Punjab Breaking News Live 27 June 2024: ਗੋਲਡੀ ਬਰਾੜ ਨਾਲ ਟੰਗਿਆ ਗਿਆ ਉਸਦਾ ਇੱਕ ਹੋਰ ਸਾਥੀ, ਯੋਗ ਕਰਨ ਵਾਲੀ ਕੁੜੀ ਨੇ ਆਰ ਪਾਰ ਦੀ ਲੜਾਈ ਕਰਨ ਦਾ ਕੀਤਾ ਐਲਾਨ, ਹੁਣ ਇਹਨਾਂ ਟੋਲ ਪਲਾਜ਼ਿਆਂ 'ਤੇ ਨਹੀਂ ਦੇਣਾ ਪਵੇਗਾ ਟੋਲ
Punjab Breaking News Live 27 June 2024: ਗੋਲਡੀ ਬਰਾੜ ਨਾਲ ਟੰਗਿਆ ਗਿਆ ਉਸਦਾ ਇੱਕ ਹੋਰ ਸਾਥੀ, ਯੋਗ ਕਰਨ ਵਾਲੀ ਕੁੜੀ ਨੇ ਆਰ ਪਾਰ ਦੀ ਲੜਾਈ ਕਰਨ ਦਾ ਕੀਤਾ ਐਲਾਨ, ਹੁਣ ਇਹਨਾਂ ਟੋਲ ਪਲਾਜ਼ਿਆਂ 'ਤੇ ਨਹੀਂ ਦੇਣਾ ਪਵੇਗਾ ਟੋਲ

Background
Punjab Breaking News Live 2024: ਕੇਂਦਰੀ ਮੰਤਰੀ ਨਿਤਿਨ ਗਡਕਰੀ ਖਰਾਬ ਸੜਕਾਂ 'ਤੇ ਟੋਲ ਵਸੂਲਣ ਵਾਲਿਆਂ 'ਤੇ ਕਾਫੀ ਨਾਰਾਜ਼ ਨਜ਼ਰ ਆਏ। ਉਸ ਦਾ ਕਹਿਣਾ ਹੈ ਕਿ ਜੇਕਰ ਚੰਗੀਆਂ ਸੜਕਾਂ ਅਤੇ ਸੇਵਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਟੋਲ ਟੈਕਸ ਵਸੂਲਣਾ ਗਲਤ ਹੈ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਟੋਲ ਪਲਾਜ਼ਿਆਂ 'ਤੇ ਲੱਗੀਆਂ ਕਤਾਰਾਂ 'ਤੇ ਵੀ ਚਿੰਤਾ ਪ੍ਰਗਟਾਈ। ਹਾਲਾਂਕਿ, ਅਜਿਹੀਆਂ ਖਬਰਾਂ ਹਨ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਯਾਨੀ NHAI ਨਵੀਂ ਪ੍ਰਣਾਲੀ ਦੇ ਤਹਿਤ ਟੋਲ ਗੇਟਾਂ ਨੂੰ ਹਟਾਉਣ ਦੀ ਤਿਆਰੀ ਕਰ ਰਿਹਾ ਹੈ।
Goldy Brar: ਵਿਦੇਸ਼ 'ਚ ਲੁਕੇ ਗੈਂਗਸਟਰ ਤੋਂ ਅੱਤਵਾਦੀ ਐਲਾਨ ਗੋਲਡੀ ਬਰਾੜ ਨੂੰ ਲੈ ਕੇ ਕੌਮੀ ਜਾਂਚ ਏਜੰਸੀ (NIA) ਨੇ ਵੱਡੀ ਕਾਰਵਾਈ ਕੀਤੀ ਹੈ। ਕੌਮੀ ਜਾਂਚ ਏਜੰਸੀ (NIA) ਨੇ 'ਫਿਰੌਤੀ ਅਤੇ ਗੋਲੀਬਾਰੀ ਮਾਮਲੇ ਵਿੱਚ ਅੱਤਵਾਦੀ ਗੋਲਡੀ ਬਰਾੜ ਤੇ ਇੱਕ ਹੋਰ ਮੁਲਜ਼ਮ 'ਤੇ 10-10 ਲੱਖ ਰੁਪਏ ਦਾ ਇਨਾਮ ਐਲਾਨ ਦਿੱਤਾ ਹੈ। ਜਿਹੜਾ ਵੀ ਦੋਵਾਂ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਲਈ ਸੂਚਨਾ ਸਾਂਝੀ ਕਰੇਗਾ ਉਸ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ।
Goldy Brar: ਗੋਲਡੀ ਬਰਾੜ ਨਾਲ ਟੰਗਿਆ ਗਿਆ ਉਸਦਾ ਇੱਕ ਹੋਰ ਸਾਥੀ, NIA ਦਾ ਵੱਡਾ ਐਕਸ਼ਨ
Jalandhar By Election: ਸੁਖਬੀਰ ਬਾਦਲ ਨੇ ਆਪਣੇ ਹੀ ਉਮੀਦਵਾਰ ਨੂੰ ਦਿੱਤਾ ਵੱਡਾ ਝਟਕਾ, ਜਲੰਧਰ ਪੱਛਮੀ ਚੋਣ ਲਈ ਕਰਤਾ ਇਹ ਐਲਾਨ
Akali Dal withdraws support: ਅਕਾਲੀ ਦਲ ਦੇ ਅੰਦਰ ਪੈਦਾ ਹੋਈ ਬਗਾਵਤ ਦਾ ਸੇਕ ਹੁਣ ਜਲੰਧਰ ਪੱਛਮੀ ਜ਼ਿਮਨੀ ਚੋਣ 'ਤੇ ਵੀ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਪਾਰਟੀ ਨੇ ਆਪਣੇ ਉਮੀਦਵਾਰ ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਉਣ ਦੀ ਸਿਫਾਰਿਸ਼ ਬੀਬੀ ਜਗੀਰ ਕੌਰ ਨੇ ਕੀਤੀ ਸੀ ਅਤੇ ਬੀਬੀ ਜਗੀਰ ਕੌਰ ਬਾਗੀ ਧੜੇ ਵਿੱਚ ਸ਼ਾਮਲ ਹੈ। ਹਲਾਂਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਹਿਮਾਇਤ ਹੀ ਵਾਪਸ ਲਈ ਹੈ ਪਰ ਫਿਰ ਵੀ ਸੁਰਜੀਤ ਕੌਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ 'ਤੇ ਹੀ ਚੋਣ ਲੜਨਗੇ। ਕਿਉਂਕਿ ਨਾਮਜ਼ਦਗੀਆਂ ਵਾਪਸ ਲੈਣ ਤਰੀਕ ਨਿਕਲ ਚੁੱਕੀ ਹੈ ਇਸ ਲਈ ਸੁਰਜੀਤ ਕੌਰ ਕੋਲ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੀ ਰਹੇਗਾ।
Chandigarh Market Update: ਹੁਣ ਚੰਡੀਗੜ੍ਹ 'ਚ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ, ਇਹਨਾਂ ਹਦਾਇਤਾਂ ਦੀ ਕਰਨੀ ਪਵੇਗੀ ਪਾਲਣਾ
Chandigarh Market Update: ਚੰਡੀਗੜ੍ਹ ਪ੍ਰਸ਼ਾਸਨ ਨੇ ਲੌਕਡਾਊਨ ਤੋਂ ਕਰੀਬ ਦੋ ਸਾਲ ਬਾਅਦ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਚੰਡੀਗੜ੍ਹ ਵਿੱਚ ਸਾਰੀਆਂ ਦੁਕਾਨਾਂ 24 ਘੰਟੇ ਖੋਲ੍ਹਿਆ ਜਾ ਸਕਦੀਆਂ ਹਨ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਜਾਜ਼ਤ ਦੇ ਦਿੱਤੀ ਹੈ। ਚੰਡੀਗੜ੍ਹ ਦੇ ਵਪਾਰੀ ਕਈ ਦਿਨਾਂ ਤੋਂ ਇਸ ਦੀ ਮੰਗ ਕਰ ਰਹੇ ਸਨ। ਹਲਾਂਕਿ ਇਹ ਹੁਕਮ ਸ਼ਰਾਬ ਦੇ ਠੇਕੇ, ਬੀਆਰ ਬਾਰ, ਕਲੱਬਾਂ 'ਤੇ ਲਾਗੂ ਨਹੀਂ ਹੋਵੇਗਾ।






















