Punjab By Poll: ਪੰਜਾਬ ਦੀਆਂ 4 ਸੀਟਾਂ ਚੋਂ 2 ‘ਤੇ ਆਪ ਮਜ਼ਬੂਤ, 1 ‘ਤੇ ਕਾਂਗਰਸ ਨਾਲ ਟੱਕਰ, 1 ਸੀਟ ‘ਤੇ ਆਜਾਦ ਭਾਰੂ, ਅੰਦਰਲੀ ਗੱਲ ਆਈ ਬਾਹਰ !
ਅਜਿਹੇ 'ਚ ਅਕਾਲੀ ਦਲ ਵੀ ਚੋਣ ਨਹੀਂ ਲੜ ਰਿਹਾ, ਉਨ੍ਹਾਂ ਦੇ ਵੋਟਰ ਕਿਸ ਪਾਸੇ ਝੁਕਣਗੇ, ਇਸ ਨਾਲ ਨਤੀਜਿਆਂ 'ਤੇ ਕਾਫੀ ਫਰਕ ਪੈਣ ਵਾਲਾ ਹੈ। ਭਾਜਪਾ ਦੇ ਉਮੀਦਵਾਰਾਂ ਵਿੱਚ ਤਿੰਨ ਸਾਬਕਾ ਅਕਾਲੀ ਵੀ ਹਨ, ਜਿਸ ਦਾ ਭਾਜਪਾ ਨੂੰ ਫਾਇਦਾ ਹੋ ਰਿਹਾ ਹੈ ਅਤੇ ਉਹ ਦੌੜ ਵਿੱਚ ਸਖ਼ਤ ਟੱਕਰ ਦੇ ਰਹੇ ਹਨ।
Punjab News: ਪੰਜਾਬ ਦੀਆਂ 4 ਸੀਟਾਂ 'ਤੇ ਜ਼ਿਮਨੀ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਜੇ ਵੋਟਰ ਇਨ੍ਹਾਂ ਚਾਰ ਵਿਧਾਨ ਸਭਾ ਸੀਟਾਂ ਡੇਰਾ ਬਾਬਾ ਨਾਨਕ, ਬਰਨਾਲਾ, ਗਿੱਦੜਬਾਹਾ ਅਤੇ ਚੱਬੇਵਾਲ 'ਤੇ ਲੋਕ ਸਭਾ ਚੋਣਾਂ ਦੇ ਆਧਾਰ 'ਤੇ ਵੋਟ ਪਾਉਣ ਤਾਂ ਨਤੀਜੇ ਕਾਫੀ ਹੱਦ ਤੱਕ ਬਦਲ ਸਕਦੇ ਹਨ।
ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਇਨ੍ਹਾਂ ਚਾਰ ਸੀਟਾਂ 'ਚੋਂ 3 'ਤੇ ਕਾਂਗਰਸ ਦੇ ਵਿਧਾਇਕ ਸਨ, ਜਦਕਿ ਆਮ ਆਦਮੀ ਪਾਰਟੀ ਕੋਲ ਇਕ ਸੀਟ ਸੀ ਪਰ ਜੇ ਅਸੀਂ ਲੋਕ ਸਭਾ ਚੋਣਾਂ 2024 ਦੇ ਨਤੀਜਿਆਂ 'ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ 2 ਸੀਟਾਂ 'ਤੇ ਮਜ਼ਬੂਤ ਸੀ, ਜਦਕਿ ਇੱਕ ਸੀਟ 'ਤੇ ਕਾਂਗਰਸ ਨਾਲ ਕਰੀਬੀ ਮੁਕਾਬਲਾ ਸੀ। ਇਸ ਦੇ ਨਾਲ ਹੀ ਆਜ਼ਾਦ ਨੇ ਇੱਕ ਸੀਟ ਜਿੱਤੀ ਸੀ।
ਅਜਿਹੇ 'ਚ ਅਕਾਲੀ ਦਲ ਵੀ ਚੋਣ ਨਹੀਂ ਲੜ ਰਿਹਾ, ਉਨ੍ਹਾਂ ਦੇ ਵੋਟਰ ਕਿਸ ਪਾਸੇ ਝੁਕਣਗੇ, ਇਸ ਨਾਲ ਨਤੀਜਿਆਂ 'ਤੇ ਕਾਫੀ ਫਰਕ ਪੈਣ ਵਾਲਾ ਹੈ। ਭਾਜਪਾ ਦੇ ਉਮੀਦਵਾਰਾਂ ਵਿੱਚ ਤਿੰਨ ਸਾਬਕਾ ਅਕਾਲੀ ਵੀ ਹਨ, ਜਿਸ ਦਾ ਭਾਜਪਾ ਨੂੰ ਫਾਇਦਾ ਹੋ ਰਿਹਾ ਹੈ ਅਤੇ ਉਹ ਦੌੜ ਵਿੱਚ ਸਖ਼ਤ ਟੱਕਰ ਦੇ ਰਹੇ ਹਨ।
ਡੇਰਾ ਬਾਬਾ ਨਾਨਕ
ਲੋਕ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਿੱਤ ਹਾਸਲ ਕੀਤੀ ਪਰ ਲੋਕ ਸਭਾ ਚੋਣਾਂ ਦੌਰਾਨ ਰੰਧਾਵਾ ਨੂੰ 48198, ਆਪ ਦੇ ਅਮਰਸ਼ੇਰ ਸਿੰਘ ਨੂੰ 44258 ਵੋਟਾਂ, ਅਕਾਲੀ ਦਲ ਦੇ ਡਾ: ਦਲਜੀਤ ਸਿੰਘ ਚੀਮਾ ਨੂੰ 17099 ਅਤੇ ਭਾਜਪਾ ਦੇ ਦਿਨੇਸ਼ ਬੱਬੂ ਨੂੰ 5981 ਵੋਟਾਂ ਮਿਲੀਆਂ ਸਨ
ਚੱਬੇਵਾਲ
ਲੋਕ ਸਭਾ ਦੀ ਚੱਬੇਵਾਲ ਸੀਟ ਹੁਸ਼ਿਆਰਪੁਰ ਅਧੀਨ ਆਉਂਦੀ ਹੈ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ 'ਆਪ' ਦੇ ਡਾ. ਰਾਜ ਕੁਮਾਰ ਚੱਬੇਵਾਲ ਜੇਤੂ ਰਹੇ। ਇਨ੍ਹਾਂ ਲੋਕ ਸਭਾ ਚੋਣਾਂ ਵਿਚ ਡਾ: ਰਾਜ ਕੁਮਾਰ ਨੂੰ 44933, ਕਾਂਗਰਸ ਦੀ ਯਾਮਿਨੀ ਗੌਤਮ ਨੂੰ 18162, ਅਕਾਲੀ ਦਲ ਦੇ ਸੋਹਣ ਸਿੰਘ ਠੰਡਲ ਨੂੰ 11935 ਤੇ ਭਾਜਪਾ ਦੀ ਅਨੀਤਾ ਸੋਮ ਪ੍ਰਕਾਸ਼ ਨੂੰ 9472 ਵੋਟਾਂ ਮਿਲੀਆਂ |
ਗਿੱਦੜਬਾਹਾ
ਗਿੱਦੜਬਾਹਾ ਲੋਕ ਸਭਾ ਸੀਟ ਫਰੀਦਕੋਟ ਅਧੀਨ ਆਉਂਦੀ ਹੈ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਇੱਥੋਂ ਆਜ਼ਾਦ ਉਮੀਦਵਾਰ ਤੇ ਖਾਲਿਸਤਾਨੀ ਸਮਰਥਕ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਹਾਸਲ ਕੀਤੀ ਸੀ। ਇਸ ਸੀਟ 'ਤੇ ਉਨ੍ਹਾਂ ਨੂੰ 32423 ਵੋਟਾਂ ਮਿਲੀਆਂ। ਜਦਕਿ ਆਪ ਦੇ ਕਰਮਜੀਤ ਅਨਮੋਲ ਦੂਜੇ ਨੰਬਰ ‘ਤੇ ਰਹੇ। ਜਿਨ੍ਹਾਂ ਨੂੰ 20310 ਵੋਟਾਂ ਮਿਲੀਆਂ। ਕਾਂਗਰਸ ਦੀ ਅਮਰਜੀਤ ਕੌਰ ਸਾਹੋਕੇ ਨੂੰ 20273, ਅਕਾਲੀ ਦਲ ਦੇ ਰਾਜਵਿੰਦਰ ਸਿੰਘ ਧਰਮਕੋਟ ਨੂੰ 19791 ਅਤੇ ਭਾਜਪਾ ਦੇ ਹੰਸ ਰਾਜ ਹੰਸ ਨੂੰ 14850 ਵੋਟਾਂ ਮਿਲੀਆਂ।
ਬਰਨਾਲਾ
ਬਰਨਾਲਾ ਸੀਟ ਦੀ ਗੱਲ ਕਰੀਏ ਤਾਂ ਇਹ ਸੰਗਰੂਰ ਲੋਕ ਸਭਾ ਹਲਕੇ ਅਧੀਨ ਆਉਂਦੀ ਹੈ। ਇੱਥੋਂ ਆਪ ਨੂੰ 37674 ਵੋਟਾਂ ਮਿਲੀਆਂ। ਇਸ ਦੇ ਨਾਲ ਹੀ ਇਸ ਸੀਟ ਤੋਂ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ 22161, ਭਾਜਪਾ ਦੇ ਅਰਵਿੰਦ ਖੰਨਾ ਨੂੰ 19218, ਸੁਖਪਾਲ ਸਿੰਘ ਖਹਿਰਾ ਨੂੰ 15176 ਤੇ ਅਕਾਲੀ ਦਲ ਨੂੰ 5724 ਵੋਟਾਂ ਪਈਆਂ।