ਕੈਪਟਨ ਦੇ ਕਾਂਗਰਸ ਛੱਡਣ ਬਾਰੇ ਬੋਲੇ ਪ੍ਰਤਾਪ ਬਾਜਵਾ, ਨਵਜੋਤ ਸਿੱਧੂ ਦੀ ਨਰਾਜ਼ਗੀ 'ਤੇ ਕਹੀ ਵੱਡੀ ਗੱਲ
ਬਾਜਵਾ ਇੱਕ ਚਰਚ ਦਾ ਉਦਘਾਟਨ ਕਰਨ ਪਹੁੰਚੇ ਸਨ। ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕੁਝ ਮੁੱਦਿਆਂ 'ਤੇ ਇਤਰਾਜ਼ ਚੁੱਕੇ। ਇਸ 'ਤੇ ਉਨ੍ਹਾਂ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਹੋਈ ਤੇ ਸਮਝੌਤਾ ਵੀ ਹੋ ਗਿਆ ਹੈ।
ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਚਰਚ ਦਾ ਉਦਘਾਟਨ ਕੀਤਾ। ਰਾਜ ਸਭਾ ਮੈਂਬਰ ਬਾਜਵਾ ਨੇ ਕੁਝ ਦਿਨ ਪਹਿਲਾਂ ਬਟਾਲਾ ਵਿੱਚ ਅਪਣੀ ਸਰਗਰਮੀ ਸ਼ੁਰੂ ਕੀਤੀ ਸੀ, ਪਰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਹਾਈਕਮਾਨ ਵਿਚਾਲੇ ਵਿਵਾਦ ਹੋਣ ਮਗਰੋਂ ਇਕਦਮ ਆਪਣੇ ਦੌਰੇ ਰੱਦ ਕਰ ਦਿਤੇ ਸਨ। ਹੁਣ ਫਿਰ ਪ੍ਰਤਾਪ ਸਿੰਘ ਬਾਜਵਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਪਣੇ ਪੈਰ ਜਮਾ ਰਹੇ ਹਨ।
ਬਾਜਵਾ ਅੱਜ ਗੁਰਦਾਸਪੁਰ ਦੇ ਕਸਬਾ ਧਾਰੀਵਾਲ ਵਿੱਚ ਇੱਕ ਚਰਚ ਦਾ ਉਦਘਾਟਨ ਕਰਨ ਪਹੁੰਚੇ ਸਨ। ਬਾਜਵਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਕੁਝ ਮੁੱਦਿਆਂ 'ਤੇ ਇਤਰਾਜ਼ ਉਠਾਏ ਸਨ। ਇਸ 'ਤੇ ਉਨ੍ਹਾਂ ਦੀ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਮੀਟਿੰਗ ਹੋਈ ਸੀ ਤੇ ਸਮਝੌਤਾ ਵੀ ਹੋ ਗਿਆ ਹੈ ਤੇ ਬਾਕੀ ਮਾਮਲੇ ਜਲਦੀ ਹੀ ਸੁਲਝਾ ਲਏ ਜਾਣਗੇ।
ਬਾਜਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛੱਡਣ ਬਾਰੇ ਕਿਹਾ ਕਿ ਇਹ ਕੈਪਟਨ ਦਾ ਨਿੱਜੀ ਫੈਸਲਾ ਹੈ ਪਰ ਉਹ ਕਾਂਗਰਸ ਵਿੱਚ ਹੀ ਰਹਿਣਗੇ, ਉਹ ਕਿਤੇ ਨਹੀਂ ਜਾਣਗੇ। ਬਟਾਲਾ ਦੇ ਦੋ ਚੇਅਰਮੈਨ ਹਟਾਉਣ ਬਾਰੇ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਦੋ ਖਾਸ ਸਮਰਥਕਾਂ ਨੂੰ ਬਟਾਲਾ ਵਿੱਚ ਚੇਅਰਮੈਨ ਲਗਾਇਆ ਸੀ। ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਸਰਕਾਰ ਬਣਨ ਤੋਂ ਬਾਅਦ ਦੋਨੋਂ ਚੇਅਰਮੈਨ ਹਟਾ ਦਿੱਤੇ ਗਏ ਸਨ ਪਰ ਮੇਰੇ ਬਦਲੇ ਹੋਏ ਚੇਅਰਮੈਨ ਨੂੰ ਹੋਰ ਵੱਡੇ ਅਹੁਦੇ ਮਿਲ ਸਕਦੇ ਹਨ।
ਇਹ ਵੀ ਪੜ੍ਹੋ: Channi Meet PM Modi: ਮੁੱਖ ਮੰਤਰੀ ਚੰਨੀ ਕਰਨਗੇ ਪ੍ਰਧਾਨ ਮੰਤਰੀ ਮੋਦੀ ਨਾਲ ਮੀਟਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: