Sikh News: ਐਸੀ ਕਿਹੜੀ ਤੋਪ ਜਥੇਦਾਰ 'ਤੇ ਬੀੜੀ, ਜਿਸ ਕਰਕੇ ਕਰਵਾਉਣੀ ਪਈ ਪਤਿਤ ਦੀ ਅਰਦਾਸ, ਵਲਟੋਹਾ ਨੇ ਪੁੱਛਿਆ ਸਵਾਲ, ਨਵੀਂ ਵੀਡੀਓ ਜਾਰੀ
ਅਖੀਰ ਵਿੱਚ ਵਲਟੋਹਾ ਨੇ ਲਿਖਿਆ ਕਿ ਜਿਹੜਾ ਵੀ ਸਖਸ਼ ਵੀਡੀਓ ਦੇ ਛੋਟੇ ਛੋਟੇ ਕਲਿੱਪ ਜਾਰੀ ਕਰ ਰਿਹਾ ਹੈ ਉਸਨੂੰ ਮੇਰੀ ਬੇਨਤੀ ਹੈ ਕਿ ਜੇ ਉਹ ਸਾਰੀ ਵੀਡੀਓ ਰਲੀਜ਼ ਕਰ ਦੇਵੇ ਤਾਂ ਇਸਤੋਂ ਵੀ ਚੰਗੀ ਤਰਾਂ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਸਭ ਨੂੰ ਸਪੱਸ਼ਟ ਹੋ ਜਾਵੇਗਾ।
Punjab News: ਸਾਬਕਾ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਚੱਲ ਰਹੀ ਖਿੱਚੋਤਾਣ ਹਰ ਚੜ੍ਹਦੇ ਦਿਨ ਨਾਲ ਵਧਦੀ ਜਾ ਰਹੀ ਹੈ। ਇਸ ਮੌਕੇ ਹੁਣ ਨਵੀਂ ਤਲਬੀ ਵਾਲੇ ਦਿਨ ਦੀ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਵਲਟੋਹਾ ਨੇ 'ਜਥੇਦਾਰ' ਤੋਂ ਪਤਿਤ ਸਿੱਖ ਦੀ ਅਰਦਾਸ ਕਰਵਾਉਣ ਦਾ ਸਵਾਲ ਪੁੱਛਿਆ ਹੈ।
ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਲੁੱਕ ਲੁੱਕ ਲਾਈਆਂ ਪਰਗਟ ਹੋਈਆਂ ਮਚ ਗਈ ਹਾਲ ਦੁਹਾਈ ਹੋ .............. ਇੱਕ ਹੋਰ ਵੀਡੀਓ ਵਾਇਰਲ .....!!! ਇਹ ਵੀਡੀਓ ਵੀ 15 ਅਕਤੂਬਰ ਦੀ ਮੇਰੀ ਪੰਜ ਸਿੰਘ ਸਾਹਿਬਾਨ ਅੱਗੇ ਪੇਸ਼ੀ ਸਮੇਂ ਦੀ ਹੈ।ਇਸ ਕਰਕੇ ਇਸ ਵੀਡੀਓ ਨੂੰ ਵੀ ਮੈਂ ਆਪਣੇ ਪੇਜ 'ਤੇ ਅਪਲੋਡ ਕਰ ਰਿਹਾ ਹਾਂ।
ਵਲਟੋਹ ਨੇ ਦਾਅਵਾ ਕੀਤਾ ਕਿ ਮੈਨੂੰ ਕੱਲ ਸ਼ਾਮੀ ਕਿਸੇ ਪੱਤਰਕਾਰ ਨੇ ਇਸ ਵੀਡੀਓ ਕਲਿੱਪ ਦੇ ਵਾਇਰਲ ਹੋਣ ਬਾਰੇ ਦੱਸਿਆ ਸੀ। ਮੇਰੀ ਤਲਬੀ ਸਮੇਂ ਹੋਈ ਵੀਡੀਓਗ੍ਰਾਫੀ ਜੋ ਸਿੰਘ ਸਾਹਿਬਾਨ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਇਹ ਅਸੀਂ ਮੀਡੀਆ ਨੂੰ ਜਾਰੀ ਕਰਾਂਗੇ ਪਰ ਪਤਾ ਨਹੀਂ ਉਹ ਕਿਉਂ ਨਹੀਂ ਜਾਰੀ ਕੀਤੀ ਗਈ। ਇਸ ਕਲਿੱਪ ਵਿੱਚ ਵੀ ਪੰਜ ਸਿੰਘ ਸਾਹਿਬਾਨ ਸਾਮਣੇ ਤਲਬੀ ਰੂਪ ਵਿੱਚ ਮੈਂ ਹੀ ਬੈਠਾ ਹਾਂ।
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੰਨਿਆ ਕਿ ਚਰਨਜੀਤ ਸਿੰਘ ਚੰਨੀ(ਸਾਬਕਾ ਮੁੱਖ ਮੰਤਰੀ) ਨਾਲ ਮੇਰੀ ਸਾਂਝ ਹੈ। ਓਸੇ ਸਾਂਝ ਸਦਕਾ ਹੀ ਮੈਂ ਚੰਨੀ ਦੇ ਮੁੱਖ ਮੰਤਰੀ ਹੁੰਦਿਆਂ ਉਨਾਂ ਦੇ ਬੇਟੇ ਦੀ ਸ਼ਾਦੀ ਵਿੱਚ ਅਕਤੂਬਰ 2021 ਵਿੱਚ ਸ਼ਾਮਿਲ ਹੋਇਆ ਸੀ। ਜਦੋਂ ਮੈਂ ਸਵਾਲ ਕੀਤਾ ਕਿ ਉਸ ਕਾਂਗਰਸ,ਜਿਸਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕੀਤਾ ਸੀ ਓਸੇ ਕਾਂਗਰਸ ਦੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਦੇ ਬੇਟੇ ਦੀ ਸ਼ਾਦੀ ਵਿੱਚ(ਤੁਹਾਡਾ) ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦਾ ਸ਼ਾਮਲ ਹੋਣਾ ਕੌਮ ਲਈ ਨਮੋਸ਼ੀਜਨਕ ਹੈ।
ਵਲਟੋਹਾ ਨੇ ਕਿਹਾ ਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਇਹ ਬੇਨਤੀ ਕਰਕੇ ਪੁੱਛਿਆ ਮਰਯਾਦਾ ਅਨੁਸਾਰ ਕੋਈ ਵੀ ਜਥੇਦਾਰ ਸਾਹਿਬ ਜਾਂ ਸਿੰਘ ਸਾਹਿਬ ਕਿਸੇ ਪਤਿਤ ਸਿੱਖ ਦੀ ਅਰਦਾਸ ਨਹੀਂ ਕਰ ਸਕਦਾ।ਫਿਰ ਤੁਸਾਂ ਮਰਯਾਦਾ ਨੂੰ ਭੰਗ ਕਰਕੇ ਪਤਿਤ ਦੇ ਅਨੰਦ ਕਾਰਜ ਦੀ ਅਰਦਾਸ ਕਿਉਂ ਕੀਤੀ ?
ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਕਿ,ਉਹ ਮੈਂ ਹੀ ਜਾਣਦਾ ਹਾਂ ਕਿ ਕਿਸ ਹਲਾਤ ਤੇ ਮਜਬੂਰੀ 'ਚ ਮੈਨੂੰ ਪਤਿਤ ਦੀ ਅਰਦਾਸ ਕਰਨੀ ਪਈ। ਗਿਆਨੀ ਹਰਪ੍ਰੀਤ ਸਿੰਘ ਜੀਉ ! ਤੁਸੀਂ ਹੁਣ ਸੰਗਤ ਨੂੰ ਦੱਸ ਹੀ ਦਿੳੇ ਕਿ ਕਿਸ ਹਲਾਤ ਜਾਂ ਮਜਬੂਰੀ 'ਚ ਤੁਸਾਂ ਕੀਤੀ ਸੀ ਅਰਦਾਸ ? ਕੀ ਕੌਮ ਦੇ ਜਥੇਦਾਰ ਤੇ ਐਸੀ ਕਿਹੜੀ ਤੋਪ ਬੀੜੀ ਸੀ ਜਾਂ ਧਮਕਾਇਆ ਸੀ ਜਿਸ ਕਰਕੇ ਤੁਹਾਨੂੰ ਮਜਬੂਰੀ 'ਚ ਪਤਿਤ ਦੀ ਅਰਦਾਸ ਕਰਨੀ ਪੈ ਗਈ।
ਤੁਸਾਂ ਪਤਿਤ ਦੀ ਅਰਦਾਸ ਕਰਨ ਦੀ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਥ ਕੋਲੋਂ ਮਾਫੀ ਕਿਉਂ ਨਹੀਂ ਮੰਗੀ ?ਕੀ ਤੁਹਾਡੇ ਕੋਲੋਂ ਕਾਂਗਰਸੀ ਮੁੱਖ ਮੰਤਰੀ ਚੰਨੀ ਨੇ ਦਬਾਅ ਦੇ ਤਹਿਤ ਆਪਣੇ ਪਤਿਤ ਬੇਟੇ ਦੀ ਅਰਦਾਸ ਕਰਵਾਈ ਸੀ ? ਗਿਆਨੀ ਹਰਪ੍ਰੀਤ ਸਿੰਘ ਜੀ !ਮਰਯਾਦਾ ਸਾਰਿਆਂ ਲਈ ਹੁੰਦੀ ਹੈ।ਤੁਸਾਂ ਮਰਯਾਦਾ ਕਿਉਂ ਭੰਗ ਕੀਤੀ ?
ਇਸ ਮੌਕੇ ਅਖੀਰ ਵਿੱਚ ਵਲਟੋਹਾ ਨੇ ਲਿਖਿਆ ਕਿ ਜਿਹੜਾ ਵੀ ਸਖਸ਼ ਵੀਡੀਓ ਦੇ ਛੋਟੇ ਛੋਟੇ ਕਲਿੱਪ ਜਾਰੀ ਕਰ ਰਿਹਾ ਹੈ ਉਸਨੂੰ ਮੇਰੀ ਬੇਨਤੀ ਹੈ ਕਿ ਜੇ ਉਹ ਸਾਰੀ ਵੀਡੀਓ ਰਲੀਜ਼ ਕਰ ਦੇਵੇ ਤਾਂ ਇਸਤੋਂ ਵੀ ਚੰਗੀ ਤਰਾਂ ਗਿਆਨੀ ਹਰਪ੍ਰੀਤ ਸਿੰਘ ਜੀ ਬਾਰੇ ਸਭ ਨੂੰ ਸਪੱਸ਼ਟ ਹੋ ਜਾਵੇਗਾ।