(Source: ECI/ABP News)
Punjab News: ਇੱਕ ਵਾਰ ਸਰਕਾਰ ਆ ਜਾਣ ਦਿਓ….ਘੋੜਿਆਂ ਹੀ ਨਹੀਂ ਕੁੱਤਿਆਂ ਦੀਆਂ ਕਰਾਵਾਂਗੇ ਦੌੜਾਂ, 10 ਕਰੋੜ ਦਾ ਰੱਖਾਂਗੇ ਇਨਾਮ-ਬਾਦਲ
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘੋੜਿਆਂ ਤੋਂ ਇਲਾਵਾ ਸਾਡੀ ਸਰਕਾਰ ਰਾਜ ਪੱਧਰ 'ਤੇ ਕੁੱਤਿਆਂ ਦੀਆਂ ਦੌੜਾਂ ਵੀ ਸ਼ੁਰੂ ਕਰੇਗੀ। ਮੈਂ ਪੰਜਾਬ ਦੇ ਘੋੜਾ ਪਾਲਕਾਂ ਨੂੰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਲੁਧਿਆਣਾ ਵਿੱਚ ਮਾਰਵਾੜੀ ਰੇਸ ਕੋਰਸ ਸਥਾਪਤ ਕਰਨ ਦਾ ਭਰੋਸਾ ਦਿਵਾਉਂਦਾ ਹਾਂ।
![Punjab News: ਇੱਕ ਵਾਰ ਸਰਕਾਰ ਆ ਜਾਣ ਦਿਓ….ਘੋੜਿਆਂ ਹੀ ਨਹੀਂ ਕੁੱਤਿਆਂ ਦੀਆਂ ਕਰਾਵਾਂਗੇ ਦੌੜਾਂ, 10 ਕਰੋੜ ਦਾ ਰੱਖਾਂਗੇ ਇਨਾਮ-ਬਾਦਲ Not only horses we will run dog races we will keep a prize of 10 crores says sukbir badal Punjab News: ਇੱਕ ਵਾਰ ਸਰਕਾਰ ਆ ਜਾਣ ਦਿਓ….ਘੋੜਿਆਂ ਹੀ ਨਹੀਂ ਕੁੱਤਿਆਂ ਦੀਆਂ ਕਰਾਵਾਂਗੇ ਦੌੜਾਂ, 10 ਕਰੋੜ ਦਾ ਰੱਖਾਂਗੇ ਇਨਾਮ-ਬਾਦਲ](https://feeds.abplive.com/onecms/images/uploaded-images/2024/01/12/031e8a34fb5460c523ac70ac07411f691705045928619674_original.png?impolicy=abp_cdn&imwidth=1200&height=675)
Punjab News: ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿੱਚ ਅੱਜ ਤੋਂ ਮਾਘੀ ਮੇਲਾ ਸ਼ੁਰੂ ਹੋ ਰਿਹਾ ਹੈ। 1705 ਵਿੱਚ ਖਿਦਰਾਣੇ ਦੀ ਲੜਾਈ ਵਿੱਚ ਮੁਗਲਾਂ ਨਾਲ ਲੜਦਿਆਂ ਸ਼ਹੀਦ ਹੋਏ 40 ਸਿੱਖ ਯੋਧਿਆਂ ਦੀ ਯਾਦ ਵਿੱਚ ਸਦੀਆਂ ਤੋਂ ਮਾਘੀ ਮੇਲਾ ਮਨਾਇਆ ਜਾਂਦਾ ਰਿਹਾ ਹੈ। ਇਸ ਮੇਲੇ ਵਿੱਚ ਘੋੜਿਆ ਮੰਡੀ ਦਾ ਵਿਸ਼ੇਸ਼ ਮਹੱਤਵ ਹੈ, ਇੱਥੇ ਘੋੜਿਆ ਦੀ ਪ੍ਰਦਰਸ਼ਨੀ ਕੀਤੀ ਜਾਂਦੀ ਹੈ। ਬਾਜ਼ਾਰਾਂ ਵਿੱਚ ਰਾਜਸਥਾਨ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਤੋਂ ਵੀ ਇੱਥੇ ਘੋੜੇ ਲਿਆਂਦੇ ਜਾਂਦੇ ਹਨ। ਇੱਥੇ 2 ਲੱਖ ਰੁਪਏ ਤੋਂ ਲੈ ਕੇ 20 ਲੱਖ ਰੁਪਏ ਤੱਕ ਦੇ ਮਹਿੰਗੇ ਘੋੜੇ ਵੀ ਵੇਖੇ ਜਾ ਸਕਦੇ ਹਨ। ਇਨ੍ਹਾਂ ਬਾਜ਼ਾਰਾਂ ਵਿਚ ਮੰਗ ਅਨੁਸਾਰ ਘੋੜੇ ਦੀ ਕੀਮਤ ਵੀ ਇਸ ਦੀ ਵਿਸ਼ੇਸ਼ਤਾ ਕਾਰਨ ਵਧ ਜਾਂਦੀ ਹੈ। ਇਸ ਮੌਕੇ ਇੱਥੇ ਪੁੱਜੇ ਸੁਖਬੀਰ ਬਾਦਲ ਨੇ ਆਪਣਾ ਸਰਕਾਰ ਆਉਣ ਉੱਤੇ ਕੀਤੇ ਜਾਣ ਵਾਲੇ ਦਾ ਵੇਰਵਾ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਘੋੜਿਆਂ ਤੋਂ ਇਲਾਵਾ ਸਾਡੀ ਸਰਕਾਰ ਰਾਜ ਪੱਧਰ 'ਤੇ ਕੁੱਤਿਆਂ ਦੀਆਂ ਦੌੜਾਂ ਵੀ ਸ਼ੁਰੂ ਕਰੇਗੀ। ਮੈਂ ਪੰਜਾਬ ਦੇ ਘੋੜਾ ਪਾਲਕਾਂ ਨੂੰ 2027 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਲੁਧਿਆਣਾ ਵਿੱਚ ਮਾਰਵਾੜੀ ਰੇਸ ਕੋਰਸ ਸਥਾਪਤ ਕਰਨ ਦਾ ਭਰੋਸਾ ਦਿਵਾਉਂਦਾ ਹਾਂ।
ਬਾਦਲ ਨੇ ਕਿਹਾ ਕਿ ਇਹ ਰੇਸ ਕੋਰਸ ਮੁੰਬਈ ਦੇ ਰੇਸ ਕਲੱਬ ਤੋਂ ਵੀ ਬਿਹਤਰ ਅਤੇ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ ਜਿਸ ਵਿੱਚ ਹਰ ਹਫ਼ਤੇ ਦੇ ਅੰਤ ਵਿੱਚ ਘੋੜ ਦੌੜਾਂ ਦੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ ਅਤੇ ਦੇਸ਼ ‘ਚੋਂ ਸਭ ਤੋਂ ਵੱਧ 10 ਕਰੋੜ ਰੁਪਏ ਦੀ ਇਨਾਮ ਰਾਸ਼ੀ ਫਾਈਨਲ ਡਰਬੀ ਮੌਕੇ ਵੰਡੀ ਜਾਇਆ ਕਰੇਗੀ।
ਪਾਰਟੀ ਪ੍ਰਧਾਨ ਨੇ ਕਿਹਾ ਕਿ ਘੋੜਿਆਂ ਤੋਂ ਇਲਾਵਾ ਸਾਡੀ ਸਰਕਾਰ ਰਾਜ ਪੱਧਰ 'ਤੇ ਕੁੱਤਿਆਂ ਦੀਆਂ ਦੌੜਾਂ ਵੀ ਸ਼ੁਰੂ ਕਰੇਗੀ। ਇਸ ਸਭ ਨਾਲ ਕਿੱਤਾ ਵਿਭਿੰਨਤਾ ਤਾਂ ਆਵੇਗੀ ਹੀ ਨਾਲ ਹੀ ਪਸ਼ੂ ਪਾਲਕਾਂ, ਖ਼ਾਸ ਕਰਕੇ ਨੌਜਵਾਨਾਂ ਲਈ ਆਮਦਨ ਦਾ ਵੀ ਇੱਕ ਵੱਡਾ ਸਰੋਤ ਪੈਦਾ ਹੋਵੇਗਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)