ਸਰਕਾਰੀ ਹਸਪਤਾਲ 'ਚ ਹੀ ਉੱਡੀਆਂ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ
ਵੈਕਸੀਨ ਲਵਾਉਣ ਆਏ ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਨਜ਼ਰ ਨਹੀਂ ਆ ਰਹੇ। ਬਲਕਿ ਭਾਰੀ ਭੀੜ ਵੈਕਸੀਨ ਲਵਾਉਣ ਲਈ ਪਹੁੰਚੀ ਹੈ ਤੇ ਇੱਕ ਦੂਸਰੇ ਤੋਂ ਦੂਰੀ ਬਿਲਕੁੱਲ ਨਜ਼ਰ ਨਹੀਂ ਆਈ।
ਅੰਮ੍ਰਿਤਸਰ: ਬੇਸ਼ੱਕ ਪੁਲਿਸ ਨੇ ਬਾਹਰ ਸਖਤੀ ਕੀਤੀ ਹੋਈ ਹੈ ਪਰ ਸਰਕਾਰੀ ਹਸਪਤਾਲ 'ਚ ਹੀ ਸਰਕਾਰੀ ਹਦਾਇਤਾਂ ਦੀਆਂ ਧੱਜੀਆਂ ਉੱਡੀਆਂ। ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਵੈਕਸੀਨ ਲਵਾਉਣ ਲਾਏ ਲੋਕਾਂ ਨੇ ਕਿਸੇ ਵੀ ਹਦਾਇਤ ਦੀ ਪਾਲਾਣਾ ਨਹੀਂ ਕੀਤੀ।
ਦੱਸ ਦਈਏ ਕਿ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਸਿਰਫ ਦੋ ਦਿਨ ਦੀ ਹੀ ਵੈਕਸੀਨ ਆਈ ਹੈ। ਹਾਲਾਂਕਿ ਕੱਲ੍ਹ ਵੈਕਸੀਨ ਖ਼ਤਮ ਹੋ ਗਈ ਸੀ। ਲੋਕਾਂ ਨੂੰ ਵਾਪਸ ਜਾਣਾ ਪਿਆ ਸੀ ਪਰ ਅੱਜ ਵੀ ਸਿਰਫ 1200 ਵੈਕਸੀਨ ਇੰਜੈਕਸ਼ਨ ਸਿਵਲ ਹਸਪਤਾਲ ਪਹੁੰਚੇ ਹਨ ਜਦਕਿ 500 ਲੋਕਾਂ ਨੂੰ ਸਿਵਲ ਹਸਪਤਾਲ ਵਿੱਚ ਇੱਕ ਦਿਨ ਵਿੱਚ ਵੈਕਸੀਨ ਲੱਗ ਜਾਂਦੀ ਹੈ। ਇਸ ਤਰ੍ਹਾਂ ਸਿਰਫ ਦੋ ਦਿਨ ਹੀ ਇਹ ਵੈਕਸੀਨ ਚੱਲੇਗੀ। ਹਾਲਾਂਕਿ ਸੀਨੀਅਰ ਮੈਡੀਕਲ ਅਫਸਰ ਦੇ ਦੱਸਿਆ ਕਿ ਉੱਚ ਅਧਿਕਾਰੀਆਂ ਨੂੰ ਹੋਰ ਵੈਕਸੀਨ ਲਈ ਡਿਮਾਂਡ ਕਰ ਦਿੱਤੀ ਗਈ ਹੈ।
ਸ਼ਾਇਦ ਵੈਕਸੀਨ ਘੱਟ ਆਉਣ ਕਰਕੇ ਲੋਕਾਂ ਨੂੰ ਜਲਦ ਵੈਕਸੀਨ ਲਵਾਉਣ ਦੀ ਕਾਹਲ ਹੈ। ਵੈਕਸੀਨ ਲਵਾਉਣ ਆਏ ਲੋਕ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਨਜ਼ਰ ਨਹੀਂ ਆ ਰਹੇ। ਬਲਕਿ ਭਾਰੀ ਭੀੜ ਵੈਕਸੀਨ ਲਵਾਉਣ ਲਈ ਪਹੁੰਚੀ ਹੈ ਤੇ ਇੱਕ ਦੂਸਰੇ ਤੋਂ ਦੂਰੀ ਬਿਲਕੁੱਲ ਨਜ਼ਰ ਨਹੀਂ ਆਈ।
ਵੈਕਸੀਨ ਲਵਾਉਣ ਆਏ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਅਸੀਂ ਭਾਵੇਂ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਲਵਾਉਣ ਲਈ ਪਹੁੰਚੇ ਹਾਂ ਪਰ ਇੱਥੋਂ ਦੇ ਭੀੜ ਭੜੱਕੇ ਤੇ ਲੰਬੀਆਂ ਕਤਾਰਾਂ ਦੇ ਚੱਲਦਿਆਂ ਸਾਨੂੰ ਡਰ ਹੈ ਕਿ ਕਿਤੇ ਅਸੀਂ ਇੱਥੋਂ ਕਰੋਨਾ ਬੀਮਾਰੀ ਦੇ ਸ਼ਿਕਾਰ ਨਾ ਹੋ ਜਾਈਏ।
ਇਸ ਸੰਬਧੀ ਜਦੋਂ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਚੰਦਰ ਮੋਹਨ ਨੂੰ ਪੁੱਛਿਆਂ ਤਾਂ ਉਨ੍ਹਾਂ ਕਿਹਾ ਕਿ ਵੈਕਸੀਨ ਲਵਾਉਣ ਆਏ ਸਥਾਨਕ ਨਿਵਾਸੀਆਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਪ੍ਰਤੀ ਸਮਝਾਇਆ ਜਾ ਰਿਹਾ ਹੈ ਪਰ ਭੀੜ ਜਿਆਦਾ ਹੋਣ ਕਾਰਨ ਲੋਕ ਸਮਝ ਨਹੀਂ ਰਹੇ। ਹਾਲਾਂਕਿ ਤਿੰਨ ਸੁਰੱਖਿਆਂ ਕਰਮੀਆਂ ਦੀ ਡਿਊਟੀ ਵੀ ਲਗਾਈ ਗਈ ਹੈ।