Punjab news: ਪੁਲਿਸ ਨੇ 24 ਘੰਟਿਆਂ 'ਚ ਸੁਲਝਾਈ NRI ਦੇ ਅੰਨ੍ਹੇ ਕਤਲ ਦੀ ਗੁੱਥੀ, ਦੋਸ਼ੀ ਦੀ ਭਾਲ ਕਰੀ ਪੁਲਿਸ
Punjab news: SSP ਨੇ ਦੱਸਿਆ ਕਿ ਦੋਵੇਂ ਐਨਆਰਆਈ ਇੱਕੋ ਕੁੜੀ ਨਾਲ ਪ੍ਰੇਮ ਸਬੰਧ ਰੱਖਦੇ ਸਨ ਅਤੇ ਕਤਲ ਵਾਲੀ ਰਾਤ ਦੋਵੇਂ ਲੜਕੀ ਨੂੰ ਮਿਲਣ ਆਏ ਸਨ, ਜਿਸ ਕਾਰਨ ਝਗੜਾ ਹੋ ਗਿਆ ਸੀ।
Punjab news: ਪੁਲਿਸ ਨੇ NRI ਦੀ ਅੰਨ੍ਹੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਵਿੱਚ ਸੁਲਝਾ ਲਿਆ ਹੈ। ਇਸ ਸਬੰਧੀ ਐਸਐਸਪੀ ਪਠਾਨਕੋਟ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀਤੇ ਦਿਨੀਂ ਪਰਮਾਨੰਦ ਪਿੰਡ ਨੇੜੇ ਐਨ.ਆਰ.ਆਈ ਦੇ ਕਤਲ ਦਾ ਭੇਤ ਪੁਲਿਸ ਨੇ 24 ਘੰਟਿਆਂ ਵਿੱਚ ਹੀ ਸੁਲਝਾ ਲਿਆ ਹੈ। ਪੁਲਿਸ ਨੇ ਖ਼ੁਲਾਸਾ ਕਰਦਿਆਂ ਦੱਸਿਆ ਇੱਕ ਐਨਆਰਆਈ ਨੇ ਦੂਜੇ ਐਨਆਰਆਈ ਦਾ ਕਤਲ ਕਰਕੇ ਬਹੁਤ ਹੀ ਫਿਲਮੀ ਅੰਦਾਜ਼ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਕੀ ਹੈ ਮਾਮਲਾ?
ਕਤਲ ਕਰਕੇ (ਆਰੋਪੀ ਮਨਦੀਪ ਸਿੰਘ ਐਨ.ਆਰ.ਆਈ) ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ 24 ਘੰਟਿਆਂ ਵਿੱਚ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਿਸ ਵਿੱਚ ਉਨ੍ਹਾਂ ਖ਼ੁਲਾਸਾ ਕੀਤਾ ਕਿ ਇੱਕੋ ਕੁੜੀ ਨਾਲ ਦੋ ਐਨਆਰਆਈ ਨੌਜਵਾਨਾਂ ਦਾ ਪ੍ਰੇਮ ਸਬੰਧ ਚੱਲ ਰਿਹਾ ਸੀ। ਪੁਲਿਸ ਨੇ ਜਦੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਰਾ ਮਾਮਲਾ ਸੁਲਝ ਗਿਆ। ਪੁਲਿਸ ਨੇ ਹੌਲੀ-ਹੌਲੀ ਇਹ ਮਾਮਲਾ ਸੁਲਝਾ ਲਿਆ ਜਿਸ ਕਾਰਨ ਪੁਲਿਸ ਨੇ ਦੋਸ਼ੀ ਐਨ.ਆਰ.ਆਈ(ਅਮਰੀਕਾ) ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਿਸ ਵਲੋਂ ਉਸਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Nasik news: ਕਮਰੇ 'ਚ ਬੈਠ ਕੇ ਮੋਬਾਈਲ ਦੇਖ ਰਿਹਾ ਸੀ ਬੱਚਾ, ਅਚਾਨਕ ਆ ਗਿਆ ਚੀਤਾ, ਫਿਰ ਜੋ ਹੋਇਆ...ਦੇਖੋ ਵੀਡੀਓ
ਮੁੱਖ ਦੋਸ਼ੀ ਦੀ ਭਾਲ ਕਰ ਰਹੀ ਪੁਲਿਸ
ਐਸ.ਐਸ.ਪੀ ਪਠਾਨਕੋਟ ਨੇ ਦੱਸਿਆ ਕਿ ਦੋਵੇਂ ਐਨਆਰਆਈ ਇੱਕੋ ਕੁੜੀ ਨਾਲ ਪ੍ਰੇਮ ਸਬੰਧ ਰੱਖਦੇ ਸਨ ਅਤੇ ਕਤਲ ਵਾਲੀ ਰਾਤ ਦੋਵੇਂ ਲੜਕੀ ਨੂੰ ਮਿਲਣ ਆਏ ਸਨ, ਜਿਸ ਕਾਰਨ ਝਗੜਾ ਹੋ ਗਿਆ ਸੀ। ਇਸੇ ਤਕਰਾਰ ਦੌਰਾਨ ਮ੍ਰਿਤਕ ਨੇ ਆਪਣੇ ਰਿਸ਼ਤੇਦਾਰ ਤੋਂ ਜਿਹੜੀ ਰਿਵਾਲਵਰ ਸ਼ੋਂਕੀਆਂ ਤੌਰ ‘ਤੇ ਲਈ ਸੀ ਉਸ ਨੂੰ ਆਰੋਪੀ ਐਨਆਰਆਈ ‘ਤੇ ਤਾਣ ਦਿਤਾ ਅਤੇ ਆਰੋਪੀ ਐਨਆਰਆਈ ਨੇ ਉਸ ਦਾ ਰਿਵਾਲਵਰ ਖੋਹ ਕੇ ਉਸ 'ਤੇ ਗੋਲੀ ਚਲਾ ਦਿੱਤੀ ਅਤੇ ਮ੍ਰਿਤਕ ਦੇ ਪੇਟ ਵਿਚ ਗੋਲੀ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਵੇਲੇ ਦੋਵੇਂ ਨਸ਼ੇ ਦੀ ਹਾਲਤ ਵਿਚ ਸਨ। ਫਿਲਹਾਲ ਦੋਸ਼ੀ ਫਰਾਰ ਹੈ ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Ludhiana news: ਜ਼ਮਾਨਤ ਮਿਲਣ ਤੋਂ ਬਾਅਦ ਪੰਜਾਬ ਸਰਕਾਰ 'ਤੇ ਤੱਤੇ ਹੋਏ ਬਿੱਟੂ, ਕਿਹਾ - ਪੰਜਾਬ ਦਾ ਬਜਟ ਸਿਰਫ਼ ਖਾਲੀ ਪੀਪਾ