Gangster in Punjab: ਹੁਣ ਬੰਬੀਹਾ ਗੈਂਗ ਦੀ ਲਾਰੈਂਸ ਤੇ ਗੋਲਡੀ ਬਰਾੜ ਨੂੰ ਧਮਕੀ, ਜਿਸ ਦਿਨ ਸਾਡੇ ਹੱਥ ਆਏ, ਉਸ ਦਿਨ ਜਾਂ ਤਾਂ ਰੱਬ ਨੂੰ ਪਤਾ ਕੀ ਹੋਏਗਾ ਜਾਂ ਸਾਨੂੰ...
ਪੰਜਾਬ ਅੰਦਰ ਮੁੜ ਗੈਂਗਸਟਰ ਆਹਮੋ-ਸਾਹਮਣੇ ਹੋਏ ਹਨ। ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਹੈ।
Gangster in Punjab: ਪੰਜਾਬ ਅੰਦਰ ਮੁੜ ਗੈਂਗਸਟਰ ਆਹਮੋ-ਸਾਹਮਣੇ ਹੋਏ ਹਨ। ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਨੂੰ ਧਮਕੀ ਦਿੱਤੀ ਹੈ। ਬੰਬੀਹਾ ਗਰੁੱਪ ਨੇ ਕਿਹਾ ਹੈ ਕਿ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦਗਾਬਾਜ਼ ਹਨ। ਉਨ੍ਹਾਂ ਅੱਗੇ ਲਾਰੈਂਸ ਬਿਸ਼ਨੋਈ ਨੂੰ ਚੁਣੌਤੀ ਦਿੰਦਿਆਂ ਕਿਹਾ ਹੈ ਕਿ ਉਹ ਕੌਣ ਹੈ ਜੋ ਖਾਲਿਸਤਾਨ ਨਹੀਂ ਬਣਨ ਦੇਣ ਦੇ ਦਾਅਵੇ ਕਰ ਰਿਹਾ ਹੈ।
ਬੰਬੀਹਾ ਗਰੁੱਪ ਨੇ ਲਿਖਿਆ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਗੱਲਾਂ ਕਰ ਰਿਹਾ ਹੈ, ਜੇਕਰ ਉਸ ਵਿੱਚ ਸੱਚਮੁੱਚ ਦਮ ਹੈ ਤਾਂ ਬਾਹਰ ਆ ਕੇ ਉਨ੍ਹਾਂ ਨਾਲ ਪੰਗਾ ਲਵੇ। ਉਨ੍ਹਾਂ ਕਿਹਾ ਹੈ ਕਿ ਗੋਲਡੀ ਬਦਮਾਸ਼ ਬਣ ਰਿਹਾ ਹੈ, ਪਰ ਉਸ ਤੋਂ ਤਾਂ ਆਪਣੇ ਭਰਾ ਦੀ ਮੌਤ ਦਾ ਬਦਲਾ ਵੀ ਨਹੀਂ ਲਿਆ ਗਿਆ। ਉਂਝ ਤੁਸੀਂ ਲੋਕ ਦਾਊਦ ਬਣਦੇ ਹੋ।
ਪੋਸਟ 'ਚ ਲਿਖਿਆ ਕਿ ਲਾਰੈਂਸ ਤੇਰਾ ਵੀ ਪਤਾ ਹੈ ਕਿ ਤੂੰ ਕਿੰਨਾ ਕੁ ਵੱਡਾ ਬਦਮਾਸ਼ ਹੈਂ, ਜਦੋਂ ਵਿੱਕੀ ਗੌਂਡਰ ਜ਼ਿੰਦਾ ਸੀ ਤਾਂ ਘਰੋਂ ਨਿਕਲਣ ਤੋਂ ਵੀ ਡਰਦਾ ਸੀ, ਹੁਣ ਤੁਸੀਂ ਵੱਡੇ ਬਦਮਾਸ਼ ਬਣ ਰਹੇ ਹੋ। ਜਿਸ ਦਿਨ ਸਾਡੇ ਹੱਥਾਂ ਵਿੱਚ ਆ ਗਿਆ, ਉਸ ਦਿਨ ਜਾਂ ਤਾਂ ਰੱਬ ਨੂੰ ਪਤਾ ਕੀ ਹੋਏਗਾ ਜਾਂ ਸਾਨੂੰ ਪਤਾ। ਬਾਕੀ ਐਂਵੇ ਗੱਲਾਂ ਨਾ ਮਾਰ ਤੈਨੂੰ ਮੌਤ ਬੜੀ ਔਖੀ ਆਉਣੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵਿਆਹ ਤੋਂ ਬਾਅਦ ਕੈਨੇਡਾ ਜਾ ਲੜਕੀ ਨੇ ਸਬੰਧ ਬਣਾਉਣ ਤੋਂ ਕੀਤਾ ਇਨਕਾਰ, ਮਾਮਲਾ ਪਹੁੰਚਿਆ ਹਾਈਕੋਰਟ, ਅਦਾਲਤ ਨੇ ਦਿੱਤਾ ਸਖਤ ਆਦੇਸ਼
ਇਹ ਵੀ ਪੜ੍ਹੋ :ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਤਰਾ, ਦੋ ਬਦਮਾਸ਼ਾਂ ਦੇ ਕਤਲ ਮਗਰੋਂ ਹਾਈ ਅਲਰਟ ਜਾਰੀ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ