਕੇ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਫੱਤਣਵਾਲਾ ਪਰਿਵਾਰ ਨਾਲ ਬਾਦਲ ਪਰਿਵਾਰ ਦੀ ਨਿੱਜੀ ਸਾਂਝ ਹੈ। ਇਨ੍ਹਾਂ ਦਾ ਘਰ ਅਕਾਲੀ ਦਲ ਦਾ ਹੈੱਡ ਆਫਿਸ ਹੈ।
ਇਹ ਵੀ ਪੜ੍ਹੋ: IPL 2022: ਇਤਿਹਾਸ ਦੀ ਸਭ ਤੋਂ ਸਫਲ ਟੀਮ ਦਾ ਅਜੇ ਤੱਕ ਨਹੀਂ ਖੁੱਲ੍ਹਿਆ ਖਾਤਾ, ਜ਼ਹੀਰ ਖਾਨ ਬੋਲੇ- ਅਜੇ ਵੀ ਵਾਪਸੀ ਦੀ ਉਮੀਦ