(Source: ECI/ABP News/ABP Majha)
Punjab Breaking News Live : ਹੁਣ ਪ੍ਰਧਾਨ ਮੰਤਰੀ ਬਾਜੇਕੇ ਵੀ ਲੜੇਗਾ ਚੋਣ, ਜੰਮੂ-ਕਸ਼ਮੀਰ ਅੱਤਵਾਦੀ ਹਮਲਿਆਂ ਤੋਂ ਬਾਅਦ ਪਠਾਨਕੋਟ 'ਚ ਹਥਿਆਰਾਂ ਨਾਲ ਲੈਸ ਦੇਖੇ ਦੋ ਸ਼ੱਕੀ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੇਗੀ ਪਾਕਿ ਸਰਕਾਰ
Punjab Breaking News Live : ਹੁਣ ਪ੍ਰਧਾਨ ਮੰਤਰੀ ਬਾਜੇਕੇ ਵੀ ਲੜੇਗਾ ਚੋਣ, ਜੰਮੂ-ਕਸ਼ਮੀਰ ਅੱਤਵਾਦੀ ਹਮਲਿਆਂ ਤੋਂ ਬਾਅਦ ਪਠਾਨਕੋਟ 'ਚ ਹਥਿਆਰਾਂ ਨਾਲ ਲੈਸ ਦੇਖੇ ਦੋ ਸ਼ੱਕੀ, ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਿਤ ਕਰੇਗੀ ਪਾਕਿ ਸਰਕਾਰ
LIVE
Background
Punjab Breaking News Live 26 June 2024 : ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੇ ਚੋਣ ਲੜਨ ਦਾ ਐਲਾਨ ਕੀਤਾ ਹੈ। ਇਸ ਗੱਲ ਦਾ ਐਲਾਨ ਉਨ੍ਹਾਂ ਦੇ ਬੇਟੇ ਆਕਾਸ਼ਦੀਪ ਸਿੰਘ ਨੇ ਇੰਸਟਾਗ੍ਰਾਮ 'ਤੇ ਕੀਤਾ ਹੈ। ਭਗਵੰਤ ਸਿੰਘ ਨੇ ਇਹ ਫੈਸਲਾ ਅੰਮ੍ਰਿਤਪਾਲ ਸਿੰਘ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਲਿਆ ਹੈ। ਪ੍ਰਧਾਨ ਮੰਤਰੀ ਬਾਜੇਕੇ ਗਿੱਦੜਬਾਹਾ ਵਿਧਾਨ ਸਭਾ ਸੀਟ ਤੋਂ ਚੋਣ ਲੜਨਗੇ। ਇੱਥੋਂ ਉਨ੍ਹਾਂ ਦਾ ਸਿਆਸੀ ਕਰੀਅਰ ਸ਼ੁਰੂ ਹੋਣ ਜਾ ਰਿਹਾ ਹੈ। ਬਾਜੇਕੇ ਕਿਸਾਨ ਅੰਦੋਲਨ ਵਿੱਚ ਵੀ ਕਾਫੀ ਸਰਗਰਮ ਰਹੇ ਹਨ। ਉਹ ਅਕਸਰ ਕਿਸਾਨਾਂ ਦੇ ਅੰਦੋਲਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲੋਕਾਂ ਨਾਲ ਸ਼ੇਅਰ ਕਰਦੇ ਰਹਿੰਦੇ ਹਨ।
Bajeke: ਅੰਮ੍ਰਿਤਪਾਲ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਬਾਜੇਕੇ ਵੀ ਲੜੇਗਾ ਚੋਣ, ਇਸ ਹਲਕੇ ਤੋਂ ਬਣੇਗਾ ਉਮੀਦਵਾਰ
Suspected Terrorists Sighted: ਜੰਮੂ ਕਸ਼ਮੀਰ ਵਿੱਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੁਣ ਖੂਫੀਆ ਏਜੰਸੀਆਂ ਨੂੰ ਪੰਜਾਬ ਨੂੰ ਅਲਰਟ 'ਤੇ ਕਰ ਦਿੱਤਾ ਹੈ। ਖਾਸ ਕਰਕੇ ਭਾਰਤ ਪਾਕਿਸਤਾਨ ਅਤੇ ਜੰਮੂ ਨਾਲ ਲੱਗਦੀ ਸਰਹੱਦ 'ਤੇ ਵਸੇ ਹੋਏ ਪਿੰਡਾਂ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੰਮੂ ਦੀ ਸਰਹੱਦ ਨਾਲ ਲੱਗਦੇ ਪਠਾਨਕੋਟ ਦੇ ਆਖਰੀ ਪਿੰਡ ਕੋਟ ਭੱਟੀਆਂ 'ਚ ਰਾਤ ਦੇ ਸਮੇਂ 2 ਸ਼ੱਕੀ ਵਿਅਕਤੀ ਦੀ ਹਲਚਲ ਦੇਖੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ੱਕੀ ਵਿਅਕਤੀਆਂ ਨੂੰ ਪਿੰਡ ਦੇ ਇਕ ਫਾਰਮ ਹਾਊਸ 'ਤੇ ਮੌਜੂਦ ਇਕ ਮਜ਼ਦੂਰ ਦੇ ਘਰ ਖਾਣਾ ਖਾਂਦੇ ਦੇਖਿਆ ਗਿਆ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪਠਾਨਕੋਟ ਪੁਲਿਸ ਹੁਣ ਅਲਰਟ 'ਤੇ ਹੈ।
Maharaja Ranjit Singh: ਪਕਿਸਤਾਨ ਵਿਚ ਸਥਿਤ ਪੰਜਾਬ ਦੀ ਹਕੂਮਤ ਨੇ ਕਿਹਾ ਕਿ ਉਹ ਅੱਜ ਸਿੱਖ ਸਾਮਰਾਜ ਦੇ ਪਹਿਲੇ ਹਾਕਮ ਮਹਾਰਾਜਾ ਰਣਜੀਤ ਸਿੰਘ ਦਾ ਪੁਰਾਣਾ ਬੁੱਤ ਕਰਤਾਰਪੁਰ ਸਾਹਿਬ ਚ ਮੁੜ ਸਥਾਪਿਤ ਕਰੇਗੀ, ਤਾਂ ਜੋ ਭਾਰਤ ਤੋਂ ਆਉਣ ਵਾਲੇ ਸਿੱਖਾਂ ਸ਼ਰਧਾਲੂ ਵੀ ਇਸ ਦੇ ਦਰਸ਼ਨ ਕਰ ਸਕਣ।
Theekri Pehra: ਪੰਜਾਬ 'ਚ ਮੁੜ ਲੱਗਣ ਲੱਗੇ ਠੀਕਰੀ ਪਹਿਰੇ, ਸਰਕਾਰੀ ਫਰਮਾਨ ਹੋਇਆ ਜਾਰੀ
Theekri Pehra: ਵਧੀਕ ਜ਼ਿਲ੍ਹਾ ਮੈਜਿਸਟਰੇਟ, ਜਲੰਧਰ ਮੇਜਰ ਡਾ.ਅਮਿਤ ਮਹਾਜਨ ਵਲੋਂ ਪੰਜਾਬ ਵਿਲੇਜ਼ ਤੇ ਸਮਾਲ ਟਾਊਨਜ਼-ਪੈਟਰੋਲ ਐਕਟ 1918 ਦੀ ਧਾਰਾ 3 ਅਤੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ ਦੀ ਹਦੂਦ ਅੰਦਰ ਪੈਂਦੀਆਂ ਸਮੂਹ ਤਹਿਸੀਲਾਂ/ਸਬ ਤਹਿਸੀਲਾਂ ਦੇ ਸਾਰੇ ਕਸਬਿਆਂ ਅਤੇ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣ ਦੇ ਹੁਕਮ ਦਿੱਤੇ ਹਨ। ਹੁਕਮਾਂ ਅਨੁਸਾਰ ਨਰੋਈ ਸਿਹਤ ਵਾਲੇ ਸਾਰੇ ਬਾਲਗ ਵਿਅਕਤੀ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਹਰ ਰੋਜ਼ ਸ਼ਾਮ 8 ਵਜੇ ਤੋਂ ਸਵੇਰੇ 5 ਵਜੇ ਤੱਕ ਗਸ਼ਤ, ਠੀਕਰੀ ਪਹਿਰਾ/ਰਾਖੀ ਦੀ ਡਿਊਟੀ ਨਿਭਾਉਣ ਅਤੇ ਇਹ ਠੀਕਰੀ ਪਹਿਰਾ ਧਾਰਮਿਕ ਸਥਾਨਾਂ ’ਤੇ ਉਚੇਚੇ ਤੌਰ ’ਤੇ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।
Punjab Tourist Manikaran: ਹਿਮਾਚਲ 'ਚ ਫਿਰ ਪਿਆ ਪੰਜਾਬੀਆਂ ਨਾਲ ਪੰਗਾ, ਨੌਜਵਾਨ ਨੇ ਕੱਢ ਲਿਆ ਪਿਸਤੌਲ
Punjab Tourist Manikaran: ਹਿਮਾਚਲ ਪ੍ਰਦੇਸ਼ 'ਚ ਘੁੰਮਣ ਜਾਣ ਵਾਲੇ ਪੰਜਾਬੀ ਸੈਲਾਨੀ ਚਰਚਾ ਵਿੱਚ ਹਨ। ਕਈ ਸੈਲਾਨੀਆਂ ਦਾ ਸਥਾਨਕ ਲੋਕਾਂ ਨਾਲ ਟਕਰਾਅ ਹੋਇਆ ਹੈ। ਹੁਣ ਤਾਜ਼ਾ ਮਾਮਲਾ ਮਨੀਕਰਨ ਸਾਹਿਬ ਤੋਂ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਦੀ ਡਰਾਈਵਰ ਨਾਲ ਤਕਰਾਰ ਹੋ ਗਈ। ਮਾਮਲਾ ਇਨ੍ਹਾਂ ਵਧ ਗਿਆ ਕਿ ਪੰਜਾਬੀ ਨੌਜਵਾਨ ਨੇ ਪਿਸਤੌਲ ਕੱਢ ਲਿਆ। ਹਾਸਲ ਜਾਣਕਾਰੀ ਮੁਤਾਬਕ ਹਿਮਾਚਲ ਦੇ ਜ਼ਿਲ੍ਹਾ ਕੁੱਲੂ ਵਿੱਚ ਪੰਜਾਬ ਦੇ ਇੱਕ ਸੈਲਾਨੀ ਦੀ ਬੱਸ ਡਰਾਈਵਰ ਨਾਲ ਬਹਿਸ ਹੋ ਗਈ। ਸੂਤਰਾਂ ਮੁਤਾਬਕ ਬੱਸ ਡਰਾਈਵਰ ਪੰਜਾਬੀ ਸੈਲਾਨੀ ਦੀ ਗੱਡੀ ਨੂੰ ਰਾਹ ਨਹੀਂ ਦੇ ਰਿਹਾ ਸੀ। ਇਸ ਮਗਰੋਂ ਮਾਮਲਾ ਵਧ ਗਿਆ ਤੇ ਪੰਜਾਬੀ ਨੌਜਵਾਨ ਨੇ ਪਿਸਤੌਲ ਕੱਢ ਲਈ। ਇਸ ਮਾਮਲੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਦੌਰਾਨ ਹੰਗਾਮਾ ਹੋਣ ਕਾਰਨ ਆਵਾਜਾਈ ਜਾਮ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Punjab Weather Update: ਪੰਜਾਬ, ਹਰਿਆਣਾ ਤੇ ਚੰਡੀਗੜ੍ਹ 'ਚ ਬਾਰਸ਼ ਦਾ ਦੌਰ, ਕੱਲ੍ਹ ਤੋਂ ਹੋਏਗਾ ਜਲਥਲ
Punjab Weather Update: ਪੰਜਾਬ ਵਿੱਚ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਸੂਬੇ ਵਿੱਚ ਕੱਲ੍ਹ 27 ਜੂਨ ਤੋਂ ਬਾਰਸ਼ ਦਾ ਦੌਰ ਸ਼ੁਰੂ ਹੋ ਰਿਹਾ ਹੈ। ਮੌਸਮ ਵਿਭਾਗ 27 ਜੂਨ ਨੂੰ ਕਿਤੇ-ਕਿਤੇ ਛਿੱਟੇ ਪੈਣਗੇ। ਇਸ ਮਗਰੋਂ 28-29 ਜੂਨ ਨੂੰ ਹਲਕੀ ਬਾਰਸ਼ ਹੋਏਗੀ ਤੇ 30 ਜੂਨ ਤੇ 1 ਜੁਲਾਈ ਨੂੰ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਹਰਿਆਣਾ 'ਚ ਅੱਜ 27 ਜੂਨ ਨੂੰ ਕੁਝ ਥਾਵਾਂ 'ਤੇ ਹਲਕੀ ਬਾਰਸ਼ ਹੋਏਗੀ। ਇਸ ਮਗਰੋਂ 28-29 ਜੂਨ ਨੂੰ ਸੂਬੇ ਦੀਆਂ ਕਈ ਥਾਵਾਂ 'ਤੇ ਦਰਮਿਆਨੀ ਬਾਰਸ਼ ਤੇ 30 ਜੂਨ ਤੇ 1 ਜੁਲਾਈ ਨੂੰ ਜ਼ਿਆਦਾਤਰ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਚੰਡੀਗੜ੍ਹ ਵਿੱਚ 27 ਤੋਂ 29 ਜੂਨ ਤੱਕ ਤੇਜ਼ ਹਵਾਵਾਂ ਤੇ ਗਰਜ ਨਾਲ ਮੀਂਹ ਪੈ ਸਕਦਾ ਹੈ।
Sarai Booking: ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨਾਲ ਲੱਖਾਂ ਦੀ ਠੱਗੀ, ਇੰਝ ਬਣਾਇਆ ਗਿਆ ਸ਼ਿਕਾਰ, ਤੁਸੀਂ ਵੀ ਬੱਚ ਕੇ ਰਿਹੋ
Sarai Booking: ਸ੍ਰੀ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਲਈ ਫਰਜ਼ੀ ਵੈੱਬਸਾਈਟ ਰਾਹੀਂ ਸ਼੍ਰੋਮਣੀ ਕਮੇਟੀ ਦੀ ਸਾਰਾਗੜ੍ਹੀ ਸਰਾਏ ਵਿੱਚ ਕਮਰਿਆਂ ਦੀ ਬੁਕਿੰਗ ਦੇ ਮਾਮਲੇ ਵਿੱਚ ਨਵੇਂ ਤੱਥ ਸਾਹਮਣੇ ਆਏ ਹਨ। ਭਾਵੇਂ ਪੁਲੀਸ ਹੁਣ ਤੱਕ ਇਸ ਮਾਮਲੇ ਵਿੱਚ ਕੁਝ ਨਹੀਂ ਕਰ ਸਕੀ ਪਰ ਕਮੇਟੀ ਦੀ ਪਹਿਲਕਦਮੀ ’ਤੇ ਧੋਖਾਧੜੀ ਲਈ ਵਰਤੀ ਜਾਣ ਵਾਲੀ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਗਿਆ ਹੈ। ਕਮੇਟੀ ਦੀ ਜਾਂਚ ਤੋਂ ਹੁਣ ਤੱਕ ਜੋ ਤੱਥ ਸਾਹਮਣੇ ਆਏ ਹਨ, ਉਨ੍ਹਾਂ ਅਨੁਸਾਰ ਠੱਗਾਂ ਨੇ 100 ਦੇ ਕਰੀਬ ਲੋਕਾਂ ਨਾਲ 10 ਤੋਂ 12 ਲੱਖ ਰੁਪਏ ਦੀ ਠੱਗੀ ਮਾਰੀ ਹੈ। ਹਾਲਾਂਕਿ ਇਹ ਗਿਣਤੀ ਜ਼ਿਆਦਾ ਹੋ ਸਕਦੀ ਹੈ ਪਰ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਧੋਖੇਬਾਜ਼ QR ਕੋਡ ਨੂੰ ਸਕੈਨ ਕਰਨ ਦਾ ਬਹਾਨਾ ਲਗਾ ਕੇ ਗਾਹਕ ਦੇ ਬੈਂਕ ਖਾਤੇ ਨੂੰ ਪੂਰੀ ਤਰ੍ਹਾਂ ਖਾਲੀ ਕਰ ਦਿੰਦੇ ਸਨ।