Badal Cousin Murder Case: ਗੋਆ ਪੁਲਿਸ ਦੀ ਰਿਪੋਰਟ 'ਚ ਇੱਕ ਹੋਰ ਵੱਡਾ ਖੁਲਾਸਾ, ਕਤਲ ਤੋਂ ਪਹਿਲਾਂ ਰਚੀ ਸੀ ਇਹ ਸਾਜਿਸ਼
Narottam Dhillon Murder Case: ਪੁਲੀਸ ਨੇ ਮੁਲਜ਼ਮਾਂ ਤੋਂ ਕਾਰੋਬਾਰੀ ਦੀ ਐੱਸਯੂਵੀ, ਸੋਨੇ ਦੀ ਚੇਨ, ਸੋਨੇ ਦਾ ਬਰੇਸਲੈੱਟ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ ਜਿਨ੍ਹਾਂ ਦੀ ਕੀਮਤ 47 ਲੱਖ ਰੁਪਏ ਦੱਸੀ ਜਾਂਦੀ ਹੈ। ਨਿਮਸ ਦੇ ਬਚਪਨ ਦੇ
Narottam Dhillon Murder Case: ਗੋਆ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਕਾਰੋਬਾਰੀ ਨਰੋਤਮ ਸਿੰਘ ਢਿੱਲੋਂ ਨੂੰ ਸ਼ਨਿਚਰਵਾਰ ਦੀ ਰਾਤ ਕਤਲ ਕਰਨ ਤੋਂ ਪਹਿਲਾਂ ਤਿੰਨ ਵਿਅਕਤੀਆਂ, ਜਿਨ੍ਹਾਂ ਵਿਚ ਇਕ ਕੁੜੀ ਵੀ ਸ਼ਾਮਲ ਸੀ, ਨੇ ਹਨੀ ਟਰੈਪ 'ਚ ਫਸਾਉਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਾਕਾਮ ਰਹੇ ਤਾਂ ਉਨ੍ਹਾਂ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ।
ਨਰੋਤਮ ਸਿੰਘ ਢਿੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਭਤੀਜਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਚਚੇਰਾ ਭਰਾ ਹੈ। ਨਿਮਸ ਢਿੱਲੋਂ ਦੀ ਲਾਸ਼ ਐਤਵਾਰ ਸਵੇਰੇ ਉੱਤਰੀ ਗੋਆ ਵਿਚ ਇਕ ਪਿੰਡ ਦੇ ਵਿਲਾ ਵਿਚੋਂ ਮਿਲੀ ਸੀ।
ਇਸ ਕਤਲ ਕੇਸ ਦੀ ਜਾਂਚ ਕਰ ਰਹੇ ਇੰਸਪੈਕਟਰ ਰਾਹੁਲ ਪਰਬ ਨੇ ਕਿਹਾ, ਇਕ ਕੁੜੀ ਸਣੇ ਤਿੰਨ ਵਿਅਕਤੀ ਸ਼ਨਿਚਰਵਾਰ ਰਾਤ ਨੂੰ ਨਿਮਸ ਦੇ ਪ੍ਰਾਈਵੇਟ ਵਿਲਾ ਵਿਚ ਗਏ ਸਨ। ਨਿਮਸ ਇਥੇ ਆਪਣੇ ਨਿੱਜੀ ਮਹਿਮਾਨਾਂ ਨੂੰ ਹੀ ਸੱਦਦਾ ਸੀ। ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਹ ਤਿੱਕੜੀ ਨਿਮਸ ਦੀਆਂ ਇਤਰਾਜ਼ਯੋਗ ਵੀਡੀਓਜ਼ ਬਣਾ ਕੇ ਉਸ ਤੋਂ ਪੈਸੇ ਉਗਰਾਹੁਣ ਲਈ ਹੀ ਉਥੇ ਆਈ ਸੀ।
ਪਰ ਜਦੋਂ ਉਨ੍ਹਾਂ ਦੀ ਇਹ ਯੋਜਨਾ (ਹਨੀ ਟਰੈਪ) ਫੇਲ੍ਹ ਹੋ ਗਈ ਤਾਂ ਉਨ੍ਹਾਂ ਕਾਰੋਬਾਰੀ ਦੀ ਹੱਤਿਆ ਕਰ ਦਿੱਤੀ। ਮੁੰਬਈ ਪੁਲੀਸ ਕੁੜੀ ਸਣੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਤੀਜੇ ਮੁਲਜ਼ਮ ਨੂੰ ਕਾਬੂ ਕਰਨ ਲਈ ਯਤਨ ਜਾਰੀ ਹਨ। ਪੀੜਤ ਤੇ ਮੁਲਜ਼ਮ ਇੰਸਟਾਗ੍ਰਾਮ ਜ਼ਰੀਏ ਇਕ ਦੂਜੇ ਦੇ ਸੰਪਰਕ ਵਿਚ ਆਏ ਸਨ।"
ਪੁਲੀਸ ਨੇ ਮੁਲਜ਼ਮਾਂ ਤੋਂ ਕਾਰੋਬਾਰੀ ਦੀ ਐੱਸਯੂਵੀ, ਸੋਨੇ ਦੀ ਚੇਨ, ਸੋਨੇ ਦਾ ਬਰੇਸਲੈੱਟ ਤੇ ਮੋਬਾਈਲ ਫੋਨ ਬਰਾਮਦ ਕਰ ਲਿਆ ਹੈ ਜਿਨ੍ਹਾਂ ਦੀ ਕੀਮਤ 47 ਲੱਖ ਰੁਪਏ ਦੱਸੀ ਜਾਂਦੀ ਹੈ। ਨਿਮਸ ਦੇ ਬਚਪਨ ਦੇ ਦੋਸਤ-ਮਿੱਤਰਾਂ ਨੇ ਕਿਹਾ ਕਿ ਮਸੂਰੀ ਵਿੱਚ ਸਕੂਲ ਦੇ ਦਿਨਾਂ ਦੌਰਾਨ ਉਹ ਬਹੁਤ ਚੰਗਾ ਅਥਲੀਟ ਤੇ ਖਿਡਾਰੀ ਸੀ।
ਉਨ੍ਹਾਂ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਗੋਆ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਨੀਤੂ ਸ਼ੰਕਰ ਰਾਹੂਜਾ (22) ਤੇ ਜੀਤੇਂਦਰ ਰਾਮਚੰਦਰ ਸਾਹੂ (32) ਵਜੋਂ ਦੱਸੀ ਗਈ ਹੈ। ਰਾਹੂਜਾ ਜਿੱਥੇ ਭੋਪਾਲ ਵਿਚ ਇਲੈਕਟ੍ਰੋਨਿਕ ਸ਼ੋਅਰੂਮ ਵਿਚ ਕੰਮ ਕਰਦੀ ਹੈ, ਉਥੇ ਸਾਹੂ ਭੋਪਾਲ ਦੀ ਸਟਾਕ ਟਰੇਡਿੰਗ ਕੰਪਨੀ ਲਈ ਕੰਮ ਕਰਦਾ ਹੈ।
ਤੀਜਾ ਭਗੌੜਾ ਮੁਲਜ਼ਮ ਝਾਂਸੀ ਨਾਲ ਸਬੰਧਤ ਹੈ। ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਨਿਮਸ ਦਾ ਸਰਾਹਣੇ ਨਾਲ ਸਾਹ ਘੁੱਟ ਕੇ ਕਤਲ ਕੀਤਾ ਗਿਆ।