ਦੇਸ਼ ਦੀਆਂ 200 ਬਟਾਲੀਅਨ ਵਿੱਚੋਂ ਫ਼ਾਜ਼ਿਲਕਾ ਦੀ 66 ਬਟਾਲੀਅਨ ਨੇ ਮਾਰੀ ਬਾਜ਼ੀ, ਡਰੋਨ ਅਜੇ ਵੀ ਵੱਡੀ ਚੁਣੌਤੀ
ਅੰਮ੍ਰਿਤਸਰ ਵਿਚ ਹੋਣ ਵਾਲੇ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਹਾੜੇ ਮੌਕੇ ਆਯੋਜਿਤ ਕੀਤੀ ਜਾਣ ਵਾਲੀ ਪਰੇਡ ਦੌਰਾਨ ਇਹ ਟਰਾਫੀ ਫਾਜ਼ਿਲਕਾ ਦੀ 66ਵੀ ਬਟਾਲੀਅਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ
Punjab News: ਪੰਜਾਬ ਸੂਬੇ ਦੇ ਫਾਜ਼ਿਲਕਾ ਵਿੱਚ ਕੌਮਾਂਤਰੀ ਸੀਮਾ ਤੇ ਜੂਨ 2021 ਤੋਂ ਤਨਾਤ ਸੀਮਾ ਸੁਰੱਖਿਆ ਬੱਲ ਦੀ 66ਵੀਂ ਬਟਾਲੀਅਨ ਨੇ ਸਾਲ 2012 ਦੇ ਲਈ ਸੀਮਾ ਸੁਰੱਖਿਆ ਬੱਲ ਦੀ ਸਰਵ-ਸ੍ਰੇਸ਼ਟ ਬਟਾਲੀਅਨ ਦੇ ਲਈ "ਜਨਰਲ ਚੌਧਰੀ ਟਰਾਫੀ" ਜਿੱਤ ਕੇ ਇਤਿਹਾਸ ਰਚ ਦਿੱਤਾ ਹੈ।
ਦੱਸਿਆ ਜਾ ਰਿਹਾ ਕਿ ਕਰੀਬ 15 ਵਰ੍ਹਿਆਂ ਬਾਅਦ ਇੱਕ ਵਾਰ ਫਿਰ ਪੰਜਾਬ ਦੇ ਵਿੱਚ ਬੀਐਸਐਫ ਦੀ ਬਟਾਲੀਅਨ ਨੇ ਪਹਿਲਾ ਦਰਜਾ ਹਾਸਲ ਕੀਤਾ ਹੈ ਦੱਸ ਦੇਈਏ ਹੈ ਕਿ ਇਸ ਟਰਾਫੀ ਨੂੰ ਹਾਸਲ ਕਰਨ ਦੇ ਲਈ ਬੀਐਸਐਫ ਬਟਾਲੀਅਨ ਦੇ ਵਿੱਚ ਅਧਿਕਾਰੀਆਂ ਦੀ ਤਾਇਨਾਤੀ, ਕਰਮਚਾਰੀਆਂ ਦਾ ਜ਼ਮੀਨੀ ਗਿਆਨ, ਫਾਇਰਿੰਗ, ਸਰੀਰਕ ਫਿਟਨੈੱਸ, ਕਾਗਜ਼ ਕਾਰਜ ਪ੍ਰਣਾਲੀ ਤੇ ਹੋਰ ਕੰਮਾਂ ਨੂੰ ਮੁੱਖ ਰੱਖਿਆ ਜਾਂਦਾ ਹੈ।
ਫਾਜ਼ਿਲਕਾ ਦੇ ਪਿੰਡ ਰਾਮਪੁਰਾ ਵਿੱਚ ਬਣੇ 66 ਬਟਾਲੀਅਨ ਦੇ ਹੈਡਕੁਆਟਰ ਵਿਖੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਦਾ ਕਹਿਣਾ ਕਿ ਭਾਰਤ-ਪਾਕਿਸਤਾਨ ਸਰਹੱਦ ਤੇ ਡਰੋਨ ਰਾਹੀਂ ਤਸਕਰੀ ਬੀਐਸਐਫ ਦੇ ਲਈ ਹੁਣ ਵੱਡੀ ਚੁਣੌਤੀ ਹੈ
ਇਸ ਸਾਲ ਅੰਮ੍ਰਿਤਸਰ ਵਿਚ ਹੋਣ ਵਾਲੇ ਸੀਮਾ ਸੁਰੱਖਿਆ ਬਲ ਦੇ ਸਥਾਪਨਾ ਦਿਹਾੜੇ ਮੌਕੇ ਆਯੋਜਿਤ ਕੀਤੀ ਜਾਣ ਵਾਲੀ ਪਰੇਡ ਦੌਰਾਨ ਇਹ ਟਰਾਫੀ ਫਾਜ਼ਿਲਕਾ ਦੀ 66ਵੀ ਬਟਾਲੀਅਨ ਦੇ ਅਧਿਕਾਰੀਆਂ ਨੂੰ ਦਿੱਤੀ ਜਾਵੇਗੀ
ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਘਰ ਦੀ ਕੰਧ 'ਤੇ ਲਿਖੇ ਖਾਲਿਸਤਾਨੀ ਨਾਅਰੇ
ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਘਰ ਦੀ ਕੰਧ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸੰਗਰੂਰ ਦੇ ਰਾਧਾ ਸੁਆਮੀ ਸਤਿਸੰਗ ਬਿਆਸ ਘਰ ਦੀ ਕੰਧ 'ਤੇ ਲਿਖਿਆ ''ਖਾਲਿਸਤਾਨ ਵੋਟ 26 ਜਨਵਰੀ'', ਇਹ ਵੀਡੀਓ ਵਾਇਰਲ ਹੋ ਰਹੀ ਹੈ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਉੱਥੇ ਕੋਈ ਨਾਅਰੇ ਨਹੀਂ ਲਿਖੇ ਹੋਏ ਹਨ। ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਜਿੱਥੇ ਰਾਧਾ ਸੁਆਮੀ ਸਤਿਸੰਗ ਘਰ ਸੰਗਰੂਰ ਨੰਬਰ 1 ਲਿਖਿਆ ਹੋਇਆ ਹੈ, ਉਸ ਦੇ ਹੇਠਾਂ ਨਾਅਰੇ ਲਿਖੇ ਹੋਏ ਸਨ।
ਉਥੇ ਮੌਜੂਦ ਰਾਧਾ ਸੁਆਮੀ ਡੇਰੇ ਦੇ ਸੇਵਾਦਾਰ ਕਹਿ ਰਹੇ ਹਨ ਕਿ ਸਾਨੂੰ ਕੁਝ ਨਹੀਂ ਪਤਾ। ਅਸੀਂ ਰਾਤ 10 ਵਜੇ ਤੱਕ ਡਿਊਟੀ ਕਰਦੇ ਹਾਂ ਅਤੇ ਸਵੇਰੇ 5 ਵਜੇ ਤੋਂ ਹੀ ਸੇਵਾਦਾਰ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਹਨ। ਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਜਿੱਥੋਂ ਤੱਕ ਸੀਸੀਟੀਵੀ ਕੈਮਰਿਆਂ ਦੀ ਗੱਲ ਹੈ, ਉਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹਨ। ਡੇਰਾ ਸੇਵਾਦਾਰਾਂ ਨੇ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਕੈਮਰੇ ਨਹੀਂ ਲਗਾ ਸਕਦੇ। ਪੁਲਿਸ ਨੇ ਸਾਡੇ ਤੋਂ ਵੀ ਪੁੱਛਗਿੱਛ ਕੀਤੀ ਹੈ, ਡੇਰੇ ਦੀ ਇਜਾਜ਼ਤ ਨਾਲ ਜੋ ਵੀ ਹੁੰਦਾ ਹੈ, ਓਹੀ ਹੋ ਸਕਦਾ ਹੈ।