ਪੜਚੋਲ ਕਰੋ

ਹੁਣ ਥਾਣਿਆਂ 'ਚ ਨਹੀਂ ਹੋਣਗੇ ਗਲਤ ਕੰਮ! ਹਰਿਆਣਾ 'ਚ 1 ਅਪ੍ਰੈਲ ਤੇ ਪੰਜਾਬ 'ਚ 10 ਮਈ ਤੋਂ 24 ਘੰਟੇ ਸੀਸੀਟੀਵੀ ਨਿਗਰਾਨੀ

ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀਜ਼ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਂਟਰੀ, ਐਗਜ਼ਿਟ, ਲੌਕਅੱਪ, ਵਰਾਂਡਾ, ਰਿਸੈਪਸ਼ਨ, ਅਫ਼ਸਰਾਂ ਦੇ ਕਮਰੇ ਸਮੇਤ ਸਾਰੀਆਂ ਥਾਵਾਂ ਸੀਸੀਟੀਵੀ ਨਿਗਰਾਨੀ ਹੇਠ ਹੋਣੀਆਂ ਚਾਹੀਦੀਆਂ ਹਨ।

Police will be monitored by CCTV cameras: from April 1 in Haryana and May 10 in Punjab with CCTV surveillance 24 hours

ਚੰਡੀਗੜ੍ਹ: ਹਾਈਕੋਰਟ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਮਾਮਲੇ 'ਚ ਲਏ ਗਏ ਨੋਟਿਸ 'ਤੇ ਸੁਣਵਾਈ ਦੌਰਾਨ ਹਰਿਆਣਾ, ਪੰਜਾਬ ਅਤੇ ਯੂਟੀ ਪ੍ਰਸ਼ਾਸਨ ਨੇ ਪੁਲਿਸ ਚੌਕੀਆਂ ਤੋਂ ਲੈ ਕੇ ਥਾਣਿਆਂ ਤੇ ਚੌਕੀਆਂ ਦੇ ਕੋਨੇ-ਕੋਨੇ 'ਚ ਸੀਸੀਟੀਵੀ ਕੈਮਰੇ ਲਾਉਣ ਦੀ ਮਿਆਦ ਦੱਸੀ ਹੈ। ਹਰਿਆਣਾ ਨੇ ਇਸ ਲਈ 1 ਅਪ੍ਰੈਲ ਤੇ ਪੰਜਾਬ ਨੇ 10 ਮਈ ਤੱਕ ਦਾ ਸਮਾਂ ਮੰਗਿਆ ਹੈ। ਚੰਡੀਗੜ੍ਹ ਯੂਟੀ ਪ੍ਰਸ਼ਾਸਨ ਨੇ ਕਿਹਾ ਕਿ ਕੈਮਰੇ ਤਾਂ ਮੌਜੂਦ ਹਨ ਪਰ ਇਨ੍ਹਾਂ ਨੂੰ ਅਪਗ੍ਰੇਡ ਕਰਨ ਲਈ 5 ਮਹੀਨੇ ਦਾ ਸਮਾਂ ਚਾਹੀਦਾ ਹੈ।

ਗੈਂਗਸਟਰ ਕੌਸ਼ਲ ਨੇ ਸੀਨੀਅਰ ਐਡਵੋਕੇਟ ਬਿਪਿਨ ਘਈ ਰਾਹੀਂ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਉਸ ਖ਼ਿਲਾਫ਼ ਵੱਡੀ ਗਿਣਤੀ 'ਚ ਕੇਸ ਦਰਜ ਹਨ। ਉਸ ਵਿਰੁੱਧ ਇਕੱਲੇ ਹਰਿਆਣਾ 'ਚ 38 ਅਪਰਾਧਿਕ ਮਾਮਲੇ ਦਰਜ ਹਨ। ਪਟੀਸ਼ਨਰ ਨੇ ਕਿਹਾ ਕਿ ਉਹ ਇਸ ਸਮੇਂ ਸੰਗਰੂਰ ਜੇਲ੍ਹ 'ਚ ਬੰਦ ਹੈ ਤੇ ਉਸ ਨੂੰ ਡਰ ਹੈ ਕਿ ਹੋਰ ਮਾਮਲਿਆਂ ਵਿੱਚ ਪੁੱਛਗਿੱਛ ਲਈ ਲਿਜਾਏ ਜਾਣ ਸਮੇਂ ਉਸ ਦਾ ਐਨਕਾਊਂਟਰ ਹੋ ਸਕਦਾ ਹੈ।

ਪਿਛਲੀ ਸੁਣਵਾਈ 'ਤੇ ਹਾਈਕੋਰਟ ਨੇ ਸਾਰੇ ਥਾਣਿਆਂ 'ਚ ਸੀਸੀਟੀਵੀ ਕੈਮਰੇ ਤੇ ਜਾਂਚ ਦੌਰਾਨ ਵੀਡੀਓਗ੍ਰਾਫੀ ਸਬੰਧੀ ਜਵਾਬ ਮੰਗਿਆ ਸੀ। ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਦਾਖ਼ਲ ਤੇ ਬਾਹਰ ਨਿਕਲਣ ਵਾਲੀਆਂ ਥਾਵਾਂ 'ਤੇ ਸੀਸੀਟੀਵੀ ਕੈਮਰੇ ਮੌਜੂਦ ਹਨ, ਪਰ ਸੀਆਰਪੀਸੀ 'ਚ ਜਾਂਚ ਦੀ ਵੀਡੀਓਗ੍ਰਾਫ਼ੀ ਦਾ ਕੋਈ ਪ੍ਰਬੰਧ ਨਹੀਂ।

ਹਾਈਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਡੀਜੀਪੀਜ਼ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਂਟਰੀ, ਐਗਜ਼ਿਟ, ਲੌਕਅੱਪ, ਵਰਾਂਡਾ, ਰਿਸੈਪਸ਼ਨ, ਅਫ਼ਸਰਾਂ ਦੇ ਕਮਰੇ ਸਮੇਤ ਸਾਰੀਆਂ ਥਾਵਾਂ ਸੀਸੀਟੀਵੀ ਨਿਗਰਾਨੀ ਹੇਠ ਹੋਣੀਆਂ ਚਾਹੀਦੀਆਂ ਹਨ। ਨਾਲ ਹੀ ਸੀਸੀਟੀਵੀ 'ਚ ਆਡੀਓ ਦਾ ਵਿਕਲਪ ਤੇ ਇਸ ਦਾ ਰਿਕਾਰਡ ਘੱਟੋ-ਘੱਟ 18 ਮਹੀਨਿਆਂ ਤੱਕ ਰੱਖਿਆ ਜਾਣਾ ਚਾਹੀਦਾ ਹੈ।

ਸੂਬਾ ਸਰਕਾਰ ਨੂੰ ਪਾਵਰ ਬੈਕਅਪ ਦਾ ਪ੍ਰਬੰਧ ਕਰਨਾ ਹੋਵੇਗਾ। ਸੁਪਰੀਮ ਕੋਰਟ ਨੇ ਜਦੋਂ ਹੁਕਮ ਦਿੱਤਾ ਹੈ ਤਾਂ ਸੂਬੇ ਇਸ ਦੀ ਪਾਲਣਾ ਕਰਨ ਲਈ ਪਾਬੰਦ ਹਨ। ਪਟੀਸ਼ਨਰ ਦੇ ਨਾਲ ਜ਼ਾਲਮਾਨਾ ਸਲੂਕ 'ਤੇ ਹਾਈਕੋਰਟ ਨੇ ਕਿਹਾ ਸੀ ਕਿ ਅਪਰਾਧੀ ਭਾਵੇਂ ਕਿੰਨਾ ਵੀ ਮਾੜਾ ਕਿਉਂ ਨਾ ਹੋਵੇ, ਅਦਾਲਤਾਂ ਉਸ ਨਾਲ ਹੋ ਰਹੇ ਅਣਮਨੁੱਖੀ ਤਸ਼ੱਦਦ 'ਤੇ ਅੱਖਾਂ ਬੰਦ ਨਹੀਂ ਕਰ ਸਕਦੀਆਂ। ਹਾਈਕੋਰਟ ਨੇ ਹੁਣ ਅਗਲੀ ਸੁਣਵਾਈ 'ਤੇ ਇਸ ਮਾਮਲੇ 'ਚ ਸੁਪਰੀਮ ਕੋਰਟ ਦੇ ਹੁਕਮਾਂ ਦੀ ਕਾਪੀ ਸੌਂਪਣ ਦੇ ਹੁਕਮ ਦਿੱਤੇ ਹਨ।

ਇਹ ਵੀ ਪੜ੍ਹੋ: Ukraine-Russia Tension: ਯੂਕ੍ਰੇਨ-ਰੂਸ ਵਿਚਾਲੇ ਵਧਿਆ ਤਣਾਅ, ਅਮਰੀਕਾ ਨੇ ਕਿਹਾ, ਜਲਦ ਹੋਵੇਗਾ ਹਮਲਾ, ਭਾਰਤ 'ਤੇ ਪੈਣਗੇ 5 ਵੱਡੇ ਪ੍ਰਭਾਵ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
Advertisement
ABP Premium

ਵੀਡੀਓਜ਼

ਜੇਲ ਚ ਬੰਦ ਕਿਸਾਨਾਂ ਦਾ ਕੀ ਹੈ ਹਾਲJarnail Singh Bhindrawale| ਜਰਨੈਲ ਸਿੰਘ ਭਿੰਡਰਾਵਾਲਾ ਦੀ ਰੀਸ ਕਰਨਾ ਮਾੜੀ ਗੱਲ ਨਹੀਂ |Banta Singh|Amit Shah|ਜੇਲ੍ਹ 'ਚ ਬੰਦ ਕਿਸਾਨਾਂ ਦਾ ਕੀ ਹੈ ਹਾਲ, ਕੀ ਡੱਲੇਵਾਲ ਦਾ ਮਰਨ ਵਰਤ ਜਾਰੀ ?ਡੱਲੇਵਾਲ ਨੂੰ ਜਲੰਧਰ ਤੋਂ ਪਟਿਆਲਾ ਕੀਤਾ ਸ਼ਿਫਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
ਗਰਮੀਆਂ 'ਚ ਬਿਜਲੀ ਦਾ ਬਿੱਲ ਆਵੇਗਾ ਘੱਟ, ਬੱਸ ਮੀਟਰ 'ਤੇ ਲਿਖ ਦਿਓ ਇਹ ਦੋ ਸ਼ਬਦ, ਮੌਲਾਨਾ ਨੇ ਕੀਤਾ ਵੱਡਾ ਦਾਅਵਾ, ਦੇਖੋ ਵਾਇਰਲ ਵੀਡੀਓ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਸ਼ੰਭੂ-ਖਨੌਰੀ ਬਾਰਡਰ ਐਕਸ਼ਨ 'ਤੇ ਪੁਲਿਸ ਦਾ ਵੱਡਾ ਬਿਆਨ, ਕਿਸਾਨਾਂ ਦੇ ਸਮਾਨ ਚੋਰੀ ਨੂੰ ਲੈ ਕੇ ਦਰਜ ਹੋਈਆਂ 3 FIR, ਹੁਣ ਤੱਕ ਇੰਨੇ ਕਿਸਾਨ ਹੋਏ ਰਿਹਾਅ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Punjab News: ਭਾਰਤ ਸਰਕਾਰ ਵੱਲੋਂ ਖੇਤੀ ਮੰਤਰੀ ਖੁੱਡੀਆਂ ਨੂੰ ਵੱਡਾ ਝਟਕਾ, ਅਮਰੀਕਾ ਜਾਣ ਦਾ ਦੌਰਾ ਰੱਦ
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
Farmers Protest: ਕਿਸਾਨਾਂ 'ਤੇ ਐਕਸ਼ਨ ਮਗਰੋਂ ਹਾਈਕੋਰਟ ਵੱਲੋਂ ਡੀਜੀਪੀ ਤਲਬ, ਕਿਸਾਨ ਲੀਡਰ ਕਰਨਗੇ ਵੱਡਾ ਐਲਾਨ 
ਕਾਮੇਡੀਅਨ ਕੁਣਾਲ ਕਾਮਰਾ ਦੀਆਂ ਵਧੀਆਂ ਮੁਸ਼ਕਿਲਾਂ, ਏਕਨਾਥ ਸ਼ਿੰਦੇ ’ਤੇ ਤੰਜ਼ ਕਰਨ ਤੋਂ ਬਾਅਦ ਮੱਚਿਆ ਬਵਾਲ, ਸ਼ਿਵਸੈਨਾ ਵਰਕਰਾਂ ਨੇ ਕੀਤੀ ਤੋੜ-ਫੋੜ, FIR ਦਰਜ
ਕਾਮੇਡੀਅਨ ਕੁਣਾਲ ਕਾਮਰਾ ਦੀਆਂ ਵਧੀਆਂ ਮੁਸ਼ਕਿਲਾਂ, ਏਕਨਾਥ ਸ਼ਿੰਦੇ ’ਤੇ ਤੰਜ਼ ਕਰਨ ਤੋਂ ਬਾਅਦ ਮੱਚਿਆ ਬਵਾਲ, ਸ਼ਿਵਸੈਨਾ ਵਰਕਰਾਂ ਨੇ ਕੀਤੀ ਤੋੜ-ਫੋੜ, FIR ਦਰਜ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Weather Forecast Today: ਅਗਲੇ 48 ਘੰਟੇ ਮੁਸੀਬਤ ਭਰੇ, ਹੋਵੇਗੀ ਲਗਾਤਾਰ ਬਾਰਿਸ਼, 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
Punjab News: ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
ਪੰਜਾਬ 'ਚ ਅੱਜ ਫਿਰ ਲੱਗੇਗਾ ਲੰਬਾ ਬਿਜਲੀ ਕੱਟ, ਲੋਕ ਹੋਣਗੇ ਪਰੇਸ਼ਾਨ; ਜਾਣੋ ਕਿੰਨੇ ਘੰਟੇ ਬੱਤੀ ਰਹੇਗੀ ਗੁੱਲ?
Punjab State Dear Holi Bumper Result: ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
ਪੰਜਾਬ ਰਾਜ ਸਰਕਾਰ ਵੱਲੋਂ ਨਤੀਜੇ ਐਲਾਨ ਕਰਦੇ ਹੀ ਮੱਚੀ ਹਲਚਲ, ਜਾਣੋ ਕੌਣ-ਕੌਣ ਬਣਿਆ ਲੱਖ ਅਤੇ ਕਰੋੜਪਤੀ?
Embed widget