(Source: ECI/ABP News)
Parkash Singh Badal Birthday: ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸੁਖਬੀਰ ਬਾਦਲ ਨੇ ਇੰਝ ਦਿੱਤੀ ਵਧਾਈ
ਬਾਦਲ ਦਾ ਜਨਮ 27 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ ਵਿੱਚ ਹੋਇਆ ਸੀ। ਉਨ੍ਹਾਂ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਵਿਦਿਆ ਹਾਸਲ ਕੀਤੀ ਸੀ। ਉਹ ਦੇਸ਼ ਦੀ ਵੰਡ ਵੇਲੇ 1947 ਤੋਂ ਹੀ ਸਿਆਸਤ ਵਿੱਚ ਸਰਗਰਮ ਹੋ ਗਏ ਸੀ।
![Parkash Singh Badal Birthday: ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸੁਖਬੀਰ ਬਾਦਲ ਨੇ ਇੰਝ ਦਿੱਤੀ ਵਧਾਈ Parkash Singh Badal Birthday: Sukhbir SIngh Badal Congratulations to Parkash Singh Badal on his birthday Parkash Singh Badal Birthday: ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਸੁਖਬੀਰ ਬਾਦਲ ਨੇ ਇੰਝ ਦਿੱਤੀ ਵਧਾਈ](https://feeds.abplive.com/onecms/images/uploaded-images/2021/12/08/f71acada25f82eb8a01df7a96422a78a_original.jpg?impolicy=abp_cdn&imwidth=1200&height=675)
ਚੰਡੀਗੜ੍ਹ: ਪੰਜਾਬ ਦੀ ਸਿਆਸਤ ਦੇ ਸਭ ਤੋਂ ਵੱਡੇ ਥੰਮ ਮੰਨੇ ਜਾਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਨ ਹੈ। ਉਹ 94 ਸਾਲਾਂ ਦੇ ਹੋ ਗਏ ਹਨ। ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਦਾ ਅਜੇ ਵੀ ਪੰਜਾਬ ਦੀ ਸਿਆਸਤ ਉੱਪਰ ਚੰਗਾ ਪ੍ਰਭਾਵ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪ੍ਰਕਾਸ਼ ਸਿੰਘ ਦੇ ਬੇਟੇ ਸੁਖਬੀਰ ਬਾਦਲ ਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਲਿਖਿਆ ਹੈ ਕਿ 90ਵਿਆਂ ਵਿੱਚ ਵੀ ਉਨ੍ਹਾਂ ਦਾ ਨੌਜਵਾਨਾਂ ਵਰਗਾ ਉਤਸ਼ਾਹ ਤੇ ਊਰਜਾ ਦੇਖ ਮੈਂ ਹੈਰਾਨ ਹੋ ਜਾਂਦਾ ਹਾਂ। ਉਨ੍ਹਾਂ ਦੀ ਸਿਆਣਪ ਤੇ ਤਜਰਬਾ ਦੋਵੇਂ ਬੇਮਿਸਾਲ ਹਨ। ਮੈਨੂੰ ਉਨ੍ਹਾਂ ਵਿੱਚ ਸਾਰਾ ਪੰਜਾਬ ਨਜ਼ਰ ਆਉਂਦਾ ਹੈ ਤੇ ਉਹ ਸਾਡੇ ਸਾਰਿਆਂ ਵਿੱਚ ਪੰਜਾਬ ਨੂੰ ਦੇਖਦੇ ਹਨ। ਉਹ ਸਿਰਫ਼ ਮੇਰੇ ਨਹੀਂ - ਉਹ ਸਾਰੇ ਪੰਜਾਬ ਤੇ ਸਾਰੇ ਪੰਜਾਬੀਆਂ ਦੇ ਹਨ, ਪ੍ਰਕਾਸ਼ ਪੰਜਾਬ ਦਾ!
ਬਾਦਲ ਦਾ ਜਨਮ 08 ਦਸੰਬਰ 1927 ਨੂੰ ਪਿੰਡ ਅਬੁਲ ਖੁਰਾਣਾ ਵਿੱਚ ਹੋਇਆ ਸੀ। ਉਨ੍ਹਾਂ ਨੇ ਫੋਰਮੈਨ ਕ੍ਰਿਸ਼ਚਨ ਕਾਲਜ ਲਾਹੌਰ ਤੋਂ ਵਿਦਿਆ ਹਾਸਲ ਕੀਤੀ ਸੀ। ਉਹ ਦੇਸ਼ ਦੀ ਵੰਡ ਵੇਲੇ 1947 ਤੋਂ ਹੀ ਸਿਆਸਤ ਵਿੱਚ ਸਰਗਰਮ ਹੋ ਗਏ ਸੀ। ਉਹ ਸਭ ਤੋਂ ਪਹਿਲਾਂ ਪਿੰਡ ਬਾਦਲ ਦੇ ਸਰਪੰਚ ਬਣੇ। ਇਸ ਮਗਰੋਂ ਉਹ ਬਲਾਕ ਸੰਮਤੀ ਲੰਬੀ ਦੇ ਚੇਅਰਮੈਨ ਬਣੇ। ਉਹ 1957 ਵਿੱਚ ਪਹਿਲੀ ਵਾਰ ਵਿਧਾਇਕ ਚੁਣੇ ਗਏ।
ਬਾਦਲ 1970 ਵਿਚ ਪਹਿਲੀ ਵਾਰ ਤੇ ਸਭ ਤੋਂ ਘੱਟ ਉਮਰ ਦੇ ਮੁੱਖ ਮੰਤਰੀ ਬਣੇ। ਮਾਰਚ 2012 ਵਿਚ ਉਹ ਪੰਜਾਬ ਦੇ ਸਭ ਤੋਂ ਵੱਡੀ ਉਮਰ ਦੇ ਮੁੱਖ ਮੰਤਰੀ ਬਣੇ। ਬਾਦਲ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿਣ ਤੋਂ ਇਲਾਵਾ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਉਹ ਅਕਾਲੀ ਦਲ ਦੇ ਪ੍ਰਧਾਨ ਰਹੇ ਤੇ ਉਨ੍ਹਾਂ ਵੱਖ-ਵੱਖ ਮੋਰਚਿਆਂ ਦੀ ਅਗਵਾਈ ਵੀ ਕੀਤੀ ਤੇ 17 ਸਾਲਾਂ ਤੱਕ ਜੇਲ੍ਹ ਵੀ ਕੱਟੀ ਹੈ।
ਬਾਦਲ ਨੂੰ 30 ਮਾਰਚ 2015 ਨੁੰ ਤਤਕਾਲੀ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਵੱਲੋਂ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਨੂੰ 11 ਦਸੰਬਰ 2011 ਨੁੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਰਤਨ ਫਖ਼ਰ ਏ ਕੌਮ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ। ਉਨ੍ਹਾਂ ਦਾ ਵਿਆਹ ਸੁਰਿੰਦਰ ਕੌਰ ਨਾਲ ਹੋਇਆ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਜਦੋਂਕਿ ਬੇਟੀ ਪ੍ਰਨੀਤ ਕੌਰ ਕੈਰੋਂ ਪਰਿਵਾਰ ਵਿਚ ਆਦੇਸ਼ ਪ੍ਰਤਾਪ ਕੈਰੋਂ ਨਾਲ ਵਿਆਹੀ ਹੋਈ ਹੈ।
ਇਹ ਵੀ ਪੜ੍ਹੋ: ਇਹ ਭਾਰਤੀ ਕੰਪਨੀ ਅਮਰੀਕਾ 'ਚ ਦੇਣ ਜਾ ਰਹੀ 12 ਹਜ਼ਾਰ ਲੋਕਾਂ ਨੂੰ ਨੌਕਰੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)