(Source: ECI/ABP News)
26 ਜਨਵਰੀ ਨੂੰ ਏਨਾ ਥਾਵਾਂ 'ਤੇ ਮੁੱਖ ਮੰਤਰੀ ਚੰਨੀ ਤੇ ਰਾਜਪਾਲ ਲਹਿਰਾਉਣਗੇ ਝੰਡਾ, ਦੇਖੋ ਲਿਸਟ
ਪੰਜਾਬ 'ਚ ਵੱਖ-ਵੱਖ ਥਾਈਂ ਮੰਤਰੀਆਂ ਤੇ ਡੀਸੀਜ਼ ਵੱਲੋਂ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ।
![26 ਜਨਵਰੀ ਨੂੰ ਏਨਾ ਥਾਵਾਂ 'ਤੇ ਮੁੱਖ ਮੰਤਰੀ ਚੰਨੀ ਤੇ ਰਾਜਪਾਲ ਲਹਿਰਾਉਣਗੇ ਝੰਡਾ, ਦੇਖੋ ਲਿਸਟ On January 26, Chief Minister Channy and the Governor will hoist the flag at such places, see list 26 ਜਨਵਰੀ ਨੂੰ ਏਨਾ ਥਾਵਾਂ 'ਤੇ ਮੁੱਖ ਮੰਤਰੀ ਚੰਨੀ ਤੇ ਰਾਜਪਾਲ ਲਹਿਰਾਉਣਗੇ ਝੰਡਾ, ਦੇਖੋ ਲਿਸਟ](https://feeds.abplive.com/onecms/images/uploaded-images/2022/01/05/77ca6e553b5ff1de07fca765d8bd6ccb_original.jpg?impolicy=abp_cdn&imwidth=1200&height=675)
ਰਵਨੀਤ ਕੌਰ, ਚੰਡੀਗੜ੍ਹ : 26 ਜਨਵਰੀ ਨੂੰ ਹਰ ਸਾਲ ਗਣਤੰਤਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ 'ਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਸ ਦਿਨ ਭਾਰਤ ਦੇ ਲੋਕ ਆਪਣੇ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਤੇ ਵਡੇਰਿਆਂ ਵੱਲੋਂ ਕੀਤੇ ਗਏ ਕੰਮਾਂ ਨੂੰ ਯਾਦ ਕਰਦੇ ਹਨ।
ਇਸ ਦਿਨ ਹੀ ਪੰਜਾਬ 'ਚ ਵੱਖ-ਵੱਖ ਥਾਈਂ ਮੰਤਰੀਆਂ ਤੇ ਡੀਸੀਜ਼ ਵੱਲੋਂ ਝੰਡੇ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਂਦੀ ਹੈ। ਇਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਲਿਸਟ ਜਾਰੀ ਕੀਤੀ ਗਈ ਹੈ। ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪਰੋਹਿਤ ਲੁਧਿਆਣਾ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲੰਧਰ 'ਚ ਲਹਿਰਾਉਣਗੇ ਝੰਡਾ।
ਦੇਖੋ ਲਿਸਟ....
ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ (AAP ) ਨੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਿਛਲੇ ਦਿਨੀਂ ਇੱਕ ਮੋਬਾਈਲ ਨੰਬਰ ਜਾਰੀ ਕੀਤਾ ਸੀ, ਜਿਸ 'ਤੇ ਕਰੀਬ ਅੱਠ ਲੱਖ ਲੋਕਾਂ ਨੇ ਆਪਣੀ ਰਾਏ ਦਿੱਤੀ ਹੈ। ਆਮ ਆਦਮੀ ਪਾਰਟੀ (AAP ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਅਜੇ ਪ੍ਰੈਸ ਕਾਨਫਰੰਸ ਦੌਰਾਨ ਇਸਦੀ ਜਾਣਕਾਰੀ ਦਿੱਤੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਸ ਮੋਬਾਈਲ ਨੰਬਰ 'ਤੇ ਤਿੰਨ ਲੱਖ ਤੋਂ ਵੱਧ ਵਟਸਐਪ ਸੁਨੇਹੇ, ਚਾਰ ਲੱਖ ਤੋਂ ਵੱਧ ਕਾਲਾਂ ਅਤੇ ਇੱਕ ਲੱਖ ਵੌਇਸ ਸੁਨੇਹੇ ਅਤੇ ਪੰਜਾਹ ਹਜ਼ਾਰ ਐਸਐਮਐਸ ਆਏ ਹਨ। ਉਸ ਨੰਬਰ 'ਤੇ ਭਰਵਾਂ ਹੁੰਗਾਰਾ ਆ ਰਿਹਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ :
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)