ਪੜਚੋਲ ਕਰੋ

ਦੁਬਈ ਤੇ ਕੈਨੇਡਾ ਤੋਂ ਪੰਜਾਬ 'ਚ ਗੈਂਗਵਾਰ, ਗੜ੍ਹਦੀਵਾਲ ਕਤਲ ਕੇਸ 'ਚ ਖੁਲਾਸਾ

ਹੁਸ਼ਿਆਰਪੁਰ: ਪੁਲਿਸ ਨੇ ਬੀਤੇ ਦਿਨੀ ਗੜ੍ਹਦੀਵਾਲ ਵਿੱਚ ਦਿਨ-ਦਿਹਾੜੇ ਹੋਏ ਅੰਨ੍ਹੇ ਕਤਲ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਔਰਤਾਂ ਸਮੇਤ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਉਨ੍ਹਾਂ ਤੋਂ ਅਸਲਾ, ਨਸ਼ਾ ਤੇ ਨਕਦੀ ਵੀ ਬਰਾਮਦ ਹੋਈ ਹੈ। ਜਲੰਧਰ ਰੇਂਜ ਦੇ ਡੀ.ਆਈ.ਜੀ. ਅਰਪਿਤ ਸ਼ੁਕਲਾ ਨੇ ਦੱਸਿਆ ਕਿ ਬੀਤੇ ਕੱਲ੍ਹ ਇਸ ਮਾਮਲੇ ਨਾਲ ਸਬੰਧਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਹਰਦੀਪ ਸਿੰਘ ਉਰਫ ਡੱਬੂ ਮੁੱਖ ਮੁਲਜ਼ਮ ਹੈ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਇੱਕ ਪਿਸਟਲ, 8 ਰੌਂਦ, 380 ਗ੍ਰਾਮ ਨਸ਼ੀਲਾ ਪਦਾਰਥ ਤੇ 60 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਹੈ। ਡੀ.ਆਈ.ਜੀ. ਨੇ ਦੱਸਿਆ ਕਿ ਡੱਬੂ ਨੇ ਆਪਣਾ ਜੁਰਮ ਕਬੂਲ ਲਿਆ ਹੈ ਤੇ ਉਸ ਨੇ ਇਹ ਵੀ ਦੱਸਿਆ ਕਿ ਇਹ ਕਤਲ ਕਿਸ ਦੇ ਕਹਿਣ 'ਤੇ ਕੀਤਾ ਗਿਆ। ਪੁਲਿਸ ਮੁਤਾਬਕ ਡੱਬੂ ਨੇ ਦੱਸਿਆ ਕਿ ਕੈਨੇਡਾ ਵਿੱਚ ਰਹਿਣ ਵਾਲੇ ਜੰਗ ਬਹਾਦੁਰ ਤੇ ਦੁਬਈ ਵਿੱਚ ਵੱਸਦੇ ਪ੍ਰਭਜੋਤ ਸਿੰਘ ਗੜ੍ਹਦੀਵਾਲ ਦੇ ਅਮਰੀਕ ਸਿੰਘ ਤੇ ਗੈਂਗਸਟਰ ਕਾਕਾ ਸ਼ਿਕਾਰੀ ਦੀ ਹੱਤਿਆ ਦੇ ਮੁੱਖ ਸਾਜਿਸ਼ਘਾੜੇ ਹਨ। ਪੁਲਿਸ ਮੁਤਾਬਕ ਉਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਾਰਦਾਤਾਂ ਵਿੱਚ ਡੱਬੂ ਦੇ ਨਾਲ ਪਰਮਿੰਦਰ ਸਿੰਘ ਉਰਫ ਪ੍ਰਿੰਸ ਤੇ ਨਰੇਸ਼ ਉਰਫ ਲਾਡੀ ਸ਼ਾਮਲ ਸਨ। ਪੁਲਿਸ ਨੇ ਦੋ ਔਰਤਾਂ ਨੂੰ ਵੀ ਮੁਲਜ਼ਮ ਨੂੰ ਸ਼ਰਨ ਦੇਣ ਦੇ ਇਲਜ਼ਾਮ ਹੇਠ ਗ੍ਰਿਫਤਾਰ ਕੀਤਾ ਹੈ। ਡੀ.ਆਈ.ਜੀ. ਸ਼ੁਕਲਾ ਨੇ ਦੱਸਿਆ ਕਿ ਸ਼ਾਜਿਸ਼ਘਾੜਿਆਂ ਨੂੰ ਵਿਦੇਸ਼ ਤੋਂ ਇੱਥੇ ਬੁਲਾ ਕੇ ਜਾਂਚ ਵਿੱਚ ਸ਼ਾਮਲ ਕਰਨ ਲਈ ਚਾਰਾਜੋਈ ਆਰੰਭ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ 6 ਦਸੰਬਰ ਨੂੰ ਗੜ੍ਹਦੀਵਾਲ ਵਿੱਚ ਸਵੇਰੇ 8 ਵਜੇ ਘਰੋਂ ਦੁੱਧ ਪਾਉਣ ਸ਼ਹਿਰ ਗਏ ਬਜ਼ੁਰਗ ਅਮਰੀਕ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਉਸੇ ਸਾਬਕਾ ਸਰਪੰਚ ਦਾ ਰਿਸ਼ਤੇਦਾਰ ਸੀ ਜਿਸ ਨੂੰ ਕੁਝ ਮਹੀਨੇ ਪਹਿਲਾਂ ਚੰਡੀਗੜ੍ਹ ਦੇ ਸੈਕਟਰ 38 ਦੇ ਗੁਰਦੁਵਾਰੇ ਸਾਹਮਣੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਕਿਹਾ ਕਿ ਸ਼ਹਿਰ ਦੇ ਦੋ ਧੜੇ ਹਨ ਜਿਨ੍ਹਾਂ ਵਿੱਚ ਲੰਮੇ ਸਮੇਂ ਤੋਂ ਟਰੱਕ ਯੂਨੀਅਨ ਦੇ ਵਿਵਾਦਾਂ ਕਾਰਨ ਦੁਸ਼ਮਣੀ ਚਲਦੀ ਆ ਰਹੀ ਹੈ। ਇਹ ਕਤਲ ਦੀਆਂ ਵਾਰਦਾਤਾਂ ਇਸੇ ਦੁਸ਼ਮਣੀ ਦਾ ਨਤੀਜਾ ਹਨ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ

Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ

ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Advertisement
ABP Premium

ਵੀਡੀਓਜ਼

ਨਹੀਂ ਰਹੇ ਪ੍ਰਸਿੱਧ ਉਦਯੋਗਪਤੀ ਰਤਨ ਟਾਟਾ...ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹਹਰਿਆਣਾ 'ਚ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਏਗਾ, ਸਾਂਸਦ ਖੱਟਰ ਨੇ ਦਿੱਤਾ ਇਸ਼ਾਰਾਹਾਈਕੋਰਟ ਦੀ ਰੋਕ ਤੋਂ ਆਪ ਸਰਕਾਰ Expose ਹੋ ਗਈ ਹੈ-ਅਨਿਲ ਸਰੀਨਲਦਾਖ ਵਾਤਾਵਰਨ ਪ੍ਰੇਮੀ Sonam Wangchuk ਦੀ ਭੁੱਖ ਹੜਤਾਲ ਚੋਥੇ ਦਿਨ ਵੀ ਜਾਰੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Chief Secretary Punjab: ਕੇ.ਏ.ਪੀ ਸਿਨ੍ਹਾਂ ਹੋਣਗੇ ਪੰਜਾਬ ਦੇ ਨਵੇਂ ਮੁੱਖ ਸਕੱਤਰ, ਅਨੁਰਾਗ ਵਰਮਾ ਦੀ ਲੈਣਗੇ ਥਾਂ
Paddy Procurement: ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
ਝੋਨੇ ਦੀ ਖਰੀਦ ਨੂੰ ਲੈ ਕੇ ਸੀਐਮ ਭਗਵੰਤ ਮਾਨ ਦਾ ਐਕਸ਼ਨ ਮੋਡ, ਡਿਪਟੀ ਕਮਿਸ਼ਨਰਾਂ ਨੂੰ ਸਖਤ ਨਿਰਦੇਸ਼
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
Punjab Holidays: ਪੰਜਾਬ ਵਿਚ 15 ਅਤੇ 17 ਅਕਤੂਬਰ ਦੀ ਛੁੱਟੀ, ਵੇਖੋ ਨੋਟੀਫਿਕੇਸ਼ਨ
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ,  ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
ਵਕੀਲ ਨੇ ਭਾਜਪਾ MLA ਨੂੰ ਭਜਾ-ਭਜਾ ਕੁੱਟਿਆ, ਪੁਲਸ ਖੜੀ ਵੇਖਦੀ ਰਹੀ ਤਮਾਸ਼ਾ, ਦੇਖੋ VIDEO
Baba Venga Prediction- ਬਾਬਾ ਵੇਂਗਾ ਦੀ 2024 ਵਿਚ ਕੁਦਰਤੀ ਆਫ਼ਤਾਂ ਬਾਰੇ ਭਵਿੱਖਬਾਣੀ

Panchayat Election: ਐਮੀ ਵਿਰਕ ਦੇ ਪਿਤਾ ਬਣੇ ਸਰਬਸੰਮਤੀ ਨਾਲ ਸਰਪੰਚ, ਐਮੀ ਨਹੀਂ ਸੀ ਖੁਸ਼!

RBI Policy: UPI ਭੁਗਤਾਨ ਕਰਨ ਵਾਲਿਆਂ ਦੀਆਂ ਲੱਗ ਗਈਆਂ ਮੌਜ਼ਾਂ, RBI ਨੇ ਦਿੱਤੀ ਵੱਡੀ ਰਾਹਤ

Haryana news: ਹਰਿਆਣਾ 'ਚ ਜਿੱਤ ਤੋਂ ਬਾਅਦ ਨਾਇਬ ਸੈਣੀ ਨੇ PM ਮੋਦੀ ਨਾਲ ਕੀਤੀ ਮੁਲਾਕਾਤ, CM ਚਿਹਰੇ ਬਾਰੇ ਜਾਣੋ ਕੀ ਦਿੱਤਾ ਜਵਾਬ?

Embed widget