(Source: ECI/ABP News)
ਪੰਜਾਬ 'ਚ ਨਕਲੀ ਸ਼ਰਾਬ ਦਾ ਗੋਰਖਧੰਦਾ, 40 ਹਜ਼ਾਰ ਲੀਟਰ ਕੈਮੀਕਲ ਫੜਿਆ
ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀਆਂ ਹਦਾਇਤਾਂ 'ਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪੁਲਿਸ ਨੂੰ ਇਸ ਤਹਿਤ ਵੱਡੀ ਸਫਲਤਾ ਮਿਲੀ ਹੈ।
![ਪੰਜਾਬ 'ਚ ਨਕਲੀ ਸ਼ਰਾਬ ਦਾ ਗੋਰਖਧੰਦਾ, 40 ਹਜ਼ਾਰ ਲੀਟਰ ਕੈਮੀਕਲ ਫੜਿਆ Police nabbed six smugglers in Hoshiarpur, recovered 40,000 liters of chemical and spirits ਪੰਜਾਬ 'ਚ ਨਕਲੀ ਸ਼ਰਾਬ ਦਾ ਗੋਰਖਧੰਦਾ, 40 ਹਜ਼ਾਰ ਲੀਟਰ ਕੈਮੀਕਲ ਫੜਿਆ](https://feeds.abplive.com/onecms/images/uploaded-images/2021/04/15/e094120a0d92400a1ec1b3ec4e5cb229_original.jpg?impolicy=abp_cdn&imwidth=1200&height=675)
ਹੁਸ਼ਿਆਰਪੁਰ: ਪੰਜਾਬ ਦੇ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਤਕਰੀਬਨ 125 ਵਿਅਕਤੀਆਂ ਦੀ ਮੌਤ ਮਗਰੋਂ ਵੀ ਪੰਜਾਬ 'ਚ ਜ਼ਹਿਰੀਲੀ ਸ਼ਰਾਬ ਦਾ ਕਾਰੋਬਾਰ ਲਗਾਤਾਰ ਪੈਰ ਪਸਾਰ ਰਿਹਾ ਹੈ। ਪੁਲਿਸ ਨੇ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 6 ਤਸਕਰਾਂ ਨੂੰ ਸਪਰਿਟ ਨਾਲ ਭਰੇ ਟੈਂਕਰਾਂ ਤੇ 3 ਕਾਰਾਂ ਸਮੇਤ ਕਾਬੂ ਕਰਕੇ 40 ਹਜ਼ਾਰ ਲੀਟਰ ਕੈਮੀਕਲ ਸਪਰਿਟ ਬਰਾਮਦ ਕੀਤੀ ਹੈ।
ਇਸ ਬਾਰੇ ਆਬਕਾਰੀ ਵਿਭਾਗ ਦੇ ਡਿਪਟੀ ਕਮਿਸ਼ਨਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਫੜਿਆ ਗਿਆ ਗਰੋਹ ਇਸ ਸਪ੍ਰਿਟ ਤੋਂ ਨਕਲੀ ਤੇ ਜ਼ਹਿਰੀਲੀ ਸ਼ਰਾਬ ਤਿਆਰ ਕਰਦਾ ਸੀ, ਜੋ ਮਨੁੱਖੀ ਸਿਹਤ ਲਈ ਬਹੁਤ ਖ਼ਤਰਨਾਕ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਹ ਸਪ੍ਰਿਟ ਥਾਣਾ ਤਲਵਾੜਾ ਦੀ ਸਰਹੱਦ ਨਾਲ ਲੱਗਦੇ ਕਸਬਾ ਟੈਰਸ ਦੀ ਫੈਕਟਰੀ ਨਾਲ ਟੈਂਕਰਾਂ ਰਾਹੀਂ ਬੱਦੀ ਤੇ ਪਰਮਾਣੂ ਲੈ ਕੇ ਜਾਣੀ ਸੀ। ਇਹ ਸਪ੍ਰਿਟ ਨਕਲੀ ਸ਼ਰਾਬ ਤਿਆਰ ਕਰਨ ਲਈ ਪੰਜਾਬ ਦੇ ਬਟਾਲਾ, ਦੀਨਾ ਨਗਰ, ਗੁਰਦਾਸਪੁਰ, ਪਠਾਨਕੋਟ, ਹੁਸ਼ਿਆਰਪੁਰ ਸਮੇਤ ਹਿਮਾਚਲ ਪ੍ਰਦੇਸ਼ ਦੇ ਦਮਤਾਲ ਤੇ ਇੰਡੋਰਾ ਵਿੱਚ ਸਪਲਾਈ ਕਰਨ ਲਈ ਵਰਤਿਆ ਜਾਂਦਾ ਸੀ।
ਐਸਐਸਪੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਡੀਜੀਪੀ ਪੰਜਾਬ ਦਿਨਕਰ ਗੁਪਤਾ ਦੀਆਂ ਹਦਾਇਤਾਂ 'ਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਚਲਾਈ ਗਈ। ਜ਼ਿਲ੍ਹਾ ਪੁਲਿਸ ਨੂੰ ਇਸ ਤਹਿਤ ਵੱਡੀ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਐਸਪੀ (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਨਿਗਰਾਨੀ ਹੇਠ ਸੀਆਈਏ ਇੰਚਾਰਜ ਸ਼ਿਵ ਕੁਮਾਰ ਤੇ ਐਸਆਈ ਨਿਰਮਲ ਸਿੰਘ ਸਣੇ ਪੁਲਿਸ ਪਾਰਟੀ ਨੇ ਪਿੰਡ ਬੇਰੰਗਲੀ ਥਾਣਾ ਤਲਵਾੜਾ ਦੇ ਟੋਏ ਵਿੱਚ ਖੜ੍ਹੇ ਟੈਂਕਰਾਂ ਤੋਂ ਸਪ੍ਰਿਟ ਚੋਰੀ ਕਰਕੇ ਤੇ ਇਨ੍ਹਾਂ ਨੂੰ ਪਲਾਸਟਿਕ ਦੇ ਡੱਬਿਆਂ ਵਿੱਚ ਪਾਉਂਦੇ ਹੋਏ 6 ਤਸਕਰਾਂ ਨੂੰ ਕਾਬੂ ਕੀਤਾ ਹੈ।
ਨਵਜੋਤ ਸਿੰਘ ਮਾਹਲ ਨੇ ਅੱਗੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਪੁਲਿਸ ਪਾਰਟੀ ਨੇ ਰੇਡ ਮਾਰ ਦੇ ਤਸਕਰਾਂ ਨੂੰ ਕਾਬੂ ਕਰਨ ਦੇ ਨਾਲ ਦੇ ਨਾਲ ਇੱਕ ਕਾਰ ਆਈ-20 ਪੀਬੀ 23 ਆਰ 0254 ਵਿੱਚੋਂ ਕੈਨ ਕੈਮੀਕਲ ਸਪ੍ਰਿਟ, ਕਾਰ ਹਾਂਡਾ ਸਿਵਿਕ ਨੰਬਰ ਪੀਬੀ-74-81 ਚੋਂ ਕੈਨ ਕੈਮੀਕਲ ਸਪ੍ਰਿਟੀ ਤੇ ਕਾਰ ਐਸ.ਐਕਸ. ਨੰਬਰ 4 ਯੂਪੀ 14 AM2556 ਚੋਂ 5 ਕੈਨ ਰਸਾਇਣਕ ਸਪ੍ਰਿਟ ਬਰਾਮਦ ਕੀਤੀ ਤੇ ਟੈਂਕਰ ਨੰਬਰ ਪੀਬੀ 11-ਸੀਐਲ 4049 ਨੂੰ ਵੀ ਕਾਬੂ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਥਾਣਾ ਤਲਵਾੜਾ ਵਿਖੇ ਥਾਣਾ ਆਈਪੀਸੀ ਆਬਕਾਰੀ ਐਕਟ ਦੀ ਧਾਰਾ 379, 380, 328, 420 ਤੇ ਧਾਰਾ 61/63 / 78-1-14 ਤਹਿਤ ਕੇਸ ਦਰਜ ਕੀਤਾ ਗਿਆ।
ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਇਹ ਸਪ੍ਰਿਟ ਤੋਂ ਨਕਲੀ ਸ਼ਰਾਬ ਤਿਆਰ ਕਰਕੇ ਇਸ ਨੂੰ ਲੋਕਾਂ ਨੂੰ ਚੰਗੀ ਸ਼ਰਾਬ ਦੱਸ ਕੇ ਵੇਚਦੇ ਸੀ। ਐਸਐਸਪੀ ਨੇ ਦੱਸਿਆ ਕਿ ਗਰੋਹ ਦੇ ਮੁੱਖ ਮਾਸਟਰ ਮਾਈਂਡ ਰੋਹਿਤ ਨਿਵਾਸੀ ਸੋਹਲ ਨੂੰ ਕਾਬੂ ਕਰਨ ਲਈ ਵੱਖ-ਵੱਖ ਪੁਲਿਸ ਪਾਰਟੀਆਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਅਜੇ ਵੀ ਭਗੌੜਾ ਹੈ। ਮਲਜ਼ਮ ਨਰਿੰਦਰ ਲਾਲ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਲੜਾਈ, ਅਸਲਾ ਐਕਟ ਤੇ ਆਬਕਾਰੀ ਐਕਟ ਦੇ ਕੁੱਲ 8 ਮਾਮਲੇ ਦਰਜ ਹਨ, ਜਦੋਂਕਿ ਰਾਕੇਸ਼ ਉਰਫ ਬਾਬੇ ਖਿਲਾਫ ਆਬਕਾਰੀ ਐਕਟ ਦੇ 3 ਕੇਸ ਦਰਜ ਹਨ।
ਇਹ ਵੀ ਪੜ੍ਹੋ: Huma Qureshi ਦਾ ਹੌਲੀਵੁੱਡ ਸਫ਼ਰ ਸ਼ੁਰੂ, ਫ਼ਿਲਮ 'Army of the Dead' 'ਚ ਐਂਟਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)