ਪੜਚੋਲ ਕਰੋ

Mohali Blast ਮਾਮਲੇ 'ਚ ਹਿਰਾਸਤ 'ਚ ਲਏ ਨਿਸ਼ਾਨ ਸਿੰਘ ਦੀ ਪਤਨੀ ਨੇ CM ਭਗਵੰਤ ਮਾਨ ਨੂੰ ਇਨਸਾਫ ਦੀ ਲਗਾਈ ਗੁਹਾਰ  

ਮੋਹਾਲੀ 'ਚ ਹੋਏ ਬਲਾਸਟ ਤੋਂ ਬਾਅਦ ਪੁਲਿਸ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੁੱਲਾ ਪੱਤੀ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਦੀ ਧਰਮ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ।

ਚੰਡੀਗੜ੍ਹ : ਮੋਹਾਲੀ 'ਚ ਹੋਏ ਬਲਾਸਟ ਤੋਂ ਬਾਅਦ ਪੁਲਿਸ ਵੱਲੋਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕੁੱਲਾ ਪੱਤੀ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਦੀ ਧਰਮ ਪਤਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪੁਲਿਸ ਦੇ ਉਚ ਅਧਿਕਾਰੀਆਂ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੁਲਿਸ ਨੇ ਨਿਸ਼ਾਨ ਦੇ ਸਾਲੇ ਸੰਦੀਪ ਸਿੰਘ ਸੋਨੂੰ ਨੂੰ ਵੀ ਹਿਰਾਸਤ 'ਚ ਲਿਆ ਹੈ। 
 
ਅੰਮ੍ਰਿਤਸਰ 'ਚ ਏਬੀਪੀ ਸਾਂਝਾ ਨਾਲ ਗੱਲਬਾਤ ਕਰਦਿਆਂ ਨਿਸ਼ਾਨ ਸਿੰਘ ਦੀ ਪਤਨੀ ਛਾਇਆ ਨੇ ਦੱਸਿਆ ਕਿ ਨਿਸ਼ਾਨ 'ਤੇ ਪਹਿਲਾਂ ਕਈ ਮੁਕੱਦਮੇ ਸਨ ਤੇ ਉਹ ਦੋ ਮਹੀਨੇ ਪਹਿਲਾਂ ਹੀ ਫਰੀਦਕੋਟ ਜੇਲ੍ਹ 'ਚੋਂ ਰਿਹਾ ਹੋ ਕੇ ਆਇਆ ਹੈ ਤੇ ਮਿਹਨਤ ਮਜਦੂਰੀ ਕਰਕੇ ਆਪਣਾ ਘਰ ਪਾਲ ਰਿਹਾ ਹੈ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। 
 
ਛਾਇਆ ਨੇ ਕਿਹਾ ਕਿ ਉਸ ਦਾ ਪਤੀ ਬੇਕਸੂਰ ਹੈ ਤੇ ਉਸ ਦਾ ਮੋਹਾਲੀ ਵਾਲੇ ਹਾਦਸੇ ਨਾਲ ਕੋਈ ਵਾਸਤਾ ਨਹੀ ਕਿਉੰਕਿ ਨਿਸ਼ਾਨ ਰਿਹਾਈ ਤੋਂ ਬਾਅਦ ਕਦੇ ਬਾਹਰ ਗਿਆ ਨਹੀਂ। ਉਸ ਦੀ ਪਤਨੀ ਨੇ ਕਿਹਾ ਕਿ ਜੇਕਰ ਨਿਸ਼ਾਨ 'ਚ ਜਰਾ ਜਿੰਨਾ ਵੀ ਕਸੂਰ ਨਿਕਲੇ ਤਾਂ ਸਰਕਾਰ ਜੋ ਮਰਜ਼ੀ ਸਜ਼ਾ ਦੇਵੇ ਪਰ ਸਹੀ ਜਾਂਚ ਕਰਕੇ ਉਸ ਨੂੰ ਰਿਹਾ ਕਰੇ। ਛਾਇਆ ਨੇ ਕਿਹਾ ਕਿ ਉਨਾਂ ਦੇ ਪਰਿਵਾਰ ਨਾਲ ਕੋਈ ਜਾਣਬੁੱਝ ਕੇ ਰੰਜਿਸ਼ ਕੱਢ ਰਿਹਾ ਹੈ ਤੇ ਉਸ ਦੇ ਪਤੀ ਤੇ ਭਰਾ ਨੂੰ ਨਾਜਾਇਜ ਫਸਾਇਆ ਜਾ ਰਿਹਾ ਹੈ।

ਪਤੀ ਦੇ ਨਾਲ ਭਰਾ ਦੀ ਵੀ ਰਿਹਾਈ ਦੀ ਮੰਗ

ਛਾਇਆ ਨੇ ਦੱਸਿਆ ਕਿ ਨਿਸ਼ਾਨ ਤੋਂ ਇਲਾਵਾ ਬੀਤੇ ਕੱਲ ਪੁਲਿਸ ਨੇ ਉਸ ਦੇ ਭਰਾ ਸੰਦੀਪ ਸੋਨੂੰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਦਕਿ ਉਸ ਦਾ ਕੋਈ ਕਸੂਰ ਨਹੀ ਹੈ। ਮੇਰੇ ਪਤੀ 'ਤੇ ਲੜਾਈ ਝਗੜੇ ਦੇ ਪਰਚੇ ਹਨ ਪਰ ਮੇਰਾ ਭਰਾ 'ਤੇ ਤਾਂ ਕੋਈ ਵੀ ਮਾਮਲਾ ਦਰਜ ਨਹੀਂ ਹੈ।
 
ਦੱਸ ਦੇਈਏ ਕਿ ਮੋਹਾਲੀ ਬੰਬ ਧਮਾਕੇ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਤਰਨਤਾਰਨ ਦੇ ਨਿਸ਼ਾਨ ਸਿੰਘ ਨੇ ਦੋ ਅੱਤਵਾਦੀਆਂ ਨੂੰ ਰਾਕੇਟ ਪ੍ਰੀਪੇਅਰਡ ਗ੍ਰਨੇਡ (RGP) ਮੁਹੱਈਆ ਕਰਵਾਉਣ ਦੀ ਗੱਲ ਕਬੂਲੀ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਨਿਸ਼ਾਨ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋਵਾਂ ਅੱਤਵਾਦੀਆਂ ਨੂੰ ਆਰਪੀਜੀ ਮੁਹੱਈਆ ਕਰਵਾਈ ਸੀ। ਪੁੱਛਗਿੱਛ ਦੌਰਾਨ ਨਿਸ਼ਾਨ ਸਿੰਘ ਨੇ ਖੁਲਾਸਾ ਕੀਤਾ ਕਿ ਆਰਪੀਜੀ ਉਸ ਨੂੰ ਤਰਨਤਾਰਨ ਅਤੇ ਅੰਮ੍ਰਿਤਸਰ ਵਿਚਕਾਰ ਤਿੰਨ ਵਿਅਕਤੀਆਂ ਨੇ ਦਿੱਤੀ ਸੀ। ਉਹ ਨਹੀਂ ਜਾਣਦਾ ਸੀ ਕਿ ਉਹ ਤਿੰਨ ਲੋਕ ਕੌਣ ਸਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ

CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....

Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ

Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Advertisement
ABP Premium

ਵੀਡੀਓਜ਼

Bathinda| ਰਾਏ ਕਲਾਂ ਮੰਡੀ 'ਚ ਕਿਸਾਨਾਂ ਦਾ ਮੰਡੀ ਇੰਸਪੈਕਟਰ ਨਾਲ ਹੋਇਆ ਹੰਗਾਮਾਪਰਾਲੀ ਲੈ ਕੇ ਜਾ ਰਹੇ ਟ੍ਰੈਕਟਰ 'ਤੇ ਡਿੱਗੀ ਬਿਜਲੀ ਦੀ ਤਾਰ, ਮਚ ਗਿਆ ਭਾਂਬੜਤਰਨਤਾਰਨ 'ਚ Encoun*ter, ਬਦਮਾਸ਼ਾਂ ਨੂੰ ਕੀਤਾ ਕਾਬੂBarnala By Election | ਕੌਣ ਹੋਵੇਗਾ ਬਰਨਾਲਾ ਦਾ MLA? ਵੋਟਿੰਗ ਤੋਂ ਪਹਿਲਾਂ ਜਨਤਾ ਦਾ ਖੁਲਾਸਾ ! | Bhagwantmaan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
Punjab Lottery Winner: ਪੰਜਾਬ 'ਚ ਰਿਸ਼ਤੇਦਾਰਾਂ ਕੋਲ ਆਏ ਸ਼ਖਸ ਦੀ ਰਾਤੋ-ਰਾਤ ਚਮਕੀ ਕਿਸਮਤ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ
CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....
CM ਨੇ ਘੇਰਿਆ ‘ਸਿਆਸੀ ਗੁਰੂ’, ਕਿਹਾ – ਖ਼ਜ਼ਾਨਾ ਖਾਲੀ ਕਹਿਣ ਵਾਲੇ ਹੁਣ ਕਰ ਰਹੇ ਨੇ ਨੌਕਰੀਆਂ ਦੇਣ ਦੇ ਵਾਅਦੇ, ਜਦੋਂ ਬਠਿੰਡਾ ਵਾਲਿਆਂ ਨੇ ਹਰਾ ਦਿੱਤਾ ਤਾਂ.....
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
Holiday in Punjab: ਪੰਜਾਬ ‘ਚ ਲਗਾਤਾਰ ਤਿੰਨ ਦਿਨ ਛੁੱਟੀ, ਸਕੂਲ,ਕਾਲਜ ਤੇ ਦਫਤਰ ਰਹਿਣਗੇ ਬੰਦ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
Punjab News: ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਨੂੰ EC ਦਾ ਨੋਟਿਸ! 24 ਘੰਟਿਆਂ 'ਚ ਮੰਗਿਆ ਜਵਾਬ, ਜਾਣੋ ਵਜ੍ਹਾ
ਇੱਥੇ ਰਾਸ਼ਨ ਕਾਰਡ ਧਾਰਕਾਂ ਨੂੰ ਸਿਰਫ 450 ਰੁਪਏ 'ਚ ਮਿਲੇਗਾ ਗੈਸ ਸਿਲੰਡਰ, ਜਾਣੋ ਵਜ੍ਹਾ

ਕੈਨੇਡਾ 'ਚ ਗ੍ਰਿਫ਼ਤਾਰ ਅਰਸ਼ ਡੱਲਾ ਨੂੰ ਛੇਤੀ ਹੀ ਕੀਤਾ ਜਾਵੇਗਾ ਰਿਹਾਅ, ਪੱਟ 'ਤੇ ਲੱਗੀ ਸੀ ਗੋਲੀ, ਭਾਰਤ ਵਿੱਚ ਦਰਜ ਕੇਸਾਂ ਦਾ ਕੋਈ ਜ਼ਿਕਰ ਨਹੀਂ

Winter Clothes: ਅਲਮਾਰੀ ਤੋਂ ਬਾਹਰ ਕੱਢੇ ਹੋਏ ਗਰਮ ਕੱਪੜਿਆਂ ਤੋਂ ਆਉਂਦੀ ਅਜੀਬ ਜਿਹੀ ਗੰਦੀ ਬਦਬੂ! ਤਾਂ ਦੂਰ ਕਰਨ ਲਈ ਵਰਤੋਂ ਇਹ ਟਿਪਸ, ਮਿੰਟਾਂ 'ਚ ਨਜ਼ਰ ਆਏਗਾ ਚਮਤਕਾਰ

Retail Inflation Data: ਪ੍ਰਚੂਨ ਮਹਿੰਗਾਈ 14 ਮਹੀਨਿਆਂ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚੀ, ਖੁਰਾਕੀ ਮਹਿੰਗਾਈ ਦਰ 10.87 ਫੀਸਦੀ ਰਹੀ

Embed widget