ਬਰਗਾੜੀ ਮਾਮਲੇ 'ਚ ਐਸਪੀਐਸ ਪਰਮਾਰ ਦੀ ਐਸਆਈਟੀ ਨੇ ਕੀਤਾ ਚਲਾਨ ਪੇਸ਼
ਬਰਗਾੜੀ ਮਾਮਲੇ 'ਚ ਐਸਪੀਐਸ ਪਰਮਾਰ ਦੀ ਐਸਆਈਟੀ ਨੇ ਕੀਤਾ ਚਲਾਨ ਪੇਸ਼
ਫਰੀਦਕੋਟ: ਬਰਗਾੜੀ ਮਾਮਲੇ 'ਚ ਬਾਰਡਰ ਰੇਂਜ ਦੇ ਆਈਜੀ ਅੇੈਸਪੀਅੇੈਸ ਪਰਮਾਰ ਦੀ ਅਗਵਾਈ 'ਚ ਬਣੀ ਅੇੈਸਆਈਟੀ ਨੇ ਅੱਜ ਪਹਿਲੇ ਕੇਸ 'ਚ ਫਰੀਦਕੋਟ ਦੀ ਅਦਾਲਤ 'ਚ ਚਲਾਣ ਪੇਸ਼ ਕਰ ਦਿੱਤਾ ਹੈ। ਅੇੈਸਆਈਟੀ ਬਣਨ ਦੇ 54 ਦਿਨਾਂ ਬਾਅਦ ਐਸਆਈਟੀ ਨੇ ਫਰੀਦਕੋਟ ਦੇ ਮਾਨਯੋਗ ਜੱਜ ਮਿਸ ਤਰਜਾਨੀ ਦੀ ਅਦਾਲਤ 'ਚ ਚਲਾਨ ਪੇਸ਼ ਕੀਤਾ। 12/10/2015 ਨੂੰ ਬਾਜਾਖਾਨਾ ਥਾਣੇ 'ਚ ਦਰਜ ਅੇੈਫਆਈਆਰ ਜਿਸ 'ਚ ਬਰਗਾੜੀ 'ਚ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਕੇ ਖਿਲਾਰਿਆ ਗਿਆ ਸੀ, ਜੇਜ਼ੇ ਦਫ਼ਾ 295, 295-A, 153-A, 201, 120-B ਆਈਪੀਸੀ ਤਹਿਤ ਗੁਰਦੁਆਰਾ ਬਰਗਾੜੀ ਸਾਹਿਬ ਦੇ ਮੈਨੇਜਰ ਕੁਲਵਿੰਦਰ ਸਿੰਘ ਦੇ ਬਿਆਨਾਂ 'ਤੇ ਦਰਜ ਕੀਤੀ ਗਈ ਸੀ।
ਇਸ ਕੇਸ ਦੀ ਜਾਂਚ 2 ਨਵੰਬਰ 2015 ਨੂੰ ਸੀਬੀਆਈ ਨੂੰ ਦਿੱਤੀ ਗਈ ਸੀ ਪਰ ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਦ ਪੰਜਾਬ ਸਰਕਾਰ ਨੇ 6 ਸਤੰਬਰ 2019 ਨੂੰ ਸੀਬੀਆਈ ਤੋਂ ਕੇਸ ਵਾਪਸ ਲੈਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਸੀਬੀਆਈ ਨੇ ਇਸ ਤੋਂ ਪਹਿਲਾਂ 4 ਜੁਲਾਈ 2019 ਨੂੰ ਤਿੰਨਾਂ ਮਾਮਲਿਆਂ 'ਚ ਕਲੋਜਰ ਰਿਪੋਰਟ ਦਾਖਲ ਕਰ ਦਿੱਤੀ ਸੀ। ਬਾਅਦ 'ਚ ਪੰਜਾਬ ਹਰਿਆਣਾ ਹਾਈਕੋਰਟ ਨੇ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਸ ਨੂੰ ਦੇ ਦਿੱਤੀ।
ਦੱਸ ਦਈਏ ਕਿ ਹਾਈਕੋਰਟ ਦੇ ਦਖਲ ਤੋਂ ਬਾਦ ਹੀ ਅੇੈਸਪੀਅੇੈਸ ਪਰਮਾਰ ਬਾਰਡਰ ਰੇਜ ਦੇ ਆਈਜੀ ਦੀ ਅਗਵਾਈ 'ਚ ਨਵੀਂ ਐਸਆਈਟੀ ਬਣੀ। ਜਿਸ ਨੇ 54 ਦਿਨ ਪਹਿਲਾਂ ਹੀ ਜਾਂਚ ਸ਼ੁਰੂ ਕੀਤੀ ਅਤੇ ਛੇ ਮੁਲਜਮਾਂ ਨੂੰ ਗ੍ਰਿਫਤਾਰ ਕਰਕੇ ਅੱਜ ਫਰੀਦਕੋਟ ਦੀ ਮਾਨਯੋਗ ਮਿਸ ਤਰਜਾਨੀ ਦੀ ਅਦਾਲਤ ਵਿਚ ਚਲਾਣ ਪੇਸ਼ ਕੀਤਾ। ਗ੍ਰਿਫਤਾਰ ਕੀਤੇ ਮੁਲਾਜਮਾ ਸੁਖਵਿੰਦਰ ਸਿੰਘ ਸੰਨੀ, ਸ਼ਕਤੀ ਸਿੰਘ, ਰਣਜੀਤ ਸਿੰਘ, ਬਲਜੀਤ ਸਿੰਘ, ਪਰਦੀਪ ਸਿੰਘ ਤੇ ਨਿਸ਼ਾਨ ਸਿੰਘ ਨੂੰ ਜਾਂਚ ਮੁਕੰਮਲ ਕਰਦੇ ਹੋਏ 54 ਦਿਨਾਂ 'ਚ ਪਹਿਲੇ ਮਾਮਲੇ 'ਚ ਚਲਾਣ ਪੇਸ਼ ਕਰ ਦਿੱਤਾ।
ਜਾਣਕਾਰੀ ਲਈ ਦੱਸ ਦਈਏ ਕਿ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 20 ਜੁਲਾਈ ਨੂੰ ਹੋਵੇਗੀ।
ਇਹ ਵੀ ਪੜ੍ਹੋ: Punjab Power Crisis: ਅਮਨ ਅਰੋੜਾ ਨੇ ਘੇਰੀ ਕੈਪਟਨ ਸਰਕਾਰ, ਕਿਹਾ ਲੋਕਾਂ ਦੇ ਟੈਕਸ ਦਾ ਪੈਸਾ ਬਰਬਾਦ ਕਰ ਰਹੀ ਸਰਕਾਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904